ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪਤੀ ਪਤਨੀ ਦੇ ਨਾਲ ਹਾਈਕੋਰਟ ਦੇ ਜੱਜ ਦੇ ਤੌਰ ਤੇ ਸਹੁੰ ਚੁੱਕਣਗੇ। ਜਾਣਕਾਰੀ ਮੁਤਾਬਿਕ ਵਿਵੇਕ ਪੁਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਅਰਚਨਾ ਪੂਰੀ ਦੋਨੋਂ ਇੱਕੋ ਵੇਲੇ ਹਾਈਕੋਰਟ ਦੇ ਜੱਜ ਦੇ ਰੂਪ ਵਿੱਚ ਸ਼ਪਤ ਲੈਣਗੇ। ਇਸ ਤੋਂ ਪਹਿਲਾਂ ਵੀ ਇੱਕ ਇਤਿਹਾਸ ਬਣਿਆ ਸੀ ਜਦੋਂ ਭਾਈ ਭੈਣ ਨੇ ਇੱਕੋ ਮੌਕੇ ਹਾਈ ਕੋਰਟ ਦੇ ਜੱਜ ਦੇ ਰੂਪ ਵਿਚ ਸਹੁੰ ਚੁੱਕੀ ਸੀ ਉਹ ਵੀ ਪੰਜਾਬ ਨਾਲ ਸੰਬੰਧ ਰੱਖਦੇ ਸਨ ਪਰ ਇਸ ਵਾਰੀ ਇੱਕ ਪਤੀ ਪਤਨੀ ਇੱਕੋ ਵੇਲੇ ਹਾਈ ਕੋਰਟ ਦੇ ਜੱਜ ਦੇ ਰੂਪ ਵਿਚ ਸਹੁੰ ਚੁੱਕਣਗੇ। ਜਾਣਕਾਰੀ ਅਨੁਸਾਰ ਵਿਵੇਕ ਪੁਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਅਰਚਨਾ ਪੁਰੀ ਨੇ 1991 ਵਿੱਚ ਜੱਜ ਬਣਨ ਦਾ ਸਫ਼ਰ ਸ਼ੁਰੂ ਕੀਤਾ ਜਿਸ ਤੋਂ ਬਾਅਦ 2001 ਵਿੱਚ ਉਹ ਜੁਡੀਸ਼ਰੀ ਵਿੱਚ ਇਕੱਠੇ ਆਏ। ਹੁਣ ਉਹ ਇੱਕੋ ਵੇਲੇ ਹਾਈਕੋਰਟ ਦੇ ਜੱਜ ਬਣਨ ਜਾ ਰਹੇ ਹਨ ।
ਅਬੋਹਰ ਤੋਂ ਬੇਸਹਾਰਾ ਜਾਨਵਰਾਂ ਨੂੰ ਸਰਕਾਰੀ ਗਊਸ਼ਾਲਾ ਭੇਜਿਆ
ਅਬੋਹਰ ਤੋਂ ਬੇਸਹਾਰਾ ਜਾਨਵਰਾਂ ਨੂੰ ਸਰਕਾਰੀ ਗਊਸ਼ਾਲਾ ਭੇਜਿਆ ਅਬੋਹਰ 18 ਮਈ (ਵਿਸ਼ਵ ਵਾਰਤਾ):- ਨਗਰ ਨਿਗਮ ਵੱਲੋਂ ਅਬੋਹਰ ਸ਼ਹਿਰ ਵਿੱਚ ਘੁੰਮ...