ਪੰਜਾਬ ਦੇ 93 ਵਿਧਾਇਕ ਸਰਕਾਰੀ ਖਜ਼ਾਨੇ ਵਿੱਚੋਂ ਭਰ ਰਹੇ ਹਨ ਆਪਣਾ ਟੈਕਸ
ਆਰਟੀਆਈ ਰਾਹੀਂ ਹੋਇਆ ਮਹੱਤਵਪੂਰਨ ਖੁਲਾਸਾ

ਚੰਡੀਗੜ੍ਹ,5 ਅਗਸਤ (ਵਿਸ਼ਵ ਵਾਰਤਾ) ਪੰਜਾਬ ਦੇ 80 ਫੀਸਦੀ ਵਿਧਾਇਕ ਅਜਿਹੇ ਹਨ ਜਿਹਨਾਂ ਦੀ ਜਾਇਦਾਦ ਕਰੋੜਾਂ ਵਿੱਚ ਹੈ ਪਰ ਫੇਰ ਵੀ ਉਹ ਆਪਣਾ ਆਮਦਨ ਟੈਕਸ ਸਰਕਾਰੀ ਖਜ਼ਾਨੇ ਵਿੱਚੋਂ ਭਰਦੇ ਹਨ। ਇਸਦਾ ਖੁਲਾਸਾ ਇੱਕ ਆਰਟੀਆਈ ਰਾਂਹੀ ਹੋਇਆ ਹੈ। ਪੰਜਾਬ ਦੇ 93 ਅਜਿਹੇ ਵਿਧਾਇਕ ਹਨ ਜਿਨ੍ਹਾਂ ਦੇ ਨਾਮ ਇਸ ਸੂਚੀ ਵਿੱਚ ਹਨ।
ਸਰਕਾਰੀ ਖਜਾਨੇ ਅਨੁਸਾਰ ਸਾਲ 2017-18 ਦੌਰਾਨ 8277506 ਰੁਪਏ,ਸਾਲ 2018-19 ਲਈ 6595264 ਰੁਪਏ ਅਤੇ 2019-20 ਦੌਰਾਨ 6264952 ਰੁਪਏ ਇਹਨਾਂ ਵਿਧਾਇਕਾਂ ਦਾ ਟੈਕਸ ਭਰਨ ਲਈ ਖਰਚੇ ਗਏ ਹਨ।
ਇਸ ਸੂਚੀ ਵਿੱਚ ਸੱਤਾਧਾਰੀ ਕਾਂਗਰਸ ਦੇ 69,ਆਮ ਆਦਮੀ ਪਾਰਟੀ ਦੇ 15,ਸ਼੍ਰੋਮਣੀ ਅਕਾਲੀ ਦਲ ਦੇ 10 ,ਭਾਜਪਾ ਦੇ 2 ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਇੱਕ ਵਿਧਾਇਕ ਸ਼ਾਮਿਲ ਹੈ।






















