<img class="alignnone size-full wp-image-41946" src="https://wishavwarta.in/wp-content/uploads/2019/03/lok-sabha-election.jpg" alt="" width="280" height="280" /> <h3><strong>- 254 ਪੁਰਸ਼ ਅਤੇ 24 ਮਹਿਲਾਵਾਂ ਉਮੀਦਵਾਰ ਚੋਣ ਮੈਦਾਨ 'ਚ</strong></h3> <h3>ਚੰਡੀਗੜ੍ਹ, 18 ਮਈ (ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ 2019 ਲਈ ਪੰਜਾਬ ਵਿਚ 13 ਸੀਟਾਂ ਉਤੇ ਕੱਲ੍ਹ ਐਤਵਾਰ ਨੂੰ ਮਤਦਾਨ ਹੋਣ ਜਾ ਰਿਹਾ ਹੈ। ਲੋਕ ਸਭਾ ਚੋਣਾਂ ਲਈ ਸੂਬੇ ਵਿੱਚ ਕੁੱਲ 278 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨਾਂ ਦੀ ਕਿਸਮਤ ਦਾ ਫੈਸਲਾ 2,07,81,211 ਵੋਟਰ ਕਰਨਗੇ। ਇਨਾਂ ਵੋਟਰਾਂ ਵਿੱਚ ਪੁਰਸ਼ ਵੋਟਰ 1,09,50,735, ਮਹਿਲਾ ਵੋਟਰ 9,82,916 ਅਤੇ ਥਰਡ ਜੈਂਡਰ ਦੇ 560 ਵੋਟਰ ਹਨ।</h3> <h3>ਇਨਾਂ ਵਿੱਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। 278 ਉਮੀਦਵਾਰਾਂ ਵਿੱਚੋਂ 254 ਪੁਰਸ਼ ਅਤੇ 24 ਮਹਿਲਾਵਾਂ ਹੈ।</h3>