ਪੰਜਾਬ ਦੇ ਸੀਨੀਅਰ IPS ਅਧਿਕਾਰੀ ਨੂੰ ਮਿਲਿਆ ਵਾਧੂ ਚਾਰਜ
ਚੰਡੀਗੜ੍ਹ,28ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੇ ਸੀਨੀਅਰ ਆਈਪੀਐਸ ਅਧਿਕਾਰੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਕਮਾਂਡੋ ਬਹਾਦਰਗੜ੍ਹ ਪਟਿਆਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਉਹ ਇਸ ਸਮੇਂ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪੀਏਪੀ-2, ਚੰਡੀਗੜ੍ਹ ਦਾ ਚਾਰਜ ਸੰਭਾਲ ਰਹੇ ਹਨ।