ਪੰਜਾਬ ਵਿੱਚ 18 ਤੋਂ 45 ਸਾਲ ਵਾਲਿਆਂ ਲਈ ਕੋਵਿਡ ਵੈਕਸੀਨ ਨਹੀਂ
ਨਹੀਂ ਲੱਗ ਸਕੇਗੀ ਪਹਿਲੀ ਮਈ ਤੋਂ ਵੈਕਸੀਨ
ਆਕਸੀਜਨ ਤੇ ਵੈਕਸੀਨ ਦੀ ਹੈ ਘਾਟ

ਚੰਡੀਗੜ੍ਹ, 29ਅਪ੍ਰੈਲ(ਵਿਸ਼ਵ ਵਾਰਤਾ) ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਵੈਕਸੀਨ ਅਤੇ ਆਕਸੀਜਨ ਸਬੰਧੀ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕੇ ਸਾਡੇ ਕੋਲ ਆਕਸੀਜਨ ਅਤੇ ਵੈਕਸੀਨ ਦੀ ਕਮੀ ਹੈ ਸਾਨੂੰ ਜਿੰਨੀ ਆਕਸੀਜਨ ਅਤੇ ਵੈਕਸੀਨ ਚਾਹੀਦੀ ਹੈ ਓਨੀ ਮਾਤਰਾ ਵਿੱਚ ਆਕਸੀਜਨ ਅਤੇ ਵੈਕਸੀਨ ਸਾਡੇ ਕੋਲ ਨਹੀਂ ਹੈ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕੇ ਪੰਜਾਬ ਸਰਕਾਰ ਵੈਕਸੀਨ ਦੀ ਘਾਟ ਕਾਰਨ 1 ਮਈ ਤੋਂ 18 ਤੋਂ 45 ਸਾਲ ਦੇ ਲੋਕਾਂ ਦੇ ਵੈਕਸੀਨ ਲਗਾਉਣ ਦਾ ਪ੍ਰੋਗਰਾਮ ਸ਼ੁਰੂ ਨਹੀਂ ਕਰ ਪਾਏਗੀ, ਕਿਉਂਕ ਇਸ ਦੌਰਾਨ ਘੱਟੋ ਘੱਟ 10 ਲੱਖ ਡੋਜ ਚਾਹੀਦੀ ਹੈ ਸਾਡੇ ਕੋਲ ਆਕਸੀਜਨ ਦੀ ਪ੍ਰੋਡਕਸ਼ਨ 36 ਮੈਟ੍ਰਿਕ ਟਨ ਹੈ 110 ਮੈਟ੍ਰਿਕ ਟਨ ਅਸੀਂ ਬਾਹਰ ਤੋਂ ਲੈਂਦੇ ਹਾਂ ਜਦਕਿ ਸਾਨੂੰ 310 ਮੈਟ੍ਰਿਕ ਟਨ ਦੀ ਜਰੂਰਤ ਹੈ।






















