ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ
ਪੜ੍ਹੋ, ਕਿਹਨਾਂ ਨੂੰ ਕੀਤਾ ਗਿਆ ਇਧਰੋਂ-ਉਧਰ
ਚੰਡੀਗੜ੍ਹ, 13ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਵਿੱਚ ਜਲੰਧਰ, ਮੋਹਾਲੀ, ਬਟਾਲਾ ਅਤੇ ਹੋਰ ਸ਼ਹਿਰਾਂ ਦੇ ਅਧਿਕਾਰੀ ਸ਼ਾਮਲ ਹਨ। ਜਿਸ ਤਹਿਤ ਜਗਤਾਰ ਸਿੰਘ ਨੂੰ ਅਜਨਾਲਾ ਤੋਂ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦਾ ਈ ਓ ਨਿਯੁਕਤ ਕੀਤਾ ਗਿਆ ਹੈ ਅਤੇ ਨਾਲ ਹੀ ਰਈਆ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਸ ਤਰ੍ਹਾਂ ਅਪਰ ਅਪਾਰ ਸਿੰਘ ਕਾਰਜ ਸਾਧਕ ਅਫਸਰ ਨਗਰ ਕੌਂਸਲ ਨਵਾਂ ਸ਼ਹਿਰ ਤੋਂ ਨਗਰ ਪੰਚਾਇਤ ਭਾਦਸੋਂ, ਅਮਰੀਕ ਸਿੰਘ ਨਗਰ ਕੌਂਸਲ ਭਾਦਸੋਂ ਤੋਂ ਨਗਰ ਕੌਂਸਲ ਨਵਾਂ ਸ਼ਹਿਰ ਅਤੇ ਵਾਧੂ ਚਾਰਜ ਰਾਹੋਂ, ਵਰਿੰਦਰ ਜੈਨ ਮੁੱਖ ਦਫਤਰ ਚੰਡੀਗੜ੍ਹ ਤੋਂ ਨਗਰ ਕੌਂਸਲ ਨਵਾਂ ਗਾਓਂ, ਜਗਜੀਤ ਸਿੰਘ ਸ਼ਾਹੀ ਕਾਰਜ ਸਾਧਕ – ਅਫਸਰ ਨਗਰ ਕੌਂਸਲ ਨਵਾਂ ਗਾਓਂ ਤੋਂ ਏ.ਡੀ.ਸੀ. (ਯੂ. ਡੀ. ਫਤਿਹਗੜ੍ਹ ਸਾਹਿਬ), ਸੰਗੀਤ ਕੁਮਾਰ ਕਾਰਜ ਸਾਧਕ ਅਫਸਰ ਨਗਰ ਕੌਂਸਲ ਖਰੜ ਤੋਂ ਨਗਰ ਕੌਂਸਲ ਕੁਰਾਲੀ, ਰਾਜੇਸ਼ ਕੁਮਾਰ ਨਗਰ ਕੌਂਸਲ ਸਮਾਣਾ ਤੋਂ ਨਗਰ ਕੌਂਸਲ ਖਰੜ ਤੇ ਸਮਾਣਾ ਦਾ ਵਾਧੂ ਚਾਰਜ, ਆਦਰਸ਼ ਕੁਮਾਰ ਨਗਰ ਨਿਗਮ ਕਪੂਰਥਲਾ ਤੋਂ ਏ. ਡੀ. ਸੀ. (ਯੂ ਡੀ. ਜਲੰਧਰ), ਬ੍ਰਿਜ ਮੋਹਨ ਨਗਰ ਕੌਂਸਲ ਕਾਦੀਆਂ ਤੋਂ ਨਗਰ ਨਿਗਮ ਕਪੂਰਥਲਾ, ਦਵਿੰਦਰ ਸਿੰਘ ਤੂਰ ਨਗਰ ਕੌਂਸਲ ਧਰਮਕੋਟ ਤੋਂ ਵਾਧੂ ਚਾਰਜ ਨਗਰ ਪੰਚਾਇਤ ਬੱਧਨੀ ਕਲਾਂ ਅਤੇ ਰਜਨੀਸ਼ ਕੁਮਾਰ ਨਗਰ ਕੌਂਸਲ ਫਾਜ਼ਿਲਕਾ ਅਤੇ ਨਗਰ ਪੰਚਾਇਤ ਅਰਨੀਵਾਲਾ ਸੇਖਸੁਭਨ ਦਾ ਵਾਧੂ ਚਾਰਜ ਤੋਂ ਨਗਰ ਕੌਂਸਲ ਕੋਟਕਪੁਰਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਹ ਹੁਕਮ ਮੁੱਖ ਮੰਤਰੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਗਏ, ਜੋ ਤਰੁੰਤ ਪ੍ਰਭਾਵ ਹੇਠ ਲਾਗੂ ਹੋਣਗੇ। ਇਸ ਦੇ ਨਾਲ ਹੀ ਸੰਦੀਪ ਸਿੰਘ ਨਗਰ ਨਿਗਮ ਜਲੰਧਰ ਤੋਂ ਨਗਰ ਨਿਗਮ ਮੋਹਾਲੀ, ਰੋਹਿਤ ਉਪਲ ਨਗਰ ਨਿਗਮ ਬਟਾਲਾ ਤੋਂ ਨਗਰ ਨਿਗਮ ਪਠਾਨਕੋਟ, ਲਖਵੀਰ ਸਿੰਘ ਨਗਰ ਨਿਗਮ ਮੋਹਾਲੀ ਤੋਂ ਨਗਰ ਨਿਗਮ ਪਟਿਆਲਾ ਤਬਦੀਲ ਕੀਤੇ ਗਏ ਹਨ।
























