ਪੰਜਾਬ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ
ਪੰਜਾਬੀ ਵਿੱਚ ਦੇ ਸਕਣਗੇ ਮੈਡੀਕਲ ਵਿਦਿਆਰਥੀ ਨੀਟ ਪ੍ਰੀਖਿਆ
ਦਿੱਲੀ, 14 ਜੁਲਾਈ(ਵਿਸ਼ਵ ਵਾਰਤਾ) : ਕੇਂਦਰ ਸਰਕਾਰ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਹੂਲਤ ਦਿੰਦਿਆਂ ਇਹ ਐਲਾਨ ਕੀਤਾ ਹੈ ਕਿ ਨੀਟ ਅੰਡਰ ਗਰੈਜੂਏਟ ਪ੍ਰੀਖਿਆ ਹੁਣ ਪਹਿਲਾਂ 11 ਭਾਸ਼ਾਵਾਂ ਦੀ ਥਾਂ 13 ਭਾਸ਼ਾਵਾਂ ਵਿਚ ਹੋਵੇਗੀ।ਨਵੀਆਂ ਜੁੜੀਆਂ ਭਾਸ਼ਾਵਾਂ ਕ੍ਰਮਵਾਰ ਪੰਜਾਬੀ ਅਤੇ ਮਲਿਆਲਮ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦੱਸਿਆ ਕਿ ਹੁਣ ਪੰਜਾਬੀ ਤੇ ਮਲਿਆਲਮ ਭਾਸ਼ਾਵਾਂ ਵਿਚ ਇਸ ਦੀ ਸੂਚੀ ਵਿਚ ਜੋੜੀਆਂ ਗਈਆਂ ਹਨ ।ਇਸ ਤੋਂ ਇਲਾਵਾ ਕੁਵੈਤ ਵਿਚ ਇਕ ਨਵਾਂ ਪ੍ਰੀਖਿਆ ਕੇਂਦਰ ਖੋਲ੍ਹਿਆ ਗਿਆ ਹੈ ਤਾਂ ਜੋ ਮੱਧ ਪੂਰਬ ਦੇ ਵਿਦਿਆਰਥੀ ਵੀ ਪ੍ਰੀਖਿਆ ਵਿਚ ਬੈਠ ਸਕਣ।