ਪੰਜਾਬ ਦੇ ਭੱਖਦੇ ਮਸਲਿਆਂ ਲਈ ਸੂਬੇ ਤੋਂ ਦਰਦਮਾਨ ਪੰਜਾਬੀ ਸਖਸ਼ੀਅਤਾਂ ਨੂੰ ਰਾਜ ਸਭਾ ਵਿਚ ਭੇਜਣ ਦੀ ਲੋੜ ਸੀ- ਰਵੀਇੰਦਰ ਸਿੰਘ
ਚੰਡੀਗੜ੍ਹ,21 ਮਾਰਚ (ਵਿਸ਼ਵ ਵਾਰਤਾ ) ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ
ਰਵੀਇੰਦਰ ਸਿੰਘ ਨੇ ਪੰਜਾਬ ਦੀ ਨਵੀਂ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ “ਆਪ” ਨੇ ਆਪਣਾ ਰਾਜਸੀ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ ਹੈ ਜਿਸ ਵੱਲੋਂ ਗੈਰ-ਪੰਜਾਬੀਆਂ ਨੂੰ ਰਾਜ-ਸਭਾ ਦੀਆਂ ਖਾਲੀ ਹੋ ਰਹੀਆਂ ਸੀਟਾਂ ਵਾਸਤੇ ਨਾਮਜਦਗੀਆਂ ਅੱਜ ਚਲ ਰਹੇ ,ਵਿਧਾਨ ਸਭਾ ਚ ਕਰ ਦਿਤੀਆਂ ਹਨ।
ਸਾਬਕਾ ਸਪੀਕਰ ਦਾ ਤਰਕ ਹੈ ਕਿ ,ਪੰਜਾਬ ਦੇ ਮੱਸਲੇ ਹੀ ਅਜਿਹੇ ਹਨ ਕਿ ਜਿੰਨਾ ਵਾਸਤੇ ਸੂਬੇ ਚੋਂ ਦਰਦਮਾਨ ਸਖਸ਼ੀਆਂ ਭੇਜਣ ਦੀ ਲੋੜ ਸੀ।ਉਨਾ ਸਪਸ਼ਟ ਕੀਤਾ ਕਿ ਭਾਖੜਾ ਡੈਮ, ਦਰਿਆਈ ਪਾਣੀਆਂ,ਰਾਜਧਾਨੀ ਚੰਡੀਗੜ ,ਹਰਿਆਣਾ ਨਾਲ ਲਗਦੇ ,ਇਲਾਕਿਆਂ ਆਦਿ ਲਈ ਸੰਨ 1966 ਤੋਂ ਮੋਰਚੇ ਲਗ ਰਹੇ ਹਨ।ਪਰ ਕੇਂਦਰੀ ਹਕੂਮਤਾਂ ਕੋਈ ਨਿਆਂ ਨਹੀਂ ਦੇ ਰਹੀਆਂ।ਉਨਾ ਮੁਤਾਬਕ ਪੰਜਾਬ ਤੋਂ ਸੰਸਦ ਮੈਂਬਰ ਦੀ ਗਿਣਤੀ ,ਅਬਾਦੀ ਅਨੁਸਾਰ ਘੱਟ ਹੈ ਪਰ ਮੱਸਲੇ ਪੁਰਾਣੇ ਤੇ ਬੜੇ ਵੱਡੇ ਹਨ ।ਰਾਜ-ਸਭਾ ਤੋਂ ਚੁਣੇ ਜਾਣ ਵਾਲੇ ਮੈਂਬਰਾਂ ਦੀ ਮਿਆਦ 6 ਸਾਲ ਹੁੰਦੀ ਹੈ ਭਾਵ ਸੰਨ 2028 ਵਿਚ ਮੁੜ ਚੋਣ ਹੋਣੀ ਹੈ ,ਉਸ ਵੇਲੇ ਤੱਕ ਇਹ ਸਖਸ਼ੀਅਤਾਂ ਉਕਤ ਮਸਲੇ ਉਠਾਉਣ ਲਈ ਕਿੰਨੇ ਕੁ ਸਾਰਥਕ ਹੋਣਗੇ ,ਇਹ ਤਾਂ ਵਕਤ ਹੀ ਦੱਸੇਗਾ ।






















