• Latest
  • Trending
ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਲਈ ਪਟੀਸ਼ਨ ਦਾਇਰ ਕਰ ਕੇ ਕੇਜਰੀਵਾਲ ਨੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦਾ ਖਿਲਾਫ ਕੰਮ ਕੀਤਾ : ਅਕਾਲੀ ਦਲ

ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਲਈ ਪਟੀਸ਼ਨ ਦਾਇਰ ਕਰ ਕੇ ਕੇਜਰੀਵਾਲ ਨੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦਾ ਖਿਲਾਫ ਕੰਮ ਕੀਤਾ : ਅਕਾਲੀ ਦਲ

5 years ago
ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

4 minutes ago
ਤਿਰੁਪਤੀ ਲੱਡੂ ਵਿਵਾਦ : ED ਨੇ ‘ਸੁਕ੍ਰਿਤੀ ਫੂਡਜ਼’ ਦੇ ਪ੍ਰਮੋਟਰ ਕੈਲਾਸ਼ ਚੰਦ ਮੰਗਲਾ ਨੂੰ ਕੀਤਾ ਗ੍ਰਿਫ਼ਤਾਰ

ਤਿਰੁਪਤੀ ਲੱਡੂ ਵਿਵਾਦ : ED ਨੇ ‘ਸੁਕ੍ਰਿਤੀ ਫੂਡਜ਼’ ਦੇ ਪ੍ਰਮੋਟਰ ਕੈਲਾਸ਼ ਚੰਦ ਮੰਗਲਾ ਨੂੰ ਕੀਤਾ ਗ੍ਰਿਫ਼ਤਾਰ

24 minutes ago
‘ਗੋਲਮਾਲ 5’ ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼

‘ਗੋਲਮਾਲ 5’ ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼

24 minutes ago
ਥਲ ਸੈਨਾ ਮੁਖੀ ਧੀਰਜ ਸੇਠ ਨੇ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਮਿਖਾਇਲੋਵਸਕਾਇਆ ਮਿਲਟਰੀ ਆਰਟਿਲਰੀ ਅਕੈਡਮੀ ਦਾ ਕੀਤਾ ਦੌਰਾ

ਥਲ ਸੈਨਾ ਮੁਖੀ ਧੀਰਜ ਸੇਠ ਨੇ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਮਿਖਾਇਲੋਵਸਕਾਇਆ ਮਿਲਟਰੀ ਆਰਟਿਲਰੀ ਅਕੈਡਮੀ ਦਾ ਕੀਤਾ ਦੌਰਾ

24 minutes ago
ਪੇਂਡੂ ਵਿਕਾਸ ਮੰਤਰਾਲਾ ਅਕਤੂਬਰ ਵਿੱਚ DDU-GKY 2.0 ਸਿਖਲਾਈ ਬੈਚ ਦੀ ਕਰੇਗਾ ਸ਼ੁਰੂਆਤ

ਪੇਂਡੂ ਵਿਕਾਸ ਮੰਤਰਾਲਾ ਅਕਤੂਬਰ ਵਿੱਚ DDU-GKY 2.0 ਸਿਖਲਾਈ ਬੈਚ ਦੀ ਕਰੇਗਾ ਸ਼ੁਰੂਆਤ

24 minutes ago
ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ, ਦੋ ਜ਼ਖ਼ਮੀ

ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ, ਦੋ ਜ਼ਖ਼ਮੀ

47 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

60 minutes ago
ਇੰਜੀਨੀਅਰਿੰਗ ਕਾਲਜ ਦੇ 35 ਤੋਂ ਵੱਧ ਵਿਦਿਆਰਥੀਆਂ ਦੀ ਵਿਗੜੀ ਹਾਲਤ ; ਫੂਡ ਪੁਆਇਜ਼ਨਿੰਗ ਦਾ ਸ਼ੱਕ

ਇੰਜੀਨੀਅਰਿੰਗ ਕਾਲਜ ਦੇ 35 ਤੋਂ ਵੱਧ ਵਿਦਿਆਰਥੀਆਂ ਦੀ ਵਿਗੜੀ ਹਾਲਤ ; ਫੂਡ ਪੁਆਇਜ਼ਨਿੰਗ ਦਾ ਸ਼ੱਕ

1 hour ago
ਦਿੱਲੀ ਹਵਾਈ ਅੱਡੇ ‘ਤੇ ਸਪਾਈਸਜੈੱਟ ਦੀਆਂ ਕਈ ਉਡਾਣਾਂ ਪ੍ਰਭਾਵਿਤ

ਦਿੱਲੀ ਹਵਾਈ ਅੱਡੇ ‘ਤੇ ਸਪਾਈਸਜੈੱਟ ਦੀਆਂ ਕਈ ਉਡਾਣਾਂ ਪ੍ਰਭਾਵਿਤ

1 hour ago
Entertainment: ਹਰਿਆਣਾ ਪੁਲਿਸ ਨੇ ਪੰਜਾਬੀ ਗਾਇਕ ਆਰ ਨੇਤ ਨੂੰ ਨੋਟਿਸ ਕੀਤਾ ਜਾਰੀ

Entertainment: ਹਰਿਆਣਾ ਪੁਲਿਸ ਨੇ ਪੰਜਾਬੀ ਗਾਇਕ ਆਰ ਨੇਤ ਨੂੰ ਨੋਟਿਸ ਕੀਤਾ ਜਾਰੀ

2 hours ago
USA ‘ਚ ਪੰਜਾਬੀ ਟਰੱਕ ਡਰਾਈਵਰ ਨੂੰ ਨਸ਼ਾ ਤਸਕਰੀ ਮਾਮਲੇ ‘ਚ ਸਜ਼ਾ

USA ‘ਚ ਪੰਜਾਬੀ ਟਰੱਕ ਡਰਾਈਵਰ ਨੂੰ ਨਸ਼ਾ ਤਸਕਰੀ ਮਾਮਲੇ ‘ਚ ਸਜ਼ਾ

3 hours ago
Punjab ਦੇ ਪਨਬੱਸ/PRTC ਕਾਂਟਰੈਕਟ ਵਰਕਰਜ਼ ਫੇਰ ਕਰਨਗੇ ਚੱਕਾ ਜਾਮ, ਯਾਤਰੀਆਂ ਦੀਆਂ ਵਧਣਗੀਆਂ ਮੁਸ਼ਕਲਾਂ

Punjab ਦੇ ਪਨਬੱਸ/PRTC ਕਾਂਟਰੈਕਟ ਵਰਕਰਜ਼ ਫੇਰ ਕਰਨਗੇ ਚੱਕਾ ਜਾਮ, ਯਾਤਰੀਆਂ ਦੀਆਂ ਵਧਣਗੀਆਂ ਮੁਸ਼ਕਲਾਂ

3 hours ago
Hindi News
English News
Saturday, September 19, 2026
No Result
View All Result
33 °c
Chandigarh
28 ° Sun
28 ° Mon
29 ° Tue
29 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਲਈ ਪਟੀਸ਼ਨ ਦਾਇਰ ਕਰ ਕੇ ਕੇਜਰੀਵਾਲ ਨੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦਾ ਖਿਲਾਫ ਕੰਮ ਕੀਤਾ : ਅਕਾਲੀ ਦਲ

July 10, 2021
in ਖਬਰਾਂ, ਚੰਡੀਗੜ੍ਹ, ਪੰਜਾਬ
ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਲਈ ਪਟੀਸ਼ਨ ਦਾਇਰ ਕਰ ਕੇ ਕੇਜਰੀਵਾਲ ਨੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦਾ ਖਿਲਾਫ ਕੰਮ ਕੀਤਾ : ਅਕਾਲੀ ਦਲ

ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਲਈ ਪਟੀਸ਼ਨ ਦਾਇਰ ਕਰ ਕੇ ਕੇਜਰੀਵਾਲ ਨੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦਾ ਖਿਲਾਫ ਕੰਮ ਕੀਤਾ : ਅਕਾਲੀ ਦਲ

ਅਜਿਹਾ ਕਰਨਾ ਸਾਜ਼ਿਸ਼ ਦਾ ਹਿੱਸਾ : ਬਿਕਰਮ ਸਿੰਘ ਮਜੀਠੀਆ

ਕੇਜਰੀਵਾਲ ਚਾਹੁੰਦਾ ਹੈ ਕਿ ਪੰਜਾਬ ਵਿਚ ਬਿਜਲੀ ਹਾਲਾਤ ਹੋਰ ਬਦਤਰ ਹੋਣ ਤਾਂ ਜੋ ਉਹ ਮੁੱਦੇ  ’ਤੇ ਪੰਜਾਬ ਵਿਚ ਰਾਜਨੀਤੀ ਕਰ ਸਕੇ

ਕਿਹਾ ਕਿ ਪਹਿਲੀ ਵਾਰ ਨਹੀਂ ਜਦੋਂ ਕੇਜਰੀਵਾਲ ਨੇ ਪੰਜਾਬ ਵਿਰੋਧੀ ਏਜੰਡੇ ’ਤੇ ਚੱਲਿਆ ਹੋਵੇ

ਦਿੱਲੀ ਦੇ ਮੁੱਖ ਮੰਤਰੀ ਨੇ ਪਹਿਲਾਂ ਐਸ ਵਾਈ ਐਲ ਅਤੇ ਪਰਾਲੀ ਸਾੜਨ ਦੇ ਮੁੱਦੇ ’ਤੇ ਦੋਗਲੀ ਰਾਜਨੀਤੀ ਕੀਤੀ ਹੈ

ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਲਈ ਪਟੀਸ਼ਨ ਦਾਇਰ ਕਰ ਕੇ ਕੇਜਰੀਵਾਲ ਨੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦਾ ਖਿਲਾਫ ਕੰਮ ਕੀਤਾ : ਅਕਾਲੀ ਦਲ

ਚੰਡੀਗੜ੍ਹ, 10 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੇ ਖਿਲਾਫ ਕੰਮ ਕਰਦਿਆਂ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਸੂਬੇ ਦੇ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਸਨੇ ਆਪ ਦਾ ਪੰਜਾਬੀ ਵਿਰੋਧੀ ਏਜੰਡਾ ਬੇਨਕਾਬ ਕਰ ਦਿੱਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਇਸ ਵੇਲੇ ਬਿਜਲੀ ਸੰਕਟ ਨਾਲ ਘਿਰਿਆ ਹੋਇਆ ਹੈ ਜਿਥੇ ਕਿਸਾਨਾਂ, ਉਦਯੋਗਪਤੀਆਂ, ਵਪਾਰੀਆਂ ਤੇ ਆਮ ਆਦਮੀ ਨੂੰ ਬਿਜਲੀ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ  ਇਸ ਬਿਜਲੀ ਐਮਰਜੰਸੀ ਦੇ ਹਾਲਾਤਾਂ ਵਿਚ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕੀਤੇ ਜਾਣ। ਇਹ ਸਭ ਸਾਜ਼ਿਸ਼ ਦਾ ਹਿੱਸਾ ਹੈ। ਇਸ ਤੋਂ ਸਪਸ਼ਟ ਹੈ ਕਿ ਆਪ ਚਾਹੁੰਦੀਹੈ ਕਿ ਪੰਜਾਬ ਵਿਚ ਬਿਜਲੀ ਦੇ ਹਾਲਾਤ ਹੋਰ ਵਿਗੜਲ ਤਾਂ ਜੋ ਉਹ ਸੂਬੇ ਵਿਚ ਆ ਕੇ ਇਸ ਮਾਮਲੇ ’ਤੇ ਰਾਜਨੀਤੀ ਕਰ ਸਕੇ।

ਇਸ  ਰਾਜਨੀਤੀ ਨੂੰ ਨਿਖੇਧੀਯੋਗ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਕੇਜਰੀਵਾਲ ਦੀ ਜ਼ਮੀਰ ਜਿਉਂਦੀ ਹੁੰਦੀ ਤਾਂ ਫਿਰ ਉਸਨੇ ਪੰਜਾਬ ਦੇ ਖੇਤੀ ਅਰਥਚਾਰੇ ਨੁੰ ਤਬਾਹ ਕਰਨ ਵਾਲੇ ਤੇ ਦੇਸ਼ ਦੀਆਂ ਅਨਾਜ ਜ਼ਰੂਰਤਾਂ ਨੁੰ ਖਤਰੇ ਵਿਚ ਪਾਉਣ ਵਾਲੇ ਸਟੈਂਡ ਨੁੰ ਅਪਣਾਉਣ ਤੋਂ ਸੌ ਵਾਰੀ ਗੁਰੇਜ਼ ਕਰਨਾ ਸੀ।

ਉਹਨਾਂ ਕਿਹਾ ਕਿ ਜੇਕਰ ਪਟੀਸ਼ਨ ਸਫਲ ਹੋ ਜਾਂਦੀ ਤਾਂ ਫਿਰ ਸੂਬੇ ਦੇ ਉਦਯੋਗ ਦਾ ਸਫਾਇਆ ਹੋ ਜਾਂਦਾ ਤੇ ਵਪਾਰ ਵੀ ਜਾਂਦਾ ਰਹਿੰਦਾ। ਉਹਨਾਂ ਕਿਹਾ ਕਿ ਦੂਜੀ ਗੱਲ ਇਹ ਵੀ ਹੈ ਕਿ ਕਿਸੇ ਵੀ ਇਕ ਸੂਬੇ ਨੁੰ ਦੂਜੇ ਖਿਲਾਫ ਡੱਟਣਾ ਸੋਭਾ ਵੀ ਨਹੀਂ ਦਿੰਦਾ ਜਿਸ ਤਰੀਕੇ ਕੇਜਰੀਵਾਲ ਪੰਜਾਬ ਦੇ ਖਿਲਾਫ ਡਟਿਆ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਪੰਜਾਬ ਵਿਰੋਧੀ ਏਜੰਡੇ ’ਤੇ ਚੱਲਿਆ ਹੋਵੇ ਭਾਵੇਂ ਉਸਨੇ ਪੰਜਾਬ ਦੌਰੇ ਵੇਲੇ ਪੰਜਾਬ ਹਮਾਇਤੀ ਮੁਖੌਟਾ ਕਿਉਂ ਨਾ ਪਾ ਕੇ ਰੱਖਿਆ। ਉਹਨਾਂ ਕਿਹਾ ਕਿ ਪਹਿਲਾਂ ਵੀ ਸਤਲੁਜ ਯਮੁਨਾ Çਲੰਕ ਨਹਿਰ ਦੇ ਮਾਮਲੇ ’ਤੇ ਕੇਜਰੀਵਾਲ ਨੇ ਕਿਹਾ ਸੀ ਕਿ ਨਹਿਰ ਨਹੀਂ ਬਣਨੀ ਚਾਹੀਦੀ ਪਰ ਜਦੋਂ ਦਿੱਲੀ ਗਏ ਤਾਂ ਅਦਾਲਤ ਵਿਚ ਹਲਫੀਆ ਬਿਆਨ ਦੇ ਕੇ ਕਿਹਾ ਕਿ ਦਿੱਲੀ ਤੇ ਪੰਜਾਬ ਦਾ ਵੀ ਐਸ ਵਾਈ ਐਲ ਦੇ ਪਾਣੀ ’ਤੇ ਹੱਕ ਬਣਦਾ ਹੈ ਤੇ ਇਹ ਨਹਿਰ ਬਣਨੀ ਚਾਹੀਦੀ ਹੈ।

ਅਕਾਲੀ ਆਗੂ ਨੇ ਕਿਹਾ ਕਿ  ਕੇਜਰੀਵਾਲ ਦਾ ਦੋਗਲਾ ਚੇਹਰਾ ਉਸ ਵੇਲੇ ਵੀ ਬੇਨਕਾਬ ਹੋ ਸੀ ਜਦੋਂ ਉਸਨੇ ਸੂਬੇ ਦੇ ਦੌਰੇ ਵੇਲੇ  ਤਾਂ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕੀਤੀ ਪਰ ਤੁਰਤੋ ਫੁਰਤੀ ਅਦਾਲਤ ਵਿਚ  ਹਲਫੀਆ ਬਿਆਨ ਦਾਇਰ ਕਰ ਕੇ ਮੰਗ ਕੀਤੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਜਾਣ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਅਜਿਹਾ ਉਸ ਵੇਲੇ ਕੀਤਾ ਜਦੋਂ ਅਧਿਐਨਾਂ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵਧਿਆ ਹੈ।

ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਆਪ ਇਕਾਈ ਵੀ ਦਿੱਲੀ ਦੇ ਮੁੱਖ ਮੰਤਰੀ ਦੇ ਗਲਤ ਫੈਸਲਿਆਂ ਨੁੰ ਸਹੀ ਠਹਿਰਾਉਣ ’ਤੇ ਲੱਗੀ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸੂਬੇ ਦੇ ਦੌਰੇ ਦੌਰਾਨ ਕੇਜਰੀਵਾਲ ਨੇ ਲੋਕਾਂ ਨੂੰ ਮੁਰਖ ਬਣਾਉਣ ਦਾ ਯਤਨ ਕੀਤਾ ਤੇ ਕਿਹਾ ਕਿ ਲੋਕਾਂ ਨੁੰ ਹਰ ਬਿਜਲੀ ਸਾਈਕਲ ਵਿਚ 300 ਯੁਨਿਟ ਬਿਜਲੀ ਮੁਫਤ ਮਿਲੇਗੀ ਪਰ ਉਹ ਇਸ ਝੂਠ ’ਤੇ ਤੁਰੰਤ ਹੀ ਫੜਿਅ ਗਿਆ। ਉਹਨਾਂ ਕਿਹਾ ਕਿ ਸੂਬੇ ਦੇ ਆਪ ਦੇ ਕਨਵੀਨਰ ਭਗਵੰਤ ਮਾਨ ਨੇ ਵੀ  ਕੇਜਰੀਵਾਲ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਕਿ ਕੇਜਰੀਵਾਲ ਨੇ ਆਪ ਮੰਨਿਆ ਸੀ ਕਿ ਜੇਕਰ 300 ਤੋਂ ਵੱਧ301 ਯੂਨਿਟ ਵੀ ਬਿੱਲ ਆ ਗਿਆ ਤਾਂ ਬਿਜਲੀ ਖਪਤਕਾਰਾਂ ਨੁੰ ਸਾਰਾ ਬਿੱਲ ਭਰਨਾ ਪਵੇਗਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਜਰੀਵਾਲ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰਨ ਦਾ ਯਤਨ ਕਰ ਰਿਹਾ ਹੈ ਜਦਕਿ ਸੱਚਾਈ ਇਹ ਹੈ ਕਿ ਦਿੱਲੀ ਵਿਚ ਬਿਜਲੀ ਪੰਜਾਬ ਨਾਲੋਂ ਵੀ ਮਹਿੰਗੀ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਕੇ ਖੇਡ ਰਹੇ ਹਨ ਅਤੇ ਉਹੀ ਤਰਕੀਬਾਂ  ਚਲ ਰਹੇ  ਹਨ ਜੋ 2017 ਦੀਆਂ ਚੋਣਾਂ ਵੇਲੇ ਦੋਹਾਂ ਨੇ ਖੇਡੀਆਂ ਸਨ। ਉਹਨਾਂ ਕਿਹਾ ਕਿ ਇਸ ਵਾਰ ਲੋਕ ਇਹਨਾਂ ਝਾਂਸਿਆਂ ਵਿਚ ਨਹੀਂ ਆਉਣਗੇ ਕਿਉਂਕਿ ਕਿਸਾਨ ਪਹਿਲਾਂ ਹੀ ਸੜਕਾਂ ’ਤੇ ਹਨ ਤੇ ਖੇਤੀਬਾੜੀ ਲਈ 8 ਘੰਟੇ ਬਿਜਲੀ ਦਾ ਵਾਅਦਾ ਪੂਰਾ ਨਾ ਕਰਨ ਦਾ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾਕਿ ਇਸੇ ਤਰੀਕੇ ਇੰਡਸਟਰੀ ਨੁੰ ਲਾਜ਼ਮੀਬੰਦੀਆਂ ਕਾਰਨ 500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਇਹ ਪਾਬੰਦੀਆਂ ਹਰ ਵਾਰ ਵਧਾਈਆਂ ਜਾ ਰਹੀਆਂ ਹਨ।

ਕੇਜਰੀਵਾਲ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦ ਜੀਵਨ ਨਿਰਬਾਹ ਨਾਲ ਰਾਜਨੀਤੀ ਨਾ ਕਰਨ ਦੀ ਸਲਾ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ  ਬਜਾਏ ਲੋਕਾਂ ਨੂੰ ਰਾਹਤ ਦੇਣ ਦੇ ਕਾਂਗਰਸ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਧਾ ਕੇ ਕਿਸਾਨਾਂ, ਉਦਯੋਗਪਤੀਆਂ ਤੇ ਆਮ ਲੋਕਾਂ ’ਤੇ ਬੋਝ ਹੋਰ ਵਧਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੁੰ ਆੜੇ ਹੱਥੀਂ ਲੈਣ ਦੀ ਥਾ ਕੇਜਰੀਵਾਲ ਨੇ ਆਪਣੇ 20 ਵਿਚੋਂ 8 ਵਿਧਾਇਕਾਂ ਨੁੰ ਕਾਂਗਰਸ ਵਿਚ ਡੈਪੂਟੇਸ਼ਨ ’ਤੇ ਭੇਜ ਕੇ ਕਾਂਗਰਸ ਨੁੰ ਸਾਹ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਵੀ ਆਪ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਜਿਸ ਕਾਰਨ ਪੰਜਾਬੀਆਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ ਤੇ ਕੇਜਰਵਾਲ ਦੋਹਾਂ ਦੇ ਪੰਜਾਬ ਵਿਰੋਧੀ ਚੇਹਰੇ ਨੂੰ ਬੇਨਕਾਬ ਕਰੇਗਾ।

Tags: BREAKING NEWSpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

by Navjot
September 19, 2026
0

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ ਪ੍ਰਦਰਸ਼ਨਕਾਰੀਆਂ ਨੇ...

ਤਿਰੁਪਤੀ ਲੱਡੂ ਵਿਵਾਦ : ED ਨੇ ‘ਸੁਕ੍ਰਿਤੀ ਫੂਡਜ਼’ ਦੇ ਪ੍ਰਮੋਟਰ ਕੈਲਾਸ਼ ਚੰਦ ਮੰਗਲਾ ਨੂੰ ਕੀਤਾ ਗ੍ਰਿਫ਼ਤਾਰ

ਤਿਰੁਪਤੀ ਲੱਡੂ ਵਿਵਾਦ : ED ਨੇ ‘ਸੁਕ੍ਰਿਤੀ ਫੂਡਜ਼’ ਦੇ ਪ੍ਰਮੋਟਰ ਕੈਲਾਸ਼ ਚੰਦ ਮੰਗਲਾ ਨੂੰ ਕੀਤਾ ਗ੍ਰਿਫ਼ਤਾਰ

by Navjot
September 19, 2026
0

ਤਿਰੁਪਤੀ ਲੱਡੂ ਵਿਵਾਦ : ED ਨੇ 'ਸੁਕ੍ਰਿਤੀ ਫੂਡਜ਼' ਦੇ ਪ੍ਰਮੋਟਰ ਕੈਲਾਸ਼ ਚੰਦ ਮੰਗਲਾ ਨੂੰ ਕੀਤਾ ਗ੍ਰਿਫ਼ਤਾਰ ਹੈਦਰਾਬਾਦ, 19 ਸਤੰਬਰ (ਵਿਸ਼ਵ...

‘ਗੋਲਮਾਲ 5’ ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼

‘ਗੋਲਮਾਲ 5’ ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼

by Navjot
September 19, 2026
0

'ਗੋਲਮਾਲ 5' ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼ "ਹਾਸੇ ਅਤੇ ਖੁਸ਼ੀਆਂ" ਨਾਲ ਸਿਨੇਮਾਘਰਾਂ ਦੀ ਰੌਣਕ ਵਧਾਏਗੀ 'ਗੋਲਮਾਲ 5' - ਰੋਹਿਤ...

ਥਲ ਸੈਨਾ ਮੁਖੀ ਧੀਰਜ ਸੇਠ ਨੇ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਮਿਖਾਇਲੋਵਸਕਾਇਆ ਮਿਲਟਰੀ ਆਰਟਿਲਰੀ ਅਕੈਡਮੀ ਦਾ ਕੀਤਾ ਦੌਰਾ

ਥਲ ਸੈਨਾ ਮੁਖੀ ਧੀਰਜ ਸੇਠ ਨੇ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਮਿਖਾਇਲੋਵਸਕਾਇਆ ਮਿਲਟਰੀ ਆਰਟਿਲਰੀ ਅਕੈਡਮੀ ਦਾ ਕੀਤਾ ਦੌਰਾ

by Navjot
September 19, 2026
0

ਥਲ ਸੈਨਾ ਮੁਖੀ ਧੀਰਜ ਸੇਠ ਨੇ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਮਿਖਾਇਲੋਵਸਕਾਇਆ ਮਿਲਟਰੀ ਆਰਟਿਲਰੀ ਅਕੈਡਮੀ ਦਾ ਕੀਤਾ ਦੌਰਾ ਮਾਸਕੋ, 19...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

by Navjot
September 19, 2026
0

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ ਪ੍ਰਦਰਸ਼ਨਕਾਰੀਆਂ ਨੇ...

Most Popular

ਈਡੀ ਨੇ ਝਾਰਖੰਡ ਸਟੇਟ ਕੋ-ਆਪਰੇਟਿਵ ਬੈਂਕ ਘੁਟਾਲੇ ਦੇ ਮਾਮਲੇ ਵਿੱਚ ਝਾਰਖੰਡ ਅਤੇ ਓਡੀਸ਼ਾ ਵਿੱਚ ਸੱਤ ਥਾਵਾਂ ‘ਤੇ ਲਈ ਤਲਾਸ਼ੀ

ਈਡੀ ਨੇ ਝਾਰਖੰਡ ਸਟੇਟ ਕੋ-ਆਪਰੇਟਿਵ ਬੈਂਕ ਘੁਟਾਲੇ ਦੇ ਮਾਮਲੇ ਵਿੱਚ ਝਾਰਖੰਡ ਅਤੇ ਓਡੀਸ਼ਾ ਵਿੱਚ ਸੱਤ ਥਾਵਾਂ ‘ਤੇ ਲਈ ਤਲਾਸ਼ੀ

by Navjot
1 day ago
0

ਈਡੀ ਨੇ ਝਾਰਖੰਡ ਸਟੇਟ ਕੋ-ਆਪਰੇਟਿਵ ਬੈਂਕ ਘੁਟਾਲੇ ਦੇ ਮਾਮਲੇ ਵਿੱਚ ਝਾਰਖੰਡ ਅਤੇ ਓਡੀਸ਼ਾ ਵਿੱਚ ਸੱਤ ਥਾਵਾਂ 'ਤੇ ਲਈ ਤਲਾਸ਼ੀ ਰਾਂਚੀ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 