ਪੰਜਾਬ ਦੇ ਇਹਨਾਂ ਦੋ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਹਾਲੇ ਵੀ ਰਹਿਣਗੀਆਂ ਬੰਦ
ਚੰਡੀਗੜ੍ਹ,23ਮਾਰਚ(ਵਿਸ਼ਵ ਵਾਰਤਾ)ਪੰਜਾਬ ਸਰਕਾਰ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਮੋਬਾਈਲ ਨੈੱਟਵਰਕ ‘ਤੇ ਪਾਬੰਦੀ ਨੂੰ ਵਧਾ ਦਿੱਤਾ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਅਜਨਾਲਾ ਅਤੇ ਮੋਗਾ ਤੋਂ ਇਲਾਵਾ ਸਮੂਹ ਪੰਜਾਬ ਦੇ ਅੰਦਰ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਕੱਲ੍ਹ 24 ਮਾਰਚ 2023 ਦੇ ਦੁਪਹਿਰ 12 ਵਜੇ ਤੱਕ ਤਰਨਤਾਰਨ ਅਤੇ ਫਿਰੋਜ਼ਪੁਰ ਵਿਚ ਇੰਟਰਨੈੱਟ ਤੇ ਪਾਬੰਦੀ ਰਹੇਗੀ।