ਪੰਜਾਬ ਦਾ ਵਾਧੂ ਕਾਰਜਭਾਰ ਸੰਭਾਲ ਰਹੇ ਬਨਵਾਰੀ ਲਾਲ ਪੁਰੋਹਿਤ ਹੁਣ ਬਣੇ ਨਿਯਮਿਤ ਰਾਜਪਾਲ
ਰਾਸ਼ਟਰਪਤੀ ਵੱਲੋਂ ਤਿੰਨ ਹੋਰ ਸੂਬਿਆਂ ਦੇ ਰਾਜਪਾਲਾਂ ਦੀ ਨਿਯੁਕਤੀ

ਨਵੀਂ ਦਿੱਲੀ, 10ਸਤੰਬਰ(ਵਿਸ਼ਵ ਵਾਰਤਾ)- ਉੱਤਰਾਖੰਡ ਦੀ ਰਾਜਪਾਲ ਬੇਬੀ ਰਾਣੀ ਮੌਰਿਆ ਵੱਲੋਂ ਦਿੱਤਾ ਅਸਤੀਫਾ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਪ੍ਰਵਾਨ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਵੱਲੋਂ ਚਾਰ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਗਈ ਹੈ। ਇਹਨਾਂ ਵਿੱਚ ਬਨਵਾਰੀ ਲਾਲ ਪੁਰੋਹਿਤ ਜੋ ਕਿ ਤਮਿਲਨਾਡੂ ਅਤੇ ਪੰਜਾਬ ਦੋਨਾਂ ਦਾ ਕਾਰਜਭਾਰ ਸੰਭਾਲ ਰਹੇ ਸਨ, ਹੁਣ ਸਿਰਫ ਪੰਜਾਬ ਦੇ ਨਿਯਮਿਤ ਰਾਜਪਾਲ ਹੋਣਗੇ। ਉਹਨਾਂ ਦੀ ਜਗ੍ਹਾ ਨਾਗਾਲੈਂਡ ਦੇ ਰਾਜਪਾਲ ਸ਼੍ਰੀ ਆਰ ਐਨ ਐਨ ਰਵੀ ਨੂੰ ਤਾਮਿਲਨਾਡੂ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।






















