ਪੰਜਾਬ ਤੋਂ ਬਾਅਦ ਕਰਨਾਟਕ ਵਿੱਚ ਵੀ ਰਾਤ ਦਾ ਕਰਫਿਊ ਲਾਗੂ

ਬੰਗਲੌਰ, 23 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਤੋਂ ਬਾਅਦ ਕਰਨਾਟਕ ਸਰਕਾਰ ਨੇ ਵੀ ਅੱਜ ਤੋਂ 2 ਜਨਵਰੀ ਤੱਕ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਹੈ। ਕਰਨਾਟਕਾ ਦੇ ਸਿਹਤ ਮੰਤਰੀ ਡੀਆਰਕੇ ਸੁਧਾਕਰ ਨੇ ਦੱਸਿਆ ਕਿ ਅੱਜ ਤੋਂ 2 ਜਨਵਰੀ ਤੱਕ ਰਾਤ ਨੂੰ ਕੋਈ ਵੀ ਸਮਾਗਮ ਨਹੀਂ ਕੀਤਾ ਜਾ ਸਕੇਗਾ। ਪਰ 25 ਦਸੰਬਰ ਨੂੰ ਕ੍ਰਿਸਮਿਸ ਡੇ ਸਮਾਗਮ ਕਰਨ ਦੀ ਆਗਿਆ ਹੋਵੇਗੀ।ਉਹਨਾਂ ਦੱਸਿਆ ਕਿ ਕਰਫਿਊ ਰਾਤ 10 ਵਜੇ ਤੋਂ ਸਵੇਰੇ 6ਵਜੇ ਤੱਕ ਲਾਗੂ ਰਹੇਗਾ। ਇਹ ਕਰਫਿਊ ਕੋਵਿਡ ਦੇ ਵੱਧ ਰਹੇ ਪ੍ਰਭਾਵ ਤੋਂ ਬਚਾਉਣ ਲਈ ਲਾਇਆ ਗਿਆ ਹੈ।





















