
ਮੋਹਾਲੀ 19 ਅਗਸਤ (ਸਤੀਸ਼ ਕੁਮਾਰ ਪੱਪੀ )-ਪੰਜਾਬ ‘ਚ ਸਿੱਖਿਆ ਜਗਤ ਦੇ ਵੱਡੇ ਥੰਮ ਪ੍ਰਿੰਸੀਪਲ ਸਰਦਾਰ ਗੁਰਬਖਸ਼ ਸਿੰਘ ਸ਼ੇਰਗਿੱਲ ਦਾ ਡਗਸ਼ਈ ਵਿਖੇ ਅੱਜ ਮਿਤੀ 19.0.2020 ਨੂੰ ਤੜਕੇ 2.20 ਵਜੇ ਦਿਹਾਂਤ ਹੋ ਗਿਆ ਹੈ। ਉਹ 92 ਸਾਲਾਂ ਦੇ ਸਨ। ਉਹ ਆਪਣੀ ਬੇਟੀ ਮਧੂਪ੍ਰੀਤ ਕੌਰ (ਵਿਨੂ) ਤੇ ਆਪਣੇ ਜੁਆਈ ਸੂਰਜਪ੍ਰਕਾਸ਼ ਸਿੰਘ (ਹਨੀ) ਕੋਲ ਡਗਸ਼ਈ ਵਿਖੇ ਰਹਿ ਰਹੇ ਸਨ। ਇਹਨਾਂ ਦਾ ਪਰਿਵਾਰ ਪਾਕਿਸਤਾਨ ਤੋਂ ਬੰਗੇ ਤੇ ਫਿਰ ਗੰਗਾਨਗਰ ਚੱਕ ਪੈਂਤੀ ਬੀ ਤੇ ਫਿਰ ਚੰਡੀਗੜ੍ਹ ਵਿਖੇ ਰਹਿਣਾ ਸ਼ੁਰੂ ਕੀਤਾ।
ਪ੍ਰਿੰਸੀਪਲ ਸਰਦਾਰ ਗੁਰਬਖਸ਼ ਸਿੰਘ ਸ਼ੇਰਗਿੱਲ ਜੀ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਸਰਕਾਰੀ ਕਾਲਜ ਲੁਧਿਆਣਾ ਤੋਂ ਸਿੱਖਿਆ ਹਾਸਲ ਕੀਤੀ ਸੀ। ਵਿਦਿਆਰਥੀ ਜੀਵਨ ਦੌਰਾਨ ਹੀ ਉਹਨਾਂ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਲਿਆ ਤੇ ਆਜ਼ਾਦੀ ਤੋਂ ਤੁਰੰਤ ਬਾਅਦ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣੇ। ਉਹਨਾਂ ਸਿੱਖ ਨੈਸ਼ਨਲ ਕਾਲਜ ਬੰਗਾ, ਜਿਲਾ- ਸ਼ਹੀਦ ਭਗਤ ਸਿੰਘ ਨਗਰ ਵਿਚ ਅਰਥ ਸ਼ਾਸਤਰ ਦੇ ਲੈਕਚਰਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ 8 ਸਾਲ ਮਗਰੋਂ ਪ੍ਰਿੰਸੀਪਲ ਬਣੇ। ਉਹ 1967 ਵਿਚ 39 ਸਾਲ ਦੀ ਉਮਰ ਵਿਚ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦੇ ਪਹਿਲੇ ਫਾਉਂਡਰ ਪ੍ਰਿੰਸੀਪਲ ਬਣੇ। ਉਹ ਕਈ ਸਾਲ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰ ਰਹੇ। ਸਾਲ 1975 ਵਿਚ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣੇ। ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੀ ਚੇਅਰਮੈਨ ਰਹੇ ਤੇ ਇਨਟੈਕ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਵਜੋ ਸੇਵਾ ਨਿਭਾਈ।
ਪ੍ਰਿੰਸੀਪਲ ਸਰਦਾਰ ਗੁਰਬਖਸ਼ ਸਿੰਘ ਸ਼ੇਰਗਿੱਲ ਜੀ ਵਲੋਂ ਪੰਜਾਬ ਵਾਤਾਵਰਨ ਸੋਸਾਇਟੀ ਦਾ ਸੰਗਠਨ ਕੀਤਾ ਗਿਆ ਅਤੇ ਸਥਾਪਤ ਸੰਸਥਾ ਰਾਹੀਂ ਪੰਜਾਬ ਸਰਕਾਰ ਨੂੰ ਸਮੇਂ ਸਮੇਂ ਪੰਜਾਬ ਵਿੱਚ ਵੱਖ ਵੱਖ ਕਿਸਮ ਦੇ ਰੁੱਖਾਂ ਦੀ ਜਰੂਰਤ, ਬਾਬਾ ਸਿਚੇਵਾਲ ਜੀ ਦੇ ਉਧਮਾਂ ਨਾਲ ਜਰੂਰੀ ਸਹਿਯੋਗ ਅਤੇ ਪੰਜਾਬ ਵਿੱਚ ਪੀਣ ਵਾਲੇ ਪਾਣੀ ਦੀ ਕੁਆਲਟੀ ਦੀਆਂ ਖਾਮੀਆਂ ਨੂੰ ਅੱਜ ਤੋਂ 30 ਸਾਲ ਪਹਿਲਾਂ 1990-95 ਦੇ ਦਰਮਿਆਨ ਵਰਕਸ਼ਾਪਾਂ, ਸੈਮੀਨਾਰਾਂ ਰਾਹੀਂ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਵਾਇਆ। ਉਹਨਾਂ ਵਲੋਂ ਇੱਕ ਸੰਸਥਾ ਕੁਆਲਟੀ ਐਜੂਕੇਸ਼ਨ ਦੇ ਬੈਨਰ ਥਲੇ ਬਣਾਈ ਗਈ। ਜਿਸ ਰਾਹੀਂ ਸਕੂਲ ਅਤੇ ਕਾਲਜ ਵਿੱਚ ਪੰਜਾਬ ਦੀ ਜਰੂਰਤ ਅਨੁਸਾਰ ਢੁਕਵਾਂ ਗਿਆਨ ਅਤੇ ਨਾਲ ਹੀ ਵਿਰਾਸਤ ਦੀ ਜਾਣਕਾਰੀ ਤੇ ਸੂਝ ਬੂਝ ਨੂੰ ਸ਼ਮੁਲਿਅਤ ਕੀਤੇ ਜਾਣ ਲਈ ਕਈ ਸੈਮੀਨਾਰ ਕੀਤੇ ਗਏ। ਓਲਡ ਖਾਲਸਾ ਕਾਲਜ ਅੰਮ੍ਰਿਤਸਰ ਦੀ ਸੰਸਥਾ ਮੋਹਾਲੀ ਵਿਖੇ ਸਥਾਪਤ ਕੀਤੇ ਜਾਣ ਅਤੇ ਯਾਦਗਾਰੀ ਕੰਪਲੈਕਸ ਮੋਹਾਲੀ ਵਿੱਚ ਬਨਾਏ ਜਾਣ ਲਈ ਵਿਸ਼ੇਸ਼ ਉਧਮ ਕੀਤੇ ਅਤੇ ਉਸ ਉੱਤੇ ਫੇਸ 3 ਮੋਹਾਲੀ ਵਿਖੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਟਰਸਟ ਵਲੋਂ ਵਿਦਿਅਕ ਮਨੋਰਥਾਂ ਲਈ ਉਸਾਰੀ ਬਿਲਡਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ।
ਪ੍ਰਿੰਸੀਪਲ ਸ਼ੇਰਗਿੱਲ ਜੀ ਵਲੋਂ ਸਥਾਪਤ ਐਨ.ਜੀ.ਓ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਉਂਦੇਸ਼ਨ ਦੇ ਪਲੈਟਫਾਰਮ ਰਾਹੀਂ ਯਤਨ ਕੀਤੇ ਗਏ ਤੇ ਇਤੀਹਾਸਕ ਗੋਬਿੰਦਗੜ ਕਿੱਲਾ, ਅੰਮ੍ਰਿਤਸਰ ਵਿਰਾਸਤੀ ਇਮਾਰਤ ਐਲਾਨੀ ਗਈ। ਉਹਨਾਂ ਵਲੋਂ ਅੰਮ੍ਰਿਤਸਰ ਕੰਪਨੀ ਬਾਗ ਨੂੰ ਵੀ ਵਿਰਾਸਤੀ ਯਾਦਾਂ ਵਜੋਂ ਸਾਂਭ ਸੰਭਾਲ ਅਤੇ ਅੰਮ੍ਰਿਤਸਰ ਵਾਸੀਆਂ ਨੂੰ ਮੁੜ ਸਮਰਪਤ ਕੀਤੇ ਜਾਣ ਲਈ ਉਪਰਾਲੇ ਕੀਤੇ । ਉਹਨਾਂ ਵਲੋਂ ਮੋਗਾ ਵਿਚ ਗੁਰਦੁਆਰਾ ਸਾਰਾਗੜੀ ਦੀ ਸਥਾਪਨਾ ਲਈ ਯੋਗਦਾਨ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਛਪੜਝਿੜੀ ਦੀ ਮੁਹਿੰਮ ਜੂਨ 2001 ਵਿਡੀ ਤੇ ਸਰਕਾਰ ਪੱਧਰ ਤੇ ਬਾਅਦ ਵਿੱਚ ਮੰਨਜੂਰ ਕੀਤੀ ਗਈ, ਮਹਾਰਾਣਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ, ਨਵਾਂ ਸ਼ਹਿਰ ਤੇ ਰੋਪੜ ਦੇ ਦਰਮਿਆਨ ਸਤਲੁਜ ਦਰਿਆ ਦੇ ਕੰਡੇ ਤੇ ਇਤਿਹਾਸਕ ਮਾਹਾਰਾਜਾ ਰਣਜੀਤ ਸਿੰਘ ਦੇ ਝੰਡੇ ਦੀ ਸਥਾਪਨਾ ਕਰਵਾਈ, ਸਵਰਾਜ ਮਾਜਦਾ ਫੈਕਟਰੀ ਕੰਪਲੈਕਸ ਦੇ ਨਜਦੀਕ ਸਾਲ 1999 ਵਿੱਚ ਸਥਾਪਨਾ ਲਈ ਮੁੱਖ ਭੂਮਿਕਾ ਨਿਭਾਈ। ਉਹਨਾਂ ਵਲੋਂ ਹੀ ਨਵੀਂ ਦਿਲੀ ਮਠਿਆਈ ਪੁੱਲ ਦੇ ਪਿਛੋਕੜ ਤੇ ਇਤਿਹਾਸਕ ਮਹੱਤਤਾ, ਦਿੱਲੀ ਫਤਿਹ ਦੇ ਇਤਿਹਾਸ ਨੂੰ ਮੁੜ ਸਿਰਜੇ ਜਾਣ ਲਈ ਇਤਿਆਸਕ ਤੱਥਾਂ ਨੂੰ ਉਬਾਰ ਕੇ ਸਿੱਖ ਕੌਮ ਦਾ ਗੌਰਵ ਵਿਰਸਾ ਯਾਦ ਕਰਵਾਇਆ। ਪ੍ਰੋਫੈਸਰ ਸ਼ੇਰਗਿੱਲ ਜੀ ਦੇ ਉਧਮਾਂ ਅਧੀਨ ਹੋਰ ਬਹੁਤ ਸਾਰੇ ਵਿਰਸੇ ਦੀਆਂ ਭੁਲੀਆਂ ਇਮਾਰਤਾਂ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਹਿਮਾਚਲ ਵਿੱਚ ਯਾਦਗਾਰਾਂ ਆਦਿ ਬਾਰੇ ਪੰਜਾਬ ਸਰਕਾਰ ਵਲੋਂ ਸਾਂਭ ਸੰਭਾਲ ਕਰਵਾਏ ਜਾਣ ਲਈ ਪਹੁੰਚ ਕੀਤੀ। ਉਹਨਾਂ ਨੂੰ ਸਿੱਖ ਕੌਮ ਵਾਸਤੇ ਯੋਗਦਾਨ ਬਦਲੇ “ਨਿਸ਼ਾਨ-ਏ-ਸਿੱਖੀ” ਨਾਲ ਸਨਮਾਨਤ ਕੀਤਾ ਗਿਆ।
ਸ਼੍ਰੀ ਐਸ ਪੀ ਐਸ ਦਿਪਕ ਮੋਬਾਇਲ 9805277274 , ਪ੍ਰਿੰਸੀਪਲ ਸ਼ੇਰਗਿੱਲ ਜੀ ਦੇ ਜੁਆਈ ਵਲੋਂ ਜਾਣਕਾਰੀ ਦਿਤੀ ਗਈ ਕਿ ਪ੍ਰਿੰਸੀਪਲ ਸਾਹਿਬ ਦਾ ਅੰਤਿਮ ਸੰਸਕਾਰ 21 ਅਗਸਤ 2020 ਦੁਪਹਿਰ 3.00 ਵਜੇ ਸੈਕਟਰ 25 ਚੰਡੀਗੜ੍ਹ ਵਿਖੇ ਕੀਤਾ ਜਾਣਾ ਹੈ। ਪਰਿਵਾਰ ਵਲੋਂ ਦਸਿਆ ਗਿਆ ਕਿ ਕੋਵਿਡ ਦੀ ਸਮਸਿਆ ਕਾਰਨ ਪਰਿਵਾਰ ਦੇ ਬਹੁਤ ਨਜਦੀਕੀ ਰਿਸ਼ਤੇਦਾਰਾਂ ਵਲੋਂ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਹੋਰ ਜਾਣਕਾਰੀ ਲਈ ਪੰਜਾਬ ਹੈਰੀਟੇਜ ਐਜੂਕਸ਼ਨ ਫਾਉਂਡੇਸ਼ਨ ਦੇ ਪ੍ਰਧਾਨ ਕਰਨਲ ਜਤਿੰਦਰ ਸਿੰਘ ਨਾਲ ਮੋਬਾਇਲ 9815619006 ਅਤੇ ਸ.ਨਿਰਮਲ ਸਿੰਘ ਸੰਧੂ ਫਾਉਂਡੇਸ਼ਨ ਦੇ ਜਨਰਲ ਸਕੱਤਰ ਮੋਬਾਇਲ 9876122122 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਪੰਜਾਬ ਭਰ ਵਿੱਚ ਜਲਦ ਖੁੱਲ੍ਹਣਗੇ ਹੋਰ 333 ਪਿੰਡ ਕਲੀਨਿਕ: ਡਾ. ਬਲਬੀਰ ਸਿੰਘ
ਪੰਜਾਬ ਭਰ ਵਿੱਚ ਜਲਦ ਖੁੱਲ੍ਹਣਗੇ ਹੋਰ 333 ਪਿੰਡ ਕਲੀਨਿਕ: ਡਾ. ਬਲਬੀਰ ਸਿੰਘ — ਪੰਜਾਬ ਦੇ ਸਿਹਤ ਮੰਤਰੀ ਵੱਲੋਂ ਦਵਾਈਆਂ ਦੀ...






















