
ਚੰਡੀਗੜ, 12 ਮਈ (ਵਿਸ਼ਵ ਵਾਰਤਾ) – ਪੰਜਾਬ ਵਿਚ ਅੱਜ ਮੌਸਮ ਨੇ ਫਿਰ ਤੋਂ ਯੂ ਟਰਨ ਲੈ ਲਿਆ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਦੁਪਿਹਰ ਸਮੇਂ ਕਾਲੇ ਬੱਦਲ ਛਾ ਗਿਆ, ਜਿਸ ਕਾਰਨ ਚਾਰੇ ਪਾਸੇ ਹਨ੍ਹੇਰਾ ਛਾ ਗਿਆ। ਕਈ ਥਾਈਂ ਵਾਹਨਾਂ ਨੂੰ ਲਾਈਟਾਂ ਵੀ ਜਗਾਉਣੀਆਂ ਪਈਆਂ। ਇਸ ਤੋਂ ਇਲਾਵਾ ਤੇਜ਼ ਹਨ੍ਹੇਰੀ ਵੀ ਚੱਲੀ।
ਇਸ ਦੌਰਾਨ ਲੁਧਿਆਣਾ, ਜਲੰਧਰ ਵਿਚ ਬਾਰਿਸ਼ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਵੀ ਮਿਲੀ ਹੈ।.






















