
ਚੰਡੀਗੜ੍ਹ/ਸ਼ਿਮਲਾ, 28 ਨਵੰਬਰ – ਪੰਜਾਬ ਵਿਚ ਬੀਤੀ ਕੱਲ੍ਹ ਅਤੇ ਰਾਤ ਨੂੰ ਹੋਈ ਭਰਵੀਂ ਬਾਰਿਸ਼ ਕਾਰਨ ਮੌਸਮ ਵਿਚ ਤਬਦੀਲੀ ਆ ਗਈ ਹੈ। ਸੂਬੇ ਵਿਚ ਸਵੇਰੇ ਅਤੇ ਸ਼ਾਮ ਨੂੰ ਠੰਡ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਉਥੇ ਹਿਮਾਚਲ ਪ੍ਰਦੇਸ਼ ਵਿਚ ਹੋਈ ਤਾਜ਼ਾ ਬਰਫਬਾਰੀ ਨਾਲ ਤਾਪਮਾਨ ਡਿੱਗ ਗਿਆ ਹੈ।
ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਰਫਬਾਰੀ ਨਾਲ ਸੈਲਾਨੀਆਂ ਦੀ ਪਹਾੜੀ ਇਲਾਕਿਆਂ ਵਿਚ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਸੈਲਾਨੀ ਇਸ ਬਰਫਬਾਰੀ ਦਾ ਪੂਰਾ ਆਨੰਦ ਮਾਣ ਰਹੇ ਹਨ। ਇਸ ਦੌਰਾਨ ਖਬਰ ਹੈ ਕਿ ਕਿਨੌਰ ਜਿਲੇ ਵਿਚ ਬਰਫਬਾਰੀ ਕਾਰਨ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀ ਗਈਆਂ ਹਨ।





















