ਪੰਜਾਬ ‘ਚ ਕਈ ਥਾਵਾਂ ‘ਤੇ ਈਡੀ ਦੀ ਛਾਪੇਮਾਰੀ, ਜਗਦੀਸ਼ ਭੋਲਾ ਨਾਲ ਜੁੜਿਆ ਮਾਮਲਾ
ਚੰਡੀਗੜ੍ਹ, 29ਮਈ(ਵਿਸ਼ਵ ਵਾਰਤਾ)- ਪੰਜਾਬ ‘ਚ ਈਡੀ ਦੀ ਕਾਰਵਾਈ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਰੂਪਨਗਰ ਜਿਲ੍ਹੇ ਚ 10 ਤੋਂ ਵੱਧ ਥਾਵਾਂ ‘ਤੇ ਈਡੀ ਵੱਲੋ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਜਗਦੀਸ਼ ਸਿੰਘ ਭੋਲਾ ਮਾਮਲੇ ਦੇ ਸੰਬੰਧ ‘ਚ ਇਨ੍ਹਾਂ ਛਾਪੇਮਾਰੀਆਂ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਭੋਲਾ ਮਾਮਲੇ ਦੇ ਵਿਚ ਕੁਰਕ ਕੀਤੀ ਜ਼ਮੀਨ ਚ ਨਾਜਾਇਜ ਮਾਈਨਿੰਗ ਕੀਤੀ ਜਾ ਰਹੀ ਸੀ ਜਿਸਤੋ ਬਾਅਦ ਈਡੀ ਵੱਲੋ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਰੋੜਾ ਰੁਪਏ ਦੀ ਨਕਦੀ ਵੀ ਇਹਨਾਂ ਛਾਪੇਮਾਰੀਆਂ ਚ ਜਬਤ ਕੀਤੀ ਗਈ ਹੈ। ਤਕਰੀਬਨ 10 ਸਾਲ ਪਹਿਲਾਂ ਪੰਜਾਬ ਪੁਲਿਸ ਵੱਲੋ ਨਸ਼ੀਲੇ ਪਦਾਰਥਾਂ ਨਾਲ ਜੁੜੇ ਇਸ ਡਰੱਗ ਰੈਕਟ ਦੇ ਸੰਬੰਧ ਚ ਕਾਰਵਾਈ ਕੀਤੀ ਗਈ ਸੀ। ਜਗਦੀਸ਼ ਭੋਲਾ ਨੂੰ ਜਨਵਰੀ 2014 ‘ਚ ਪੰਜਾਬ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ ਸੀ।