ਪੰਜਾਬ ’ਚ ਔਰਤਾਂ ਦੇ ਮੁਫਤ ਸਫ਼ਰ ਨਾਲ ਆਰਥਿਕ ਸੰਕਟ ’ਚ 60 ਹਜ਼ਾਰ ਪਰਿਵਾਰ, ਨਿੱਜੀ ਬੱਸ ਆਪਰੇਟਰਾਂ ਨੂੰ ਹੁਣ ਸਤਾ ਰਿਹਾ ਟੋਲ ਕਲੈਕਸ਼ਨ ਦਾ ਖੌਫ਼

ਜਲੰਧਰ ,10 ਅਪ੍ਰੈਲ(ਵਿਸ਼ਵ ਵਾਰਤਾ)ਨਿੱਜੀ ਬੱਸ ਆਪਰੇਸ਼ਨ ’ਚ ਲਗਪਗ 60 ਹਜ਼ਾਰ ਪਰਿਵਾਰਾਂ ਦੀ ਰੋਜ਼ੀ-ਰੋਟੀ ਮਾਤਰ ਪ੍ਰਦੇਸ਼ ’ਚ ਟੋਲ ਕਲੈਕਸ਼ਨ ਬੰਦ ਰਹਿਣ ਤਕ ਹੀ ਚਲੇਗੀ। ਟੋਲ ਕਲੈਕਸ਼ਨ ਸ਼ੁਰੂ ਹੁੰਦੇ ਹੀ ਨਿੱਜੀ ਕੰਪਨੀਆਂ ਤਾਲਾਬੰਦੀ ਵੱਲ ਤੇਜ਼ੀ ਨਾਲ ਵਧੇਗੀ, ਜਿਸ ਤੋਂ ਬਾਅਦ ਮੁਲਾਜ਼ਮਾਂ ਦੀ ਨੌਕਰੀ ’ਤੇ ਵੀ ਖਤਰਾ ਬਣਾ ਜਾਵਵੇਗਾ। ਇਹ ਖਦਸ਼ਾ ਨਿੱਜੀ ਬੱਸ ਆਪਰੇਟਰਾਂ ਵੱਲੋ ਪ੍ਰਗਟਾਇਆ ਜਾ ਰਿਹਾ ਹੈ। ਨਿੱਜੀ ਬਸ ਆਪਰੇਟਰਾਂ ਦਾ ਤਰਕ ਹੈ ਕਿ ਪ੍ਰਦੇਸ਼ ’ਚ ਔਰਤ ਯਾਤਰੀਆਂ ਨੂੰ ਸਰਕਾਰੀ ਬਸਾਂ ’ਚ ਮੁਫਤ ਯਾਤਰਾ ਸੁਵਿਧਾ ਦਿੱਤੇ ਜਾਣ ਤੋਂ ਬਾਅਦ ਨਿੱਜੀ ਬਸ ਆਪਰੇਟਰ ਭਾਰੀ ਆਰਥਿਕ ਸੰਕਟ ’ਚ ਘਿਰ ਗਏ।
ਇਸ ਤੋਂ ਇਲਾਵਾ ਡੀਜ਼ਲ ਕੀਮਤਾਂ ’ਚ ਹੋਏ ਭਾਰੀ ਵਾਧੇ ਤੇ ਪ੍ਰਦੇਸ਼ ਦੇ ਬਸ ਸਟੈਂਡ ਠੇਕੇਦਾਰਾਂ ਨੂੰ ਦਿੱਤੇ ਜਾਣ ਤੋਂ ਬਾਅਦ ਅੱਡਾ ਫੀਸ ’ਚ ਵੀ ਭਾਰੀ ਵਾਧਾ ਹੋਇਆ ਹੈ। ਇਸ ਵਜ੍ਹਾ ਨਾਲ ਬਸਾਂ ਦਾ ਸੰਚਾਲਨ ਮੁਸ਼ਕਲ ਹੋ ਗਿਆ ਹੈ। ਜੇ ਟੋਲ ਕਲੈਕਸ਼ਨ ਸ਼ੁਰੂ ਹੋ ਗਈ ਤਾਂ ਫਿਰ ਨਿੱਜੀ ਬਸ ਆਪਰੇਟਰ ਬਸ ਕੰਪਨੀਆਂ ਚਲਾਉਣ ’ਚ ਸਮਰਥ ਨਹੀਂ ਰਹਿ ਜਾਣਗੀਆਂ। ਮੌਜੂਦਾ ਸਮੇਂ ’ਚ ਕਿਸਾਨ ਅੰਦੋਲਨ ਦੇ ਚੱਲਦੇ ਪੰਜਾਬ ’ਚ ਟੋਲ ਕਲੈਕਸ਼ਨ ਬੰਦ ਹੈ, ਜਿਸ ਨਾਲ ਨਿੱਜੀ ਬਸ ਆਪਰੇਟਰਾਂ ਨੂੰ ਵੀ ਰਾਹਤ ਮਿਲੀ ਹੈ।






















