ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ
ਕਈ ਹੋਰ ਵਿਧਾਇਕ ਵੀ ਹੋਣਗੇ ਨਾਲ

ਚੰਡੀਗੜ੍ਹ,21 ਜੁਲਾਈ (ਵਿਸ਼ਵ ਵਾਰਤਾ) ਕਾਂਗਰਸ ਪਾਰਟੀ ਦੇ ਨਵੇਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਵਿਖੇ ਸਥਿਤ ਵੱਖ ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਆਸ਼ਿਰਵਾਦ ਲੈਣਗੇ ।
ਸਭ ਤੋਂ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਣਗੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਰਾਮ ਤੀਰਥ ਅਤੇ ਫੇਰ ਦੁਰਗਿਆਨਾ ਮੰਦਰ ਜਾਣ ਦੀ ਸੰਭਾਵਨਾ ਹੈ।
ਉਹਨਾਂ ਨਾਲ ਕਾਂਗਰਸ ਪਾਰਟੀ ਦੇ ਹੋਰ 60 ਤੋਂ ਵਧੇਰੇ ਵਿਧਾਇਕਾਂ ਦੇ ਹੋਣ ਦੀ ਵੀ ਖਬਰ ਹੈ।






















