ਪੰਜਾਬ ਕਾਂਗਰਸ ਦੇ ਕਾਫਲੇ ਨੂੰ ਮਿਲੀ ਲਖੀਮਪੁਰ ਜਾਣ ਦੀ ਇਜਾਜ਼ਤ
ਨਵਜੋਤ ਸਿੰਘ ਸਿੱਧੂ 25 ਲੋਕਾਂ ਦੇ ਵਫਦ ਨਾਲ ਲਖੀਮਪੁਰ ਰਵਾਨਾ

ਚੰਡੀਗੜ੍ਹ,7 ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਦੇ ਕਾਫਲੇ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਮਿਲ ਗਈ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਕਈ ਵਿਧਾਇਕਾਂ ,ਮੰਤਰੀਆਂ ਤੇ ਹੋਰਨਾਂ ਪਾਰਟੀ ਵਰਕਰਾਂ ਨਾਲ ਮੋਹਾਲੀ ਤੋਂ ਲਖੀਮਪੁਰ ਤੱਕ ਮਾਰਚ ਕਰ ਰਹੇ ਹਨ। ਦੁਪਹਿਰ ਬਾਅਦ ਸਿੱਧੂ ਦੇ ਕਾਫਲੇ ਨੂੰ ਯੂਪੀ ਪੁਲਿਸ ਨੇ ਹਰਿਆਣਾ ਯੂਪੀ ਬਾਰਡਰ ਤੇ ਰੋਕ ਕੇ ਹਿਰਾਸਤ ਵਿੱਚ ਲੈ ਲਿਆ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ 25 ਲੋਕਾਂ ਨੂੰ ਲਖੀਮਪੁਰ ਜਾਣ ਦੀ ਇਜਾਜਤ ਦਿੱਤੀ ਹੈ।






















