ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ‘ਚ ਹੋਏ ਨਤਮਸਤਕ

ਜੈਤੋ, 20 ਜੁਲਾਈ (ਰਘੂਨਦੰਨ ਪਰਾਸ਼ਰ ): ਅਖਿਲ ਭਾਰਤੀ ਕਾਂਗਰਸ ਕਮੇਟੀ ਹਾਈਕਮਾਨ ਵੱਲੋਂ ਪਵਨ ਗੋਇਲ ਜੈਤੋ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਣਾਉਣ ਦੇ ਸੁਕਰਾਨੇ ਦੇ ਤੌਰ ‘ਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਐਮ.ਐਲ. ਏ. ਫਰੀਦਕੋਟ ,ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਤੇ ਜ਼ਿਲ੍ਹਾ ਕਾਂਗਰਸ ਐਸ. ਸੀ. ਸੈੱਲ ਦੇ ਚੇਅਰਮੈਨ ਤੇ ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਬਲਵਿੰਦਰ ਸਿੰਘ ਲਵਲੀ ਭੱਟੀ ਨੇ ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ‘ਚ ਵਰਕਰਾਂ ਸਮੇਤ ਗੁਰਦੁਆਰਾ ਟਿੱਲਾ ਸੇਖ ਫਰੀਦ ਜੀ ਸਾਹਿਬ ਫਰੀਦਕੋਟ ਵਿਖੇ ਪਹੁੰਚ ਕੇ ਨਤਮਸਤਕ ਹੋਏ ਤੇ ਪਵਨ ਗੋਇਲ ਦੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਬਣਨ ਦੇ ਸੁਕਰਾਨੇ ਵਜੋਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ। ਇਸ ਮੌਕੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਸਾਰੇ ਸਾਥੀ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨ ਲਈ ਹਾਜਰ ਹੋਏ ਹਾਂ। ਉਨ੍ਹਾਂ ਇਸ ਪ੍ਰਾਪਤੀ ਨੂੰ ਪਵਨ ਗੋਇਲ ਦੀ ਮਿਹਨਤ ਦਾ ਨਤੀਜਾ ਦੱਸਦਿਆਂ ਕਿਹਾ ਕਿ ਇਹ ਫਰੀਦਕੋਟ ਜ਼ਿਲ੍ਹੇ ਦੇ ਲਈ ਮਾਣ ਵਾਲੀ ਗੱਲ ਹੈ।ਪਵਨ ਗੋਇਲ ਨੇ ਪਰਮਾਤਮਾ ਦਾ ਸੁਕਰਨਾ ਕਰਦਿਆਂ ਗੁਰੂ ਗ੍ਰੰਥ ਸਾਹਿਬ ਦਾ ਅਸ਼ੀਰਵਾਦ ਲਿਆ ਤੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ।ਬਲਵਿੰਦਰ ਸਿੰਘ ਲਵਲੀ ਭੱਟੀ ਨੇ ਕਿਹਾ ਕਿ ਪਵਨ ਗੋਇਲ ਦੀ ਨਿਯੁਕਤੀ ਨਾਲ ਵਰਕਰਾਂ ਦਾ ਮਨੋਬਲ ਵਧਿਆ ਹੈ।ਇਸ ਮੌਕੇ ‘ਤੇ ਨਰਿੰਦਰਜੀਤ ਸਿੰਘ ਨਿੰਦਾ, ਲਲਿਤ ਗੁਪਤਾ, ਗਿੰਦਰਜੀਤ ਸੇਖੋਂ,ਜਤਿੰਦਰ ਕੁਮਾਰ ਜੀਤੂ ਬਾਂਸਲ, ਭੁਪਿੰਦਰਜੀਤ ਸਿੰਘ ਵਿੱਕੀ ਬਰਾੜ,ਤਾਰਾ ਸਿੰਘ ਭੱਟੀ, ਸੁਰਜੀਤ ਬਾਬਾ, ਜੁਗਨੂੰ, ਰਾਜਬਿੰਦਰ ਸਿੰਘ ਰਾਜਾ ਸੰਧੂ ਚੈਨਾ, ਬਲਜੀਤ ਸਿੰਘ ਗੋਰਾ, ਗੁਰਪ੍ਰੀਤ ਸਿੰਘ ਡੋਡ, ਅਵਤਾਰ ਸਿੰਘ ਬਰਾੜ ਚੈਨਾ, ਤੁਲਸੀ ਰਾਮ ਬਾਂਸਲ, ਰਾਜਾ ਚੈਨਾ, ਗੁਰਤੇਜ ਸਿੰਘ ਸਿੱਧੂ, ਚਮਕੌਰ ਸਿੰਘ ਰਾਮੇਆਣਾ, ਕਰਮ ਸਿੰਘ ਸਰਪੰਚ ਅਜਿੱਤ ਗਿੱਲ, ਅੰਮ੍ਰਿਤਪਾਲ ਸਿੰਘ ਸੰਘਾ ਸਰਪੰਚ, ਲਛਮਣ ਸਿੰਘ ਸਰਪੰਚ ਬਾਜਾਖਾਨਾ, ਬਲਵੀਰ ਸਿੰਘ ਸਰਪੰਚ ਕੋਠੇ ਸਰਾਵਾਂ, ਗਿਆਨ ਸਿੰਘ ਸੰਧੂ ਰਾਮੇਆਣਾ, ਗਗਨ ਧਾਲੀਵਾਲ ਰਾਮੇਆਣਾ, ਹੈਪੀ ਸੰਧਵਾਂ, ਹਰਗੰਗੀਤ ਹੈਪੀ, ਆਸੂ ਮਿੱਤਲ, ਮੰਨੂ ਗੋਇਲ,ਜੈਲਦਾਰ ਗੁਰਦੀਪ ਸਿੰਘ ਸਰਪੰਚ, ਜਸਵੰਤ ਸਿੰਘ ਮਾਨ, ਸੁਰਜੀਤ ਸਿੰਘ ਅਰੋੜਾ, ਲੱਕੀ ਅਰੋੜਾ, ਕਾਲਾ ਸੇਠ ਆਦਿ ਹਾਜ਼ਰ ਸਨ।
ਫੋਟੋ – ਗੁਰਦੁਆਰਾ ਸਾਹਿਬ ਵਿਖੇ ਪਵਨ ਗੋਇਲ,ਕਿੱਕੀ ਢਿੱਲੋਂ ਅਤੇ ਹੋਰ ਨਤਮਸਤਕ ਹੁੰਦੇ ਹੋਏ।






















