ਕਿਸਾਨ ਮੇਲੇ ਮੌਕੇ ਪ੍ਰਦਰਸ਼ਨੀ ਲਾ ਕੇ ਕੀਤਾ ਲੋਕਾਂ ਨੂੰ ਜਾਗਰੂਕ
ਬਲਾਚੌਰ,/ ਨਵਾਂਸ਼ਹਿਰ 7 ਮਾਰਚ(, ਵਿਸ਼ਵ ਵਾਰਤਾ/ਦੀਦਾਰ ਸਿੰਘ)ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵਲੋਂ ਅੱਜ ਐਗਰੀਕਲਚਰ ਯੂਨੀਵਰਸਿਟੀ ਵਲੋਂ ਡਾ. ਡੀ. ਆਰ. ਭੁੰਬਲਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਲਗਾਏ ਕਿਸਾਨ ਮੇਲੇ ’ਚ ਆਏ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ, ਘਰੇਲੂ ਕੁਦਰਤੀ ਗੈਸ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ ਘਰੇਲੂ ਬਾਇਓ ਗੈਸ ਪਲਾਂਟਾਂ ’ਤੇ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਮੈਨੇਜਰ ਖੇਡਾਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਨਾਲ ਜਿਥੇ ਵਾਤਾਵਰਣ ਦੀ ਸੰਭਾਲ ਹੁੰਦੀ ਹੈ, ਉਥੇ ਘਰੇਲੂ ਤੇ ਕੁਦਰਤੀ ਗੈਸ ਦੀ ਵਰਤੋਂ ਨਾਲ ਵੱਡੇ ਵੱਧਰ ’ਤੇ ਲਾਭਪਾਤਰੀ ਨੂੰ ਸਸਤੀ ਬਾਇਓ ਗੈਸ ਨਾਲ ਭਾਰੀ ਆਰਥਿਕ ਬੱਚਤ ਵੀ ਹੁੰਦੀ ਹੈ ਨਾਲ ਹੀ ਵਧੀਆ ਖਾਦ ਦੀ ਪ੍ਰਾਪਤੀ ਵੀ ਹੁੰਦੀ ਹੈ।
ਜ਼ਿਲ੍ਹਾ ਮੈਨੇਜਰ ਨੇ ਅੱਗੇ ਦੱਸਿਆ ਦੱਸਿਆ ਕਿ ਬਾਇਓ ਗੈਸ ਪਲਾਂਟ ਲਗਵਾਉਣ ਲਈ ਆਮ ਸ੍ਰੇਣੀ ਦੇ ਲਾਭਪਾਤਰੀ ਨੂੰ 14,350 ਰੁਪਏ ਪ੍ਰਤੀ ਪਲਾਂਟ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ ਤੇ ਜੇਕਰ ਕੋਈ ਲਾਭਪਾਤਰੀ ਆਪਣੇ ਪਖਾਨੇ ਨੂੰ ਬਾਇਓ ਗੈਸ ਪਲਾਟ ਨਾਲ ਜੋੜਦਾ ਹੈ, ਤਾਂ ਉਸ ਨੂੰ 1600 ਰੁਪਏ ਵਾਧੂ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬਾਇਓ ਗੈਸ ਪਲਾਟ ਲਵਾਉਣ ਨਾਲ ਸਾਨੂੰ ਸਸਤੀ, ਸਾਫ਼-ਸੁਥਰੀ ਗੈਸ ਅਤੇ ਵਧੀਆ ਖਾਦ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਰਿਵਾਇਤੀ ਊਰਜਾ ਦੇ ਭੰਡਾਰ ਜਿਵੇਂ ਕਿ ਦੇਲ, ਕੋਇਲਾ, ਲੱਕੜ ਆਦਿ ਦੀ ਬਚਤ ਆਉਣ ਵਾਲੀ ਪੀੜੀ ਲਈ ਕਰ ਸਕਦੇ ਹਾਂ ਅਤੇ ਸਾਡਾ ਵਾਤਾਵਰਣ ਵੀ ਸਾਫ-ਸੁਥਰਾ ਹੁੰਦਾ ਹੈ।