ਪੰਜਾਬ ਅਤੇ ਹਰਿਆਣਾ ਤੋਂ ਬਾਅਦ ਹੁਣ ਚੰਡੀਗੜ੍ਹ ਨਗਰ ਨਿਗਮ ਵੀ ਮਤਾ ਲਿਆਉਣ ਦੀ ਤਿਆਰੀ ‘ਚ
ਭਾਜਪਾ ਮੇਅਰ ਦਾ ਵੱਡਾ ਬਿਆਨ
ਚੰਡੀਗੜ੍ਹ,6 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਅਤੇ ਹਰਿਆਣਾ ਦੀਆਂ ਵਿਧਾਨ ਸਭਾਵਾਂ ਵੱਲੋਂ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਪਾਏ ਗਏ ਮਤਿਆਂ ਤੋਂ ਬਾਅਹ ਹੁਣ ਚੰਡੀਗੜ੍ਹ ਨਗਰ ਨਿਗਮ ਦੀ ਵੀ ਬੈਠਕ ਸੱਦ ਲਈ ਗਈ ਹੈ। ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਬਿਆਨ ਦਿੱਤਾ ਹੈ ਕਿ ਕੱਲ੍ਹ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਵਿਸ਼ੇਸ਼ ਬੈਠਕ ਸੱਦ ਲਈ ਗਈ ਹੈ। ਇਸ ਬੈਠਕ ਵਿੱਚ ਪੰਜਾਬ ਅਤੇ ਹਰਿਆਣਾ ਨੂੰ ਆਪਣੀਆਂ ਅਲੱਗ ਰਾਜਧਾਨੀਆਂ ਦੇਣ ਅਤੇ ਚੰਡੀਗੜ੍ਹ ਨੂੰ ਯੂਟੀ ਦਾ ਹੀ ਦਰਜਾ ਦੇਣ ਸੰਬੰਧੀ ਮਤਾ ਪੇਸ਼ ਕੀਤਾ ਜਾਵੇਗਾ।ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਚੰਡੀਗੜ੍ਹ ਨੂੰ ਦੋ ਰਾਜਾਂ ਵਿਚਲੀ ਜੰਗ ਦਾ ਹਿੱਸਾ ਨਹੀਂ ਬਣਨ ਦੇਣਗੇ।
चंडीगढ़ पर यहां के वासियों का हक़ है! इसलिए हम 7 अप्रैल को नगर निगम की विशेष बैठक बुलाकर चंडीगढ़ को पूर्णतः UT, अपनी विधानसभा और PB-HR को नई राजधानी देने हेतु प्रस्ताव ला रहे हैं। हम विकसित चंडीगढ़ का संकल्प लेकर चल रहे हैं, हम इसको दो राज्यों की जंग का हिस्सा नहीं बनने देंगे। pic.twitter.com/1h8Df7uE8e
— Sarbjit Kaur Dhillon, Former Mayor – Chandigarh (@SarbjitKaurBJP) April 5, 2022























