ਬਲਵੀਰ ਸਿੰਘ ਜੰਡੂ, ਚੇਅਰਮੈਨ, ਬਲਵਿੰਦਰ ਜੰਮੂ ਪ੍ਰਧਾਨ, ਪ੍ਰੀਤਮ ਰੁਪਾਲ ਮੁੜ ਸਕੱਤਰ ਜਨਰਲ ਚੁਣੇ
ਮਾਨਸਾ, 27 ਫਰਵਰੀ (ਵਿਸ਼ਵ ਵਾਰਤਾ) – ਪੰਜਾਬ ਅਤੇ ਚੰਡੀਗੜ ਜਰਨਲਿਸਟਸ ਯੂਨੀਅਨ (ਰਜਿ:) ਦੀ ਸਰਬਸੰਮਤੀ ਨਾਲ ਨਵੀਂ ਚੁਣੀ ਗਈ ਟੀਮ ਵਿਚ ਬਲਵੀਰ ਸਿੰਘ ਜੰਡੂ ਚੇਅਰਮੈਨ, ਬਲਵਿੰਦਰ ਜੰਮੂ ਪ੍ਰਧਾਨ ਅਤੇ ਪ੍ਰੀਤਮ ਸਿੰਘ ਰੁਪਾਲ ਨੂੰ ਮੁੜ ਸਕੱਤਰ ਜਨਰਲ ਚੁਣਿਆ ਗਿਆ ਹੈ। ਟੀਮ ਦੀ ਇਹ ਚੋਣ ਲਾਇਲਪੁਰ ਖਾਲਸਾ ਵੂਮੈਨ ਕਾਲਜ ਜਲੰਧਰ ਵਿਖੇ ਜਥੇਬੰਦੀ ਦੇ ਸੂਬਾਈ ਸਮਾਗਮ ਦੌਰਾਨ ਕੀਤੀ ਗਈ ਸੀ। ਇਸ ਚੋਣ ਵਿਚ ਪੰਜਾਬ ਅਤੇ ਚੰਡੀਗੜ• ‘ਚੋਂ ਵੱਡੀ ਪੱਧਰ ‘ਤੇ ਡੈਲੀਗੇਟ ਪਹੁੰਚੇ ਹੋਏ ਸਨ।
ਇਸ ਚੋਣ ਵਿਚ ਰਾਜਨ ਮਾਨ (ਅੰਮ੍ਰਿਤਸਰ), ਜੋਗਿੰਦਰ ਸਿੰਘ ਮਾਨ (ਮਾਨਸਾ), ਭੂਸ਼ਣ ਸੂਦ (ਫਤਹਿਗੜ• ਸਾਹਿਬ) ਅਤੇ ਸਰਬਜੀਤ ਭੰਗੂ (ਪਟਿਆਲਾ) ਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ।
ਇਸ ਟੀਮ ਵਿਚ ਬਲਵਿੰਦਰ ਸਿਪਰੇ (ਚੰਡੀਗੜ•), ਪਾਲ ਸਿੰਘ ਨੌਲੀ (ਜਲੰਧਰ), ਜੈ ਸਿੰਘ ਛਿੱਬੜ (ਚੰਡੀਗੜ•) ਅਤੇ ਅਵਤਾਰ ਟੋਨੀ (ਫਾਜ਼ਿਲਕਾ) ਨੂੰ ਸੈਕਟਰੀ ਚੁਣਿਆ ਗਿਆ ਹੈ। ਸੰਤੋਸ਼ ਗੁਪਤਾ ਨੂੰ ਖਜਾਨਚੀ ਲਿਆ ਗਿਆ ਹੈ।
ਯੂਨੀਅਨ ਵੱਲੋਂ ਵਰਕਿੰਗ ਕਮੇਟੀ ਮੈਂਬਰਜ਼ ਵੱਜੋ ਜੋਗਿੰਦਰ ਸਿੰਘ ਓਬਰਾਏ, ਦਵਿੰਦਰ ਸਿੰਘ ਭੰਗੂ, ਜਤਿੰਦਰ ਸਿੰਘ ਬੈਂਸ, ਐਨ.ਪੀ. ਧਵਨ, ਮਲਕੀਤ ਸਿੰਘ, ਲਾਜਵੰਤ ਸਿੰਘ, ਕਰਮਜੀਤ ਸਿੰਘ ਚਿੱਲਾ, ਬਲਵਿੰਦਰ ਸਿੰਘ ਭੰਗੂ, ਗਗਨਦੀਪ ਅਰੋੜਾ, ਸੁਰਿੰਦਰ ਮਾਨ ਮੋਗਾ, ਗਗਨ ਜਿੰਦਲ, ਗੁਰਸੇਵਕ ਸਿੰਘ ਪ੍ਰੀਤ, ਨਰਪਿੰਦਰ ਧਾਲੀਵਾਲ, ਨਾਲਿਨ ਅਚਾਰੀਆ, ਨੂੰ ਲਿਆ ਗਿਆ ਹੈ।
ਜਥੇਬੰਦੀ ਨੇ ਸ਼ਪੈਸ਼ਨ ਇਨਵਾਇਟੀ ਵੱਜੋ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ, ਭੁਪਿੰਦਰ ਸਿੰਘ ਮਲਕ ਅਤੇ ਗੁਰਦਰਸ਼ਨ ਸਿੰਘ ਬਾਹੀਆ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਸਮਾਗਮ ਦੌਰਾਨ ਪੜ•ੇ ਗਏ ਮਤੇ: – 1) ਪੰਜਾਬ ਅਤੇ ਚੰਡੀਗੜ• ਜਰਨਲਿਸਟਸ ਯੂਨੀਅਨ ਰਾਜ ਸਰਕਾਰ ਵੱਲੋਂ ਵੈਟਰਨ ਪੱਤਰਕਾਰਾਂ ਨੂੰ 12 ਹਜਾਰ ਰੁਪਏ ਮਹੀਨਾ ਪੈਨਸ਼ਨ ਦੇਣ ਦੇ ਐਲਾਨ ਦਾ ਸਵਾਗਤ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਇਸ ਸਹੂਲਤ ਦੇ ਘੇਰੇ ਵਿਚ ਸਾਰੇ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਪੱਤਰਕਾਰੀ ਦੇ ਕਿੱਤੇ ਉਪਰ ਨਿਰਭਰ ਪੱਤਰਕਾਰਾਂ ਨੂੰ ਵੀ ਲਿਆਂਦਾ ਜਾਏ, ਜਿੰਨ•ਾਂ ਵਿਚ ਡੈਸਕ ਦੇ ਪੱਤਰਕਾਰ ਵੀ ਸ਼ਾਮਲ ਹਨ।
2) ਯੂਨੀਅਨ ਮੰਗ ਕਰਦੀ ਹੈ ਕਿ ਪੱਤਰਕਾਰਾਂ ਨੂੰ ਬੀਮਾ ਸਕੀਮ ਦਾ ਲਾਭ ਦਿੱਤਾ ਜਾਵੇ।
3) ਯੂਨੀਅਨ ਇਹ ਵੀ ਮੰਗ ਕਰਦੀ ਹੈ ਕਿ ਪੱਤਰਕਾਰੀ ਦੇ ਕਿੱਤੇ ਨੂੰ ਪੁਲੀਸ ਅਤੇ ਹੋਰ ਸਰਕਾਰੀ ਮੁਲਾਜਮਾਂ ਵਾਂਗ ਡਿਊਟੀ ‘ਤੇ ਤਸਲੀਮ ਕਰਦੇ ਹੋਏ ਉਨ•ਾਂ ਦੀਆਂ ਸੁਰੱਖਿਆ ਯਕੀਨੀ ਬਣਾਉਣ ਲਈ ਕਾਨੂੰਨ ਬਣਾਇਆ ਜਾਵੇ ਤਾਂ ਜੋ ਉਹ ਪੂਰੀ ਸੁਰੱਖਿਆ ਦੀ ਭਾਵਨਾ ਨਾਲ ਡਿਊਟੀ ਕਰ ਸਕਣ। ਇਸ ਤਰ•ਾਂ ਦਾ ਕਾਨੂੰਨ ਮਹਾਂਰਾਸ਼ਟਰ ਵਿਚ ਪਹਿਲਾਂ ਹੀ ਲਾਗੂ ਹੈ।
4) ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਜਾਂਦੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣ।
5) ਯੂਨੀਅਨ ਦੀ ਮੰਗ ਹੈ ਕਿ ਪੰਜਾਬ ਸਰਕਾਰ ਸੂਬੇ ਵਿਚ ਮਜੀਠੀਆ ਬੇਜਬੋਡ ਲਾਗੂ ਕਰਵਾਏ ਅਤੇ ਸਾਰੇ ਟੋਲ ਵੈਰੀਅਰਾਂ/ਗੇਟਾਂ ਤੋਂ ਪੱਤਰਕਾਰਾਂ ਨੂੰ ਟੋਲ ਮਹਿਸੂਲ ਤੋਂ ਮੁਕਤ ਕੀਤਾ ਜਾਵੇ।
6) ਯੂਨੀਅਨ ਇਹ ਵੀ ਮੰਗ ਕਰਦੀ ਹੈ ਕਿ ਪੰਜਾਬ ਵਿਚਲੇ ਪੱਤਰਕਾਰਾਂ ਨੂੰ ਹਰਿਆਣਾ ਸਰਕਾਰ ਦੀ ਤਰਜ ‘ਤੇ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਜਾਵੇ।
7) ਯੂਨੀਅਨ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਭਾਰਤੀ ਪ੍ਰੈਸ ਕੌਂਸਲ ਪੀਸੀਆਈ ਨੂੰ ਭਾਰਤੀ ਮੀਡੀਆ ਕੌਂਸਲ ‘ਚ ਤਬਦੀਲ ਕੀਤਾ ਜਾਵੇ ਅਤੇ ਟੈਲਵਿਜਨ ਚੈਨਲਾਂ ‘ਤੇ ਹੋਰ ਇਲੈਕਟ੍ਰੋਨਿਕ ਅਤੇ ਵੈਬ ਚੈਨਲਾਂ ਨੂੰ ਇਸ ਦੇ ਦਾਇਰੇ ਵਿਚ ਲਿਆਂਦਾ ਜਾਏ।
8) ਯੂਨੀਅਨ ਇਹ ਵੀ ਮੰਗ ਕਰਦੀ ਹੈ ਕਿ ਪੱਤਰਕਾਰਾਂ ਨੂੰ ਕੌਮੀ ਸ਼ਾਹ ਅਥਾਰਟੀ (ਐਨ.ਐਚ.ਈ.ਆਈ.) ਦੇ ਟੋਲ ਵੈਰੀਅਰਾਂ/ਪਲਾਜਾ ਤੋਂ ਟੋਲ ਮਹਿਸੂਲ ਦੀ ਛੋਟ ਦਿੱਤੀ ਜਾਵੇ।
9) ਯੂਨੀਅਨ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਹੋਰਨਾਂ ਵਰਗਾਂ ਵਾਂਗ ਪੱਤਰਕਾਰ ਭਾਈਚਾਰੇ ਲਈ ਘੱਟੋ-ਘੱਟ 10 ਲੱਖ ਦਾ ਵਿਸ਼ੇਸ਼ ਜੀਵਨ ਬੀਮਾ ਅਤੇ ਮੈਡੀਕਲ ਬੀਮਾ ਯੋਜਨਾ ਲਾਗੂ ਕੀਤੀ ਜਾਵੇ।
10) ਯੂਨੀਅਨ ਮੰਗ ਕਰਦੀ ਹੈ ਕਿ ਪ੍ਰੈਸ ਨਾਲ ਸੰਬੰਧਤ ਲੋਕਾਂ ਦੀ ਭਲਾਈ ਵਾਸਤੇ 25 ਕਰੋੜ ਰੁਪਏ ਦਾ ਇਕ ਵਿਸ਼ੇਸ਼ ਮੀਡੀਆ ਵੈਲਫੇਅਰ ਫੰਡ ਕਾਇਮ ਕੀਤਾ ਜਾਵੇ।
11) ਪੱਤਰਕਾਰਾਂ ਨੂੰ ਗਰੁੱਪ ਹਾਊਸਿੰਗ ਸੁਸਾਇਟੀਜ਼ ਬਣਾਕੇ ਪੁੱਡਾ, ਇੰਮਪਰੂਵਮੈਂਟ ਟਰੱਸਟ ਆਦਿ ਵਿਚ ਆਪਣੇ ਮਕਾਨ ਬਣਾਉਣ ਦੀ ਆਗਿਆ ਦਿੱਤੀ ਜਾਵੇ।
12) ਐਕਰੀਡੇਸ਼ਨ ਨੀਤੀ ਨੂੰ ਲਿਬਰਲ ਕੀਤਾ ਜਾਵੇ।
ਇਨ•ਾਂ ਮਤਿਆਂ ਨੂੰ ਜਥੇਬੰਦੀ ਦੇ ਜਨਰਲ ਸਕੱਤਰ ਪ੍ਰੀਤਮ ਸਿੰਘ ਰੁਪਾਲ ਦੀ ਅਗਵਾਈ ਹੇਠ ਮਾਨਸਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਅਤੇ ਜਲੰਧਰ ਤੋਂ ਬਲਵਿੰਦਰ ਸਿੰਘ ਭੰਗੂ ਵੱਲੋਂ ਮੰਚ ਤੋਂ ਪੜਿਆ ਗਿਆ।
ਸਮਾਗਮ ਦੌਰਾਨ ਯੂਨੀਅਨ ਦੇ ਸੂਬਾਈ ਖਜਾਨਚੀ ਬਲਵਿੰਦਰ ਸਿੰਘ ਸਿਪਰੇ ਨੇ ਵਿੱਤੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਮਤਿਆਂ ਵਾਂਗ ਹੀ ਡੈਲੀਗੇਟਾਂ ‘ਤੇ ਹੱਥ ਖੜ•ੇ ਕਰਕੇ ਸਵੀਕਾਰਿਆ ਗਿਆ।