ਲੁਧਿਆਣਾ, 05 ਅਪ੍ਰੈਲ (ਵਿਸ਼ਵ ਵਾਰਤਾ)-ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 15 ਅਪ੍ਰੈਲ ਨੂੰ ਚੋਣਾਂ ਹੋ ਰਹੀਆਂ ਹਨ। ਨਾਮਜ਼ਦਗੀਆਂ 31 ਮਾਰਚ ਤੋਂ 04 ਅਪ੍ਰੈਲ ਤੱਕ ਪ੍ਰਾਪਤ ਕੀਤੀਆਂ ਗਈਆਂ ਸਨ ਜਿਨਾਂ ਦੀ
05.04.2018 ਨੂੰ ਪੜਤਾਲ ਕੀਤੀ ਗਈ।
ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ, ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ, ਡਾ. ਕੁਲਵਿੰਦਰ ਕੌਰ ਮਿਨਹਾਸ, ਸ. ਬਲਵੰਤ ਸਿੰਘ, ਪ੍ਰੋ. ਕੁਲਵੰਤ ਸਿੰਘ ਅਤੇ ਸ੍ਰੀ ਅਸ਼ੋਕ ਦਿਵੇਦੀ ਨੇ ਦਸਿਆ ਕਿ ਵੱਖ ਵੱਖ ਅਹੁਦਿਆਂ ਲਈ ਹੇਠ ਲਿਖੇ ਅਹੁਦਿਆਂ ਲਈ ਪ੍ਰਾਪਤ ਪੱਤਰ ਸਹੀ ਪਾਏ ਗਏ ਹਨ :
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਦੇ ਅਹੁਦੇ ਲਈ 9, ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ 8, ਜਨਰਲ ਸਕੱਤਰ ਦੇ ਅਹੁਦੇ ਲਈ 8, ਮੀਤ ਪ੍ਰਧਾਨ ਦੀਆਂ ਪੰਜ ਸੀਟਾਂ ਲਈ 15 ਅਤੇ ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰਾਂ ਲਈ 24 ਨਾਮਜ਼ਦਗੀਆਂ। ਮੈਂਬਰ ਪ੍ਰਬੰਧਕੀ ਬੋਰਡ ਦੇ ਬਾਕੀ ਭਾਰਤ ਲਈ ਇਕ ਰਾਖਵੀਂ ਸੀਟ ਲਈ ਸ੍ਰੀ ਪ੍ਰੇਮ ਸਾਹਿਲ (ਉਤਰਾਖੰਡ) ਦੀ ਇਕੱਲੀ ਨਾਮਜ਼ਦਗੀ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਪ੍ਰਾਪਤ ਕੀਤੀਆਂ ਤਿੰਨ ਨਾਮਜ਼ਦਗੀਆਂ ਜਿਨਾਂ ਵਿਚ ਇਕ ਅਰਜ਼ੀ ਜਨਰਲ ਸਕੱਤਰ ਲਈ, ਇੱਕ ਅਰਜ਼ੀ ਮੀਤ ਪ੍ਰਧਾਨ ਲਈ ਅਤੇ ਇਕ ਅਰਜ਼ੀ ਮੈਂਬਰ ਪ੍ਰਬੰਧਕੀ ਬੋਰਡ ਲਈ ਚੋਣ ਸੰਬੰਧੀ ਹਿਦਾਇਤਾਂ ਅਨੁਸਾਰ ਨਾ ਹੋਣ ਕਾਰਨ ਰੱਦ ਕੀਤੀਆਂ ਗਈਆਂ ਹਨ।
ਸ. ਮਲਕੀਅਤ ਸਿੰਘ ਔਲਖ ਨੇ ਦਸਿਆ ਕਿ 07 ਅਪ੍ਰੈਲ 2018 ਨੂੰ ਸ਼ਾਮ ਚਾਰ ਵਜੇ ਤੱਕ ਜਿਹੜੇ ਉਮੀਦਵਾਰ ਚੋਣ ਵਿਚ ਭਾਗ ਨਹੀਂ ਲੈਣਾ ਚਾਹੁੰਦੇ ਉਹ ਆਪਣਾ ਨਾਮ ਵਾਪਸ ਲੈ ਸਕਦੇ ਹਨ। ਸੰਬੰਧਿਤ ਉਮੀਦਵਾਰ ਆਪਣੀਆਂ ਵਾਪਸੀਆਂ ਦੀਆਂ ਅਰਜ਼ੀਆਂ ਮੂਲ ਰੂਪ ਵਿਚ ਪੇਸ਼ ਕਰਨ। ਕੁਝ ਉਮੀਦਵਾਰਾਂ ਵੱਲੋਂ ਦੋ ਜਾਂ ਉਸ ਤੋਂ ਵੱਧ ਅਹੁਦਿਆਂ ਲਈ ਨਾਮਜ਼ਦਗੀਆਂ ਭਰੀਆਂ ਹਨ ਅਤੇ ਜੇ ਉਹ ਨਿਰਧਾਰਿਤ ਸਮੇਂ ਦੇ ਵਿਚ-ਵਿਚ ਵਾਧੂ ਨਾਮਜ਼ਦਗੀਆਂ ਵਾਪਸ ਨਹੀਂ ਲੈਂਦੇ ਤਾਂ ਉਨਾਂ ਦੀਆਂ ਸਾਰੀਆਂ ਨਾਮਜ਼ਦਗੀਆਂ ਰੱਦ ਹੋ ਜਾਣਗੀਆਂ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੰਵਿਧਾਨ ਅਨੁਸਾਰ ਉਮੀਦਵਾਰ ਕੇਵਲ ਇਕ ਅਹੁਦੇ ਲਈ ਹੀ ਚੋਣ ਲੜ ਸਕਦਾ ਹੈ।
ਕੀ ਤੁਸੀਂ ਵੀ Anxiety ਤੋਂ ਪਰੇਸ਼ਾਨ ਹੋ, ਅਪਣਾਓ ਇਹ ਟਿਪਸ
ਕੀ ਤੁਸੀਂ ਵੀ Anxiety ਤੋਂ ਪਰੇਸ਼ਾਨ ਹੋ, ਅਪਣਾਓ ਇਹ ਟਿਪਸ ਚੰਡੀਗੜ੍ਹ, 18 ਮਈ(ਵਿਸ਼ਵ ਵਾਰਤਾ)- ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣਾ ਖਿਆਲ...