ਲੁਧਿਆਣਾ : 24 ਨਵੰਬਰ ( ਵਿਸ਼ਵ ਵਾਰਤਾ ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰ ਤੇ ਸਮੂਹ ਮੈਂਬਰਾਂ ਨੇ ਡਾਇਰੈਕਟਰ
ਸੰਜੇ ਲੀਲਾ ਭੰਸਾਲੀ ਦੀ ਨਿਰਦੇਸ਼ਤ ਕੀਤੀ ਫ਼ਿਲਮ ਜੋ ਸੂਫ਼ੀ ਕਵੀ ਮਲਿਕ ਮੁਹੰਮਦ ਜਾਇਸੀ ਦੇ
ਮਹਾਂਕਾਵਿ ‘ਤੇ ਅਧਾਰਿਤ ਹੈ ‘ਤੇ ਹੋ ਰਹੇ ਬੇਲੋੜੇ ਵਿਵਾਦ ਅਤੇ ਹੁੱਲੜਬਾਜ਼ੀ ਤੋਂ ਪੰਜਾਬ
ਦੇ ਪ੍ਰਮੁੱਖ ਬੁੱਧੀਜੀਵੀਆਂ ਨੇ ਸੁਚੇਤ ਕੀਤਾ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਫ਼ਿਲਮ ਸੰਬੰਧੀ ਗੱਲ
ਕਰਦਿਆਂ ਕਿਹਾ ਕਿ ਅਜਿਹੇ ਮਸਲੇ ਜਿੱਥੇ ਲੇਖਕਾਂ ਅਤੇ ਕਲਾਕਾਰਾਂ ਦੀ ਵਿਚਾਰ ਪ੍ਰਗਟ ਕਰਨ
ਦੀ ਆਜ਼ਾਦੀ ਤੇ ਹਮਲਾ ਬਣਦੇ ਹਨ ਉਥੇ ਲੋਕਾਂ, ਬੁੱਧੀਜੀਵੀਆਂ, ਕਲਾਕਾਰਾਂ ਦੇ ਮਸਲਿਆਂ
ਤੋਂ ਧਿਆਨ ਓਹਲੇ ਕਰਨ ਲਈ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੇ ਬਾਵੇਲੇ ਖੜ•ੇ ਕੀਤੇ
ਜਾਂਦੇ ਹਨ। ਸਾਡੇ ਸਮੇਂ ਦੇ ਸੂਖ਼ਮ ਅਤੇ ਵਿਗਿਆਨਕ ਮਸਲਿਆਂ ਦੇ ਅਜਿਹੀਆਂ ਗੱਲਾਂ ਹਾਣ
ਦੀਆਂ ਨਹੀਂ। ਉਨ•ਾਂ ਕਿਹਾ ਇਹ ਸਾਨੂੰ ਜਾਗੀਰੂ ਮਾਪਦੰਢਾਂ ਰਾਹੀਂ ਜਾਗੀਰੂ ਸਮਿਆਂ ਵਿਚ
ਪਹੁੰਚਾ ਦੇਣਗੀਆਂ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਮਹਿਸੂਸ
ਕੀਤਾ ਕਿ ਇਸ ਸਾਰੇ ਵਿਵਾਦ ਪਿੱਛੇ ਸਵਾਰਥੀ ਰਾਜਨੀਤਕ ਪਹੁੰਚ ਅਤੇ ਅਨਾੜੀਪੁਣੇ ਦਾ ਹੱਥ
ਹੈ। ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਜੋ ਲੋਕ ਬਿਨਾਂ ਸਾਹਿਤ ਪੜ•ੇ ਕਿਸੇ
ਕਲਾਤਮਿਕ ਕ੍ਰਿਤ ਉਪਰ ਹਿੰਸਾਤਮਕ ਪਹੁੰਚ ਅਪਨਾਉਂਦੇ ਹਨ ਉਹ ਦਰਅਸਲ ਆਪਣੀ ਕਮਅਕਲੀ ਜਾਂ
ਸ਼ਰਾਰਤ ਦਾ ਹੀ ਵਿਖਾਵਾ ਕਰਦੇ ਹਨ। ਜੇ ਕੋਈ ਫ਼ਿਲਮ ਸੰਬੰਧੀ ਜਾਂ ਉਸ ਦੇ ਆਲੋਚਨਾ,
ਸਮਾਲੋਚਨਾ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਵੀ ਦਰਵਾਜੇ ਖੁੱਲ•ੇ ਹੋਣੇ ਚਾਹੀਦੇ ਹਨ।
ਭਾਵਨਾਵਾਂ ਭੜਕਾਉਣ ਦੇ ਪੱਜ ਨਾਲ ਅਸਿਹਣਸ਼ੀਲਤਾ ਦਿਖਾਉਂਦਿਆਂ ਹਮਲਾਵਰ ਰੁਖ ਅਪਨਾਉਣਾ
ਇਨਸਾਨੀਅਤ ਤੋਂ ਕੋਹਾਂ ਦੂਰ ਹੈ। ਫ਼ਿਲਮ ਦੇ ਹਵਾਲੇ ਨਾਲ ਲੋਕਾਂ ਨੂੰ ਸੁਚੇਤ ਕਰਨ ਵਾਲੇ ਪ੍ਰਮੁੱਖ ਬੁੱਧੀਜੀਵੀ ਹਨ ਡਾ.
ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਤ੍ਰੈਲੋਚਨ ਲੋਚੀ, ਪ੍ਰਿੰ. ਪ੍ਰੇਮ ਸਿੰਘ
ਬਜਾਜ, ਸ੍ਰੀ ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਗੁਲਜ਼ਾਰ ਸਿੰਘ
ਪੰਧੇਰ, ਮਨਜਿੰਦਰ ਧਨੋਆ, ਡਾ. ਸਰਬਜੀਤ ਸਿੰਘ, ਖੁਸ਼ਵੰਤ ਬਰਗਾੜੀ, ਡਾ. ਗੁਰਚਰਨ ਕੌਰ
ਕੋਚਰ, ਡਾ. ਹਰਪ੍ਰੀਤ ਸਿੰਘ ਹੁੰਦਲ, ਅਜੀਤ ਪਿਆਸਾ, ਡਾ. ਭਗਵੰਤ ਸਿੰਘ, ਭੁਪਿੰਦਰ ਸਿੰਘ
ਸੰਧੂ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਸ਼ੌਕੀ, ਡਾ. ਸ਼ਰਨਜੀਤ ਕੌਰ, ਡਾ. ਹਰਵਿੰਦਰ
ਸਿੰਘ ਸਿਰਸਾ, ਹਰਦੇਵ ਸਿੰਘ ਗਰੇਵਾਲ, ਸਿਰੀ ਰਾਮ ਅਰਸ਼, ਸੁਖਦਰਸ਼ਨ ਗਰਗ।
Politics News : ਮਲਿਕਾਰਜੁਨ ਖੜਗੇ ਨੂੰ ਮਿਲੇ ਵਿਕਰਮਾਦਿੱਤਿਆ ਸਿੰਘ, ਕਿਹਾ- ਪੂਰਾ ਪਰਿਵਾਰ ਕਾਂਗਰਸ ਨੂੰ ਸਮਰਪਿਤ
Politics News : ਮਲਿਕਾਰਜੁਨ ਖੜਗੇ ਨੂੰ ਮਿਲੇ ਵਿਕਰਮਾਦਿੱਤਿਆ ਸਿੰਘ, ਕਿਹਾ- ਪੂਰਾ ਪਰਿਵਾਰ ਕਾਂਗਰਸ ਨੂੰ ਸਮਰਪਿਤ ਸ਼ਿਮਲਾ, 30ਸਤੰਬਰ(ਵਿਸ਼ਵ ਵਾਰਤਾ)...