ਚੰਡੀਗੜ੍ਹ, 28 ਨਵੰਬਰ (ਵਿਸ਼ਵ ਵਾਰਤਾ) : ਪੰਜਾਬ ਵਿਚ ਹਾਈਵੇ ਬੋਰਡਾਂ ਉਤੇ ਕਾਖਲ ਲਾਉਣ ਦਾ ਮਾਮਲਾ ਵੀ ਪੰਜਾਬ ਵਿਧਾਨ ਸਭਾ ਵਿਚ ਗੂੰਜਿਆ| ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਪੰਜਾਬ ਵਿਚ ਸਾਰੇ ਬੋਰਡਾਂ ਉਤੇ ਪਹਿਲਾਂ ਪੰਜਾਬੀ ਅਤੇ ਫਿਰ ਬਾਕੀ ਭਾਸ਼ਾਵਾਂ ਵਿਚ ਲਿਖਿਆ ਜਾਵੇ| ਸਾਰੇ ਪੰਜਾਬੀ ਸਮਰਥਕਾਂ ਖਿਲਾਫ ਦਰਜ ਕੀਤੇ ਗਏ ਕੇਸ ਵਾਪਸ ਕੀਤੇ ਜਾਣ| ਇਸ ਮਾਮਲੇ ਵਿਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ ਬੋਰਡਾਂ ਉਤੇ ਪੰਜਾਬੀ ਭਾਸ਼ਾ ਵਿਚ ਲਿਖਣ ਲਈ ਪ੍ਰਸਤਾਵ ਪਾਸ ਕੀਤਾ ਜਾ ਚੁੱਕਾ ਹੈ|
ਇਸ ਦੇ ਚਲਦਿਆਂ ਪਹਿਲਾਂ ਠੇਕੇਦਾਰ ਵਲੋਂ ਗਲਤੀ ਨਾਲ ਅੰਗਰੇਜ਼ੀ ਭਾਸ਼ਾ ਵਿਚ ਬੋਰਡ ਲਗ ਗਏ ਸਨ, ਜਿਸ ਨੂੰ ਹਟਾਇਆ ਜਾ ਰਿਹਾ ਹੈ| ਉਥੇ ਆਪ ਵਿਧਾਇਕਾਂ ਨੇ ਬੋਰਡਾਂ ਉਤੇ ਕਾਲਖ ਲਾਉਣ ਵਾਲੇ ਯੁਵਕਾਂ ਉਤੇ ਦਰਜ ਹੋਏ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ| ਇਸ ਉਤੇ ਬ੍ਰਹਮ ਮਹਿੰਦਰਾ ਨੇ ਕੇਸ ਰੱਦ ਕਰਨ ਦਾ ਭਰੋਸਾ ਵੀ ਦਿੱਤਾ ਹੈ|
Deputy Commissioner ਵੱਲੋਂ Punjab ਦੇ ਵਿਰਾਸਤੀ ਸਮਾਰਕਾਂ ਸਬੰਧੀ ਕੈਲੰਡਰ ਤੇ ਦਸਤਾਵੇਜ਼ੀ ਫਿਲਮ ਜਾਰੀ
Deputy Commissioner ਵੱਲੋਂ Punjab ਦੇ ਵਿਰਾਸਤੀ ਸਮਾਰਕਾਂ ਸਬੰਧੀ ਕੈਲੰਡਰ ਤੇ ਦਸਤਾਵੇਜ਼ੀ ਫਿਲਮ ਜਾਰੀ - ਕਿਹਾ, ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦਾ...