ਪੰਜਾਬੀ ਫਿਲਮ ‘ਹੱਕ ਦਾ ਰਾਈਟ‘ ਸਿਨੇਮਾ ਘਰਾਂ ਵਿੱਚ ਸ਼ੋਭਾ ਵਧਾਉਣ ਲਈ ਤਿਆਰ
ਇਨਕਲਾਬੀ ਭੂਮਿਕਾ ਨਿਭਾਵੇਗੀ ਫਿਲਮ ‘ਹੱਕ ਦਾ ਰਾਈਟ‘
ਚੰਡੀਗੜ੍ਹ, 4 ਦਸੰਬਰ(ਵਿਸ਼ਵ ਵਾਰਤਾ)- ਨੌਜਵਾਨਾਂ ਤੇ ਆਧਾਰਤ ਪੰਜਾਬੀ ਫਿਲਮ ‘ਹੱਕ ਦਾ ਰਾਈਟ‘ ਸਿਨੇਮਾ ਘਰਾਂ ਵਿੱਚ ਸ਼ੋਭਾ ਵਧਾਉਣ ਲਈ ਤਿਆਰ ਹੈ।10 ਦਸੰਬਰ ਨੂੰ ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਬੀਰ ਅਟਵਾਲ ਇਸ ਵਾਰ ਆਪਣੀ ਇਸ ਫਿਲਮ ਰਾਹੀਂ ਨਵਾਂ ਮੀਲ ਪੱਥਰ ਸਾਬਤ ਕਰਨ ਲਈ ਤਿਆਰ ਹਨ। ਇਸ ਫਿਲਮ ਰਾਹੀਂ ਬਲਬੀਰ ਅਟਵਾਲ ਨੇ ਇਹ ਸੁਨੇਹਾਂ ਦਿੱਤਾ ਹੈ ਕਿ ਨੌਜਵਾਨ ਪੀੜ੍ਹੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਕਿਸ ਤਰ੍ਹਾਂ ਆਪਣੀ ਇਨਕਲਾਬੀ ਭੂਮਿਕਾ ਨਿਭਾ ਸਕਦੀ ਹੈ।
ਫਿਲਮ ਵਿੱਚ ਅਮਨ ਰੰਧਾਵਾ (ਰਾਜਵੀਰ) ਲੀਡ ਰੋਲ ਵਿੱਚ ਹਨ ਅਤੇ ਉਹ ਦੇਖਦਾ ਹੈ ਕਿ ਮਾਨ ਕੇ (ਗੁਰਕੀਰਤ) ਸਮਾਜਿਕ ਬੁਰਾਈਆਂ ਨਾਲ ਇਕੱਲੀ ਲੜ ਰਹੀ ਹੈ ਤਾਂ ਉਹ ਉਸ ਨਾਲ ਸ਼ਾਮਿਲ ਹੋ ਜਾਂਦਾ ਹੈ ਅਤੇ ਉਸਦਾ ਪਿਆਰ ਪਾਉਣ ਵਿੱਚ ਸ਼ਾਮਿਲ ਹੋ ਜਾਂਦਾ ਹੈ। ਫਿਲਮ ਵਿੱਚ ਸ਼ਿਵਿੰਦਰ ਮਹਲ, ਦਲਜੀਤ ਕੌਰ, ਸ਼ਹਿਬਾਜ਼ ਦੇ ਇਲਾਵਾ ਯੋਗਰਾਜ ਸਿੰਘ ਵੀ ਚੰਗੇ ਕਿਰਦਾਰ ਵਿੱਚ ਹਨ। ਇਸ ਤੋਂ ਇਲਾਵਾ ਖੁਸ਼ੀ ਰਾਜਪੂਤ ਵੀ ਅਹਿਮ ਕਿਰਦਾਰ ਵਿੱਚ ਨਜ਼ਰ ਆਵੇਗੀ।