ਪੰਜਾਬੀ ਦੇ ਉਘੇ ਗੀਤਕਾਰ ਦੇਵ ਥਰੀਕਿਆਂ ਵਾਲਾ ਨਹੀਂ ਰਹੇ, ਅੰਤਿਮ ਸਸਕਾਰ ਅੱਜ
ਚੰਡੀਗੜ੍ਹ, 25ਜਨਵਰੀ(ਵਿਸ਼ਵ ਵਾਰਤਾ) ਪੰਜਾਬੀ ਦੇ ਉਘੇ ਗੀਤਕਾਰ ਦੇਵ ਥਰੀਕਿਆਂ ਵਾਲੇ ਦਾ ਅੱਜ ਦਿਹਾਂਤ ਹੋ ਗਿਆ। ਆਪਣੀ ਚੰਗੀ ਗੀਤਕਾਰੀ ਲਈ ਜਾਣੇ ਜਾਂਦੇ 82 ਸਾਲਾ ਦੇਵ ਥਰੀਕਿਆਂ ਵਾਲੇ ਨੇ ਅੱਜ ਸਵੇਰੇ ਕਰੀਬ 2.30 ਵਜੇ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 25 ਜਨਵਰੀ ਨੂੰ ਦੁਪਹਿਰ 2 ਵਜੇ ਪਿੰਡ ਥਰੀਕੇ ਵਿਖੇ ਹੋਵੇਗਾ।