ਪੰਜਾਬੀ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ ਦੀ ਟੀਮ ਨੇ ਕੀਤੀ ਕਰਫਿਊ ਦੀ ਉਲੰਘਣਾ
ਗਿੱਪੀ ਗਰੇਵਾਲ ਸਮੇਤ ਪੂਰੀ ਟੀਮ ਤੇ ਪਰਚਾ

ਚੰਡੀਗੜ੍ਹ, 1 ਮਈ(ਵਿਸ਼ਵ ਵਾਰਤਾ)- ਜਿਥੇ ਇਕ ਪਾਸੇ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਹੈ ਉਥੇ ਹੀ ਕੁਝ ਲੋਕ ਕੋਵਿਡ ਪ੍ਰੋਟੋਕਾਲ ਦਾ ਉਲੰਘਣ ਕਰਦੇ ਨਜ਼ਰ ਆ ਰਹੇ ਹਨ। ਇਸ ਸੂਚੀ ਵਿੱਚ ਹੁਣ ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਤੇ ਉਹਨਾਂ ਦੀ ਪੂਰੀ ਸ਼ੂਟਿੰਗ ਟੀਮ ਦਾ ਨਾਂ ਦਰਜ ਕੀਤਾ ਗਿਆ ਹੈ । ਗਿੱਪੀ ਗਰੇਵਾਲ ਸਮੇਤ ਉਨ੍ਹਾਂ ਦੀ ਟੀਮ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਪਰਚਾ ਬਨੂੜ ਪੁਲਿਸ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਤੇ ਕੀਤਾ ਗਿਆ । ਗਿੱਪੀ ਗਰੇਵਾਲ ਸਮੇਤ ਉਹਨਾਂ ਦੀ ਟੀਮ ਦੇ 100 ਤੋਂ ਵੱਧ ਮੈਬਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।






















