ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀਆਂ ਲਈ ਬਸਪਾ ਪੰਜਾਬ ਪ੍ਰਧਾਨ ਦਾ ਤੂਫ਼ਾਨੀ ਦੌਰਾ

ਹੁਸ਼ਿਆਰਪੁਰ 10 ਮਾਰਚ (ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਤੂਫ਼ਾਨੀ ਦੌਰਾ ਕੀਤਾ ਜਿਸ ਤਹਿਤ 11 ਵਜੇ ਗੜ੍ਹਸ਼ੰਕਰ, 1 ਵਜੇ ਚੱਬੇਵਾਲ, 4 ਵਜੇ ਹੁਸ਼ਿਆਰਪੁਰ ਵਿਧਾਨ ਸਭਾ ਵਿਖੇ ਬਸਪਾ ਲੀਡਰਸ਼ਿਪ ਦੀਆ ਮੀਟਿੰਗਾਂ ਵਿੱਚ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ/ਅਕਾਲੀ/ਭਾਜਪਾ ਸਰਕਾਰ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ ਹੈ। ਬਸਪਾ ਪੰਜਾਬ ਵਿੱਚ ਪੰਜਾਬੀਆਂ ਨੂੰ ਕੁਚਲਣ ਵਾਲੀ ਕਾਂਗਰਸ ਦਾ ਜੂਲਾ ਪੰਜਾਬ ਦੇ ਗਲੋਂ ਲਾਹੁਣ ਲਈ ਪੰਜਾਬੀਆਂ ਨੂੰ ਲਾਮਬੰਦ ਕਰ ਰਹੀ ਹੈ। ਇਸ ਕੜੀ ਤਹਿਤ ਪੰਜਾਬ ਦੀਆਂ 117 ਵਿਧਾਨ ਸਭਾਵਾਂ ਵਿੱਚ ਕਾਂਗਰਸ ਭਜਾਓ ਪੰਜਾਬ ਬਚਾਓ ਉਦੇਸ਼ ਦੀ ਪੂਰਤੀ ਹਿਤ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਬਹੁਜਨ ਸਮਾਜ ਕਰੋਧ ਵਿੱਚ ਦੇ ਨਾਹਰੇ ਨਾਲ ਪੰਜਾਬ ਬਚਾਓ ਹਾਥੀ ਯਾਤਰਾ ਮੋਟਰਸਾਈਕਲ ਰੈਲੀਆਂ 15 ਮਾਰਚ ਨੂੰ ਕਰ ਰਹੀ ਹੈ। ਸਰਦਾਰ ਗੜ੍ਹੀ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਦਾ ਬਜ਼ਟ ਦਲਿਤਾ-ਪਛੜਿਆ ਤੇ ਗਰੀਬਾਂ ਨਾਲ ਕੋਝਾ ਮਜ਼ਾਕ ਹੈ। ਜਿਸ ਵਿੱਚ ਘਰ-ਘਰ ਨੌਕਰੀ , ਬੁਢਾਪਾ/ਅੰਗਹੀਣ/ਵਿਧਵਾ ਪੈਨਸ਼ਨ 2500 ਰੁਪਏ ਦੇਣ, ਗਰੀਬਾਂ ਦੇ ਕਰਜ਼ੇ 50 ਹਜ਼ਾਰ ਤੱਕ ਦੇ ਮੁਆਫ ਕਰਨ , ਮੁਲਾਜ਼ਮਾਂ ਲਈ ਮਹਿੰਗਾਈ ਭੱਤੇ, ਪੱਕੇ ਘਰ ਦੇਣ ਦਾ ਵਾਅਦਿਆਂ ਆਦਿ ਮੈਨੀਫੈਸਟੋ ਦੇ ਵਾਅਦੇ ਪੂਰੇ ਕਰਨ ਤੋਂ ਸਰਕਾਰ ਮੁਕਰ ਗਈ ਹੈ, ਸਿਰਫ ਫੋਕੇ ਝੂਠੇ ਐਲਾਨ ਹੀ ਕੀਤੇ ਹਨ। ਸਗੋਂ ਦਲਿਤਾਂ ਨੂੰ ਗੁੰਮਰਾਹ ਕਰਨ ਲਈ ਸ੍ਰੀ ਖੁਰਾਲਗੜ੍ਹ ਸਾਹਿਬ ਮੈਮੋਰੀਅਲ ਲਈ ਫੰਡ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਮ ਤੇ ਮਿਊਜ਼ੀਅਮ ਦਾ ਝੂਠਾ ਵਾਅਦਾ ਕੀਤਾ ਹੈ। ਜੋਕਿ ਓਵੇਂ ਹੀ ਹੋਵੇਗਾ ਜਿਵੇ 4 ਹਫਤਿਆਂ ਵਿੱਚ ਨਸ਼ੇ ਖਤਮ ਕਰਨ ਦੀ ਸੌਂਹ ਚੁੱਕਕੇ ਵਾਅਦਾ ਕੀਤਾ ਸੀ। ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਗਿਰਫ਼ਤਾਰ ਕਰਨ ਦਾ ਮਾਮਲਾ ਕਾਂਗਰਸ ਸਰਕਾਰ ਹਾਲੇ ਤੱਕ ਹੱਲ ਨਹੀਂ ਕਰ ਸਕੀ ਹੈ। ਬਸਪਾ ਪੰਜਾਬ ਕਾਂਗਰਸੀਆਂ ਦੀ ਪੋਲ ਖੋਲ ਤੇ ਪੰਜਾਬੀਆਂ ਲਈ ਬੇਗ਼ਮਪੁਰਾ ਪਾਤਸ਼ਾਹੀ ਬਣਾਓ ਰੈਲੀ 2 ਅਪ੍ਰੈਲ ਨੂੰ ਰੱਖੀ ਹੈ। ਜਿਸ ਵਿੱਚ ਪੰਜਾਬੀਆਂ ਦਾ ਵਿਸ਼ਾਲ ਜਨ-ਸਮੂਹ ਖੁਆਸਪੁਰਾ ਰੋਪੜ ਵਿਖੇ ਮਹਾਰੈਲੀ ਦੇ ਰੂਪ ਵਿੱਚ ਹੋਵੇਗਾ, ਜੋ ਕਿ ਪੰਜਾਬ ਦੀ ਰਾਜਨੀਤਿਕ ਦਸ਼ਾ ਨੂੰ ਬਦਲੇਗੀ। ਇਸ ਮੌਕੇ ਸਾਬਕਾ ਪੰਜਾਬ ਪ੍ਰਧਾਨ ਸ੍ਰੀ ਰਛਪਾਲ ਸਿੰਘ ਰਾਜੂ, ਜਨਰਲ ਸਕੱਤਰ ਐਡਵੋਕੇਟ ਰਣਜੀਤ ਕੁਮਾਰ, ਇੰਜ: ਮਹਿੰਦਰ ਸਿੰਘ ਸੰਧਰਾ, ਰਣਬੀਰ ਬੱਬਰ, ਸੋਹਣ ਸਿੰਘ ਸੁੰਨੀ, ਐਡਵੋਕੇਟ ਪਲਵਿੰਦਰ ਲਾਡੀ, ਪਵਨ ਕੁਮਾਰ, ਦਿਨੇਸ਼ ਪੱਪੂ, ਜਗਤ ਸਿੰਘ ਛਛੋਕੀ, ਨਰਿੰਦਰ ਖਨੌੜਾ, ਸੁਖਵਿੰਦਰ , ਚਰਨਜੀਤ ਮਜ਼ਾਰਾ, ਧਰਮ ਦਾਸ, ਮਲਕੀਤ ਸੁੰਨੀ, ਸ਼੍ਰੀ ਮਦਨ ਸਿੰਘ ਬੈਂਸ, ਪ੍ਰਿ ਰਾਮ ਦਾਸ, ਜੈਲੀ ਠੱਕਰਵਾਲ, ਸੋਮ ਨਾਥ ਬੈਂਸ, ਕਰਤਾਰ ਸਿੰਘ ਸੈਣੀ, ਸ਼੍ਰੀ ਹਰਜੀਤ ਲਾਡੀ, ਸ਼੍ਰੀ ਸਾਵਰ ਭਾਰਦਵਾਜ, ਸ਼੍ਰੀਮਤੀ ਕਸ਼ਮੀਰੋ ਦੇਵੀ, ਆਦਿ ਸ਼ਾਮਿਲ ਸਨ।






















