ਚੰਡੀਗੜ੍ਹ 6 ਅਕਤੂਬਰ ( ਵਿਸ਼ਵ ਵਾਰਤਾ)– ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਜ਼ਿਲ੍ਹਾ ਸੈਸ਼ਨ ਜੱਜਾਂ ਨੂੰ ਭੇਜੇ ਗਏ ਪੱਤਰ ਚ ਲਿਖਿਆ ਹੈ ਕਿ ਓਹ ਅਦਾਲਤਾਂ ਨੂੰ ਕੋਵਿਡ ਨੂੰ ਮੱਦੇਨਜ਼ਰ ਰੱਖਦਿਆਂ ਆਪਣੇ ਪੱਧਰ ਤੇ ਵਿਸ਼ੇਸ਼ ਸ਼ਰਤਾਂ ਤਹਿਤ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ । ਪੱਤਰ ਵਿੱਚ ਜ਼ਰੂਰੀ ਕੇਸਾਂ ਦਾ ਵੇਰਵਾ ਦਿੱਤਾ ਗਿਆ ਹੈ ਜਿਸ ਵਿੱਚ ਪਤੀ ਪਤਨੀ ਦੇ ਤਲਾਕ ਦੇ ਕੇਸ ,ਬੱਚਿਆਂ ਦੀ ਕਸਟੱਡੀ , ਰਾਜੀਨਾਵੇਂ ਅਤੇ ਚੈੱਕ ਬਾਊਂਸ ਆਦਿ ਦੇ ਕੇਸਾਂ ਨੂੰ ਨਿਪਟਾਉਣ ਲਈ ਕਿਹਾ ਗਿਆ ਹੈ । ਜਿਸ ਵਿੱਚ ਦੋਵੇਂ ਧਿਰ੍ਹਾਂ ਦੇ ਵਕੀਲਾਂ ਦੀ ਸਹਿਮਤੀ ਹੋਵੇ ।