ਪੰਜਾਬ ਵਿਧਾਨ ਸਭਾ ਦਾ ਇਕ ਦਿਨਾ ਸ਼ੈਸ਼ਨ ਕੱਲ੍ਹ
ਪੜ੍ਹੋ ,ਵਿਧਾਨ ਸਭਾ ਦੇ ਸਪੈਸ਼ਲ ਇਜਲਾਜ ਦੇ ਪ੍ਰੋਗਰਾਮ ਦਾ ਵੇਰਵਾ

ਚੰਡੀਗੜ੍ਹ,2 ਸਤੰਬਰ (ਵਿਸ਼ਵ ਵਾਰਤਾ) ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਕਦਿਨਾ ਸ਼ੈਸ਼ਨ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੋਵੇਗਾ,ਕੱਲ੍ਹ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਸ਼ੈਸ਼ਨ ਦੌਰਾਨ ਉਕਤ ਪ੍ਰੋਗਰਾਮ ਹੋਣਗੇ। ਸਭ ਤੋਂ ਪਹਿਲਾਂ 10 ਵਜੇ ਵਿਧਾਨ ਸਭਾ ਦੇ ਪਿਛਲੇ ਸ਼ੈਸ਼ਨ ਤੋਂ ਲੈ ਕੇ ਹੁਣ ਤੱਕ ਉਹਨਾਂ ਪ੍ਰਮੁੱਖ ਸ਼ਖਸ਼ਿਅਤਾਂ ਜਿਨ੍ਹਾਂ ਦਾ ਇਸ ਕਾਲ ਦੌਰਾਨ ਦਿਹਾਂਤ ਹੋ ਗਿਆ, ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਅੱਧੇ ਘੰਟੇ ਦਾ ਬ੍ਰੇਕ ਅਤੇ ਫਿਰ 11 ਵਜੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪ੍ਰੋਗਰਾਮ ਹੋਵੇਗਾ।
ਇੱਥੇ ਵਰਨਣਯੋਗ ਹੈ ਕਿ ਵਿਧਾਨ ਸਭਾ ਦੇ ਇਸ ਸ਼ੈਸ਼ਨ ਦੌਰਾਨ ਵਿਧਾਨ ਸਭਾ ਸਪੀਕਰ ਦੇ ਨਾਲ ਤਿੰਨ ਚੇਅਰਾਂ ਹੋਰ ਲਗਾਈਆਂ ਜਾਣਗੀਆਂ । ਇਹਨਾਂ ਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਕ੍ਰਮਵਾਰ ਸ਼ੁਸ਼ੋਬਿਤ ਹੋਣਗੇ।























