ਪੜਾਅ ਦਰ ਪੜਾਅ ਸ਼ਹਿਰ ਦੇ ਕੰਮ ਕਰਵਾਉਣ ਵਿੱਚ ਜੁਟੀ ਨਗਰ ਕੌਂਸਲ ਮਾਨਸਾ
ਡੇਰਾ ਬਾਬਾ ਭਾਈ ਗੁਰਦਾਸ ਦੀ ਕਰਵਾਈ ਸਫਾਈ
ਮਾਨਸਾ ,10 ਮਾਰਚ(ਵਿਸ਼ਵ ਵਾਰਤਾ) ਸਫਾਈ ਅਭਿਆਨ ਜਰੀਏ ਸ਼ਹਿਰ ਨੂੰ ਸਾਫ ਸੁੱਥਰਾ ਅਤੇ ਸਵੱਛ ਬਣਾ ਕੇ ਰੱਖਿਆ ਜਾਵੇਗਾ। ਹਰ ਵਾਰਡ ਅੰਦਰ ਸਫਾਈ ਯਕੀਨੀ ਬਣਾਈ ਜਾਵੇਗੀ ਅਤੇ ਸਮੇਂ-ਸਮੇਂ ਤੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਨਿਪਟਾਰਾ ਹੋਵੇਗਾ। ਇਹ ਗੱਲ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੈ ਸਿੰਗਲਾ ਅਤੇ ਸੀਨੀਅਰ ਉੱਪ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਸ਼ੁੱਕਰਵਾਰ ਨੂੰ ਬਾਬਾ ਭਾਈ ਗੁਰਦਾਸ ਮੇਲੇ ਦੇ ਸੰਬੰਧ ਵਿੱਚ ਡੇਰੇ ਦੀ ਸਫਾਈ ਕਰਵਾਉਣ ਉਪਰੰਤ ਗੱਲਬਾਤ ਕਰਦਿਆਂ ਕਹੇ। ਇਸ ਵਾਸਤੇ ਡੇਰਾ ਮੁੱਖੀ ਮਹੰਤ ਅਮ੍ਰਿਤ ਮੁਨੀ ਨੇ ਨਗਰ ਕੌਂਸਲ ਦਾ ਧੰਨਵਾਦ ਕੀਤਾ। ਵਿਜੈ ਸਿੰਗਲਾ ਅਤੇ ਸੁਨੀਲ ਕੁਮਾਰ ਨੀਨੂ ਨੇ ਕਿਹਾ ਕਿ ਨਗਰ ਕੌਂਸਲ ਪੜਾਅ ਦਰ ਪੜਾਅ ਸ਼ਹਿਰ ਵਿੱਚ ਸਫਾਈ ਅਭਿਆਨ ਚਲਾ ਰਹੀ ਹੈ ਅਤੇ ਵਾਰਡ-ਵਾਰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਲੱਗੇ ਕੂੜੇ ਦੇ ਡੰਪ ਵੀ ਹਟਾਏ ਗਏ ਹਨ ਅਤੇ ਇਨ੍ਹਾਂ ਥਾਵਾਂ ਤੇ ਟਰਾਲੀਆਂ ਖੜ੍ਹੀਆਂ ਕਰਕੇ ਸ਼ੀਹਰ ਵਿੱਚ ਕੂੜਾ ਜਮ੍ਹਾ ਹੋਣ ਦੀ ਮੁਸ਼ਕਿਲ ਹਟਾ ਦਿੱਤੀ ਹੈ। ਇਸ ਮੌਕੇ ਮਹੰਤ ਅੰਮ੍ਰਿਤ ਮੁਨੀ ਨੇ ਕਿਹਾ ਕਿ ਨਗਰ ਕੌਂਸਲ ਦਾ ਹਰ ਯਤਨ
ਸ਼ਲਾਘਾਯੋਗ ਹੈ ਅਤੇ ਇਸ ਵਿੱਚ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਮਾਰਕਿਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਨਮਨਗਰ ਕੌਂਸਲ ਦੇ ਅਭਿਆਨ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਥੌੌੜ੍ਹੇ ਸਮੇਂ ਵਿੱਚ ਹੀ ਸ਼ਹਿਰ ਦਾ ਹੁਲੀਆ ਬਦਲ ਗਿਆ ਹੈ। ਗੰਦਗੀ ਜਮ੍ਹਾ ਹੋਣੋ ਹਟੀ ਅਤੇ ਕੂੜੇ ਦੀ ਸਮੇਂ-ਸਮੇਂ ਤੇ ਸਫਾਈ ਨਾਲ ਲੋਕਾਂ ਦੀਆਂ ਆਮ ਮੁਸ਼ਕਿਲਾਂ ਹਟ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਨੂੰ ਸੁੰਦਰ ਅਤੇ ਵਿਕਾਸ ਦੇਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਮੌਕੇ ਮੀਤ ਪ੍ਰਧਾਨ ਕ੍ਰਿਸ਼ਨ ਸਿੰਘ, ਲੀਗਲ ਸੈੱਲ ਦੇ ਰਣਦੀਪ ਸ਼ਰਮਾ, “ਆਪ” ਦੇ ਸ਼ਹਿਰੀ ਪ੍ਰਧਾਨ ਕਪਿਲ ਗੋਇਲ, ਇੰਦਰਜੀਤ ਸਿੰਘ ਉੱਭਾ, ਮੁਕੇਸ਼ ਕੁਮਾਰ, ਅਤੇ ਕੀਮਤੀ ਰਾਮ ਆਦਿ ਹਾਜ਼ਰ ਸਨ।