ਪ੍ਰੋਫੈਸਰ ਦਰਸ਼ਨ ਸਿੰਘ ਦੀ ਮੁਆਫ਼ੀ ਦੀ ਤਰ੍ਹਾਂ ਸੁਖਬੀਰ ਬਾਦਲ ਦੀ ਮੁਆਫ਼ੀ ਨੂੰ ਵੀ ਕਿਸੇ ਤਰ੍ਹਾਂ ਪੰਥ ਪ੍ਰਵਾਨ ਨਹੀਂ ਕਰੇਗਾ: ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ, ਮੇਜਰ ਸਿੰਘ
ਚੰਡੀਗੜ੍ਹ,21ਦਸੰਬਰ(ਵਿਸ਼ਵ ਵਾਰਤਾ)- ਸਿੱਖ ਪੰਥ ਦੀ ਧਾਰਮਿਕ ਸਖਸ਼ੀਅਤ ਭਾਈ ਮੋਹਕਮ ਸਿੰਘ , ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੰਜ ਪਿਆਰਿਆਂ ਵਿੱਚੋਂ ਭਾਈ ਮੇਜਰ ਸਿੰਘ ਨੇ ਅੱਜ ਇਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਵਾਂਗ ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ਨੂੰ ਵੀ ਕਿਸੇ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਪੰਜ ਸਿੰਘ ਸਾਹਿਬਾਨਾਂ ਦੇ ਪੇਸ਼ ਹੋਣ ਦੀ ਬਜਾਏ ਲਿਖਤੀ ਮੁਆਫ਼ੀਨਾਮਾ ਅਕਾਲ ਤਖ਼ਤ ਸਾਹਿਬ ਤੇ ਗੋਲਕ ਤੇ ਰੱਖਕੇ ਚਲੇ ਗਏ ਸਨ ਪਰ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਨੇ ਉਸਦੇ ਇਸ ਹੰਕਾਰ ਤੇ ਆਪਹੁਦਰੇਪਣ ਤੋਂ ਮੁਆਫੀਨਾਮਾ ਪ੍ਰਵਾਨ ਨਹੀਂ ਕੀਤਾ ਸੀ ਤੇ ਉਸਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ । ਉਹਨਾਂ ਕਿਹਾ ਸ ਸੁਖਬੀਰ ਸਿੰਘ ਬਾਦਲ ਦਾ ਮੁਆਫ਼ੀ ਮੰਗਣ ਦਾ ਤਰੀਕਾ ਪ੍ਰੋਫੈਸਰ ਦਰਸ਼ਨ ਸਿੰਘ ਦੇ ਹਉਮੇ ਹੰਕਾਰ ਵਰਗਾ ਹੀ ਹੈ । ਉਹਨਾਂ ਕਿਹਾ ਜਿੰਨੀ ਦੇਰ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਦੇ ਵਿਧੀ ਵਿਧਾਨ ਤੇ ਮਰਯਾਦਾ ਅਨੁਸਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਲਿਖਤੀ ਆਪਣੇ ਜੁਰਮਾਂ ਦਾ ਕਬੂਲਨਾਮਾ ਲੈ ਕੇ ਪੇਸ਼ ਨਹੀਂ ਹੁੰਦਾ ਤੇ ਪੰਜ ਸਿੰਘ ਸਾਹਿਬਾਨ ਉਸ ਨੂੰ ਤਨਖ਼ਾਹੀਆ ਕਰਾਰ ਦੇ ਕੇ ਬਣਦੀ ਧਾਰਮਿਕ ਤਨਖ਼ਾਹ ਨਹੀਂ ਲਾਉਂਦੇ । ਉਹਨੀਂ ਦੇਰ ਖਾਲਸਾ ਪੰਥ ਉਸਨੂੰ ਕਦੇ ਮਾਫ਼ ਨਹੀਂ ਕਰ ਸਕਦਾ । ਉਹਨਾਂ ਕਿਹਾ ਜੋ ਸੁਖਬੀਰ ਸਿੰਘ ਬਾਦਲ ਨੇ ਪੰਥਕ ਏਕਤਾ ਦੀ ਅਪੀਲ ਕੀਤੀ ਹੈ ਉਹ ਪੰਥਕ ਏਕਤਾ ਉਹਨੀਂ ਦੇਰ ਨਹੀਂ ਹੋ ਸਕਦੀ ਜਿਹਨੀ ਦੇਰ ਉਹ ਝੂਦਾਂ ਕਮੇਟੀ ਦੀ ਰਿਪੋਰਟ ਅਨੁਸਾਰ ਉਹ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦੇਂਦਾ ਤੇ ਅਕਾਲ ਤਖ਼ਤ ਸਾਹਿਬ ਤੋਂ ਵਿਧੀ ਵਿਧਾਨ ਅਨੁਸਾਰ ਮੁਆਫ਼ੀ ਨਹੀਂ ਮੰਗਦਾ । ਉਹਨਾਂ ਕਿਹਾ ਅੱਜ ਬਾਦਲਕਿਆਂ ਵਲੋਂ ਜੋਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਮੁੱਦੇ ਤੇ ਸਿਆਸੀ ਡਰਾਮੇਬਾਜੀਆਂ ਕੀਤੀਆਂ ਜਾ ਰਹੀਆਂ ਹਨ ਉਸ ਨੂੰ ਖਾਲਸਾ ਪੰਥ ਭਲੀ ਭਾਂਤ ਸਮਝਦਾ ਹੈ ਕਿ ਸ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਨੇ ਕੇਂਦਰ ਸਰਕਾਰ ਕੈਬਨਿਟ ਮੰਤਰੀ ਹੁੰਦਿਆਂ ਨਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਅਵਾਜ਼ ਬੁਲੰਦ ਕੀਤੀ ਨਾ ਹੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆਂ । ਸਗੋਂ ਸਿੰਘਾਂ ਨੂੰ ਬੰਦੀ ਬਣਾਉਣ ਵਾਲੇ ਅੱਜ ਬੰਦੀ ਸਿੰਘਾਂ ਦੇ ਖੈਰਖਵਾਹ ਕਿਵੇਂ ਹੋ ਸਕਦੇ ਹਨ ? ਕੱਲ੍ਹ ਤੱਕ ਆਪਣੀ ਸਰਕਾਰ ਸਮੇਂ ਤਾਂ ਬੰਦੀ ਸਿੰਘਾਂ ਨੂੰ ਅੱਤਵਾਦੀ ਤੇ ਹੱਤਿਆਰੇ ਦਸਦੇ ਰਹੇ ਹਨ ਜਦੋਂ ਇਹਨਾਂ ਦੀ ਸਰਕਾਰ ਸੀ ਉਸ ਸਮੇਂ ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਇਹ ਕਹਿ ਕੇ ਕੇਂਦਰ ਸਰਕਾਰ ਨੂੰ ਇਨਕਾਰ ਕਰ ਦਿੱਤਾ ਸੀ ਕਿ ਇਹਨਾਂ ਦੀ ਜੇਲ੍ਹ ਤਬਦੀਲੀ ਨਾਲ਼ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ । ਉਹਨਾਂ ਕਿਹਾ ਖਾਲਸਾ ਪੰਥ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਤੇ ਮਰਯਾਦਾ ਨਾਲ਼ ਖਿਲਵਾੜ ਕਰਨ ਦੀ ਕਦੇ ਵੀ ਇਜਾਜ਼ਤ ਨਹੀਂ ਦੇਵੇਗਾ ਨਾ ਹੀ ਮੁਆਫ਼ੀ ਮੰਗਣ ਦੀ ਨਵੀਂ ਪਿਰਤ ਪਾਉਣ ਦੇਵੇਗਾ। ਉਹਨਾਂ ਕਿਹਾ ਬਾਦਲਾਂ ਦੀ ਸਰਕਾਰ ਵੱਲੋਂ ਪਿਛਲੇ ਸਮੇਂ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ, ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ , ਪੰਜ ਸਿੰਘ ਸਾਹਿਬਾਨਾਂ ਨੂੰ ਮੁੱਖ ਮੰਤਰੀ ਨਿਵਾਸ ਸੱਦਣਾ ,ਡੇਰਾ ਮੁਖੀ ਵਿਰੁੱਧ ਸਲਾਬਤਪੁਰੇ ਵਾਲਾਂ ਕੇਸ ਵਾਪਿਸ ਲੈਣਾ ਵਰਗੇ ਅਨੇਕਾਂ ਬੱਜਰ ਗੁਨਾਹ ਹੋ ਗਏ ਸਨ । ਉਹਨਾਂ ਕਿਹਾ
ਜਿਥੇ ਸੁਖਬੀਰ ਸਿੰਘ ਬਾਦਲ ਦਾ ਆਪਣਾ ਅਕਾਲੀ ਦਲ ਬਾਦਲ ਇਸ ਮੁਆਫੀ ਨੂੰ ਬਹੁਤ ਵੱਡੀ ਦਰਿਆ ਦਿਲੀ ਸਮਝ ਰਿਹਾ ਹੈ। ਪਰ ਦੂਸਰੇ ਪਾਸੇ ਇਸ ਅਕਾਲੀ ਦਲ ਦੀਆ ਵਿਰੋਧੀ ਪੰਥਕ ਧਿਰਾਂ ਇਸ ਨੂੰ ਸੁਖਬੀਰ ਬਾਦਲ ਦਾ ਰਾਜਨੀਤਿਕ ਡਰਾਮਾ ਦਸ ਰਹੀਆਂ ਹਨ। ਸ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਆਮ ਕਰਕੇ ਪੂਰੇ 15 ਸਾਲ ਅਤੇ ਵਿਸੇਸ ਕਰਕੇ ਪੂਰੇ 10 ਸਾਲ ਪੰਜਾਬ ਦੇ ਰਾਜ ਪ੍ਰਬੰਧ ਨੂੰ ਪੂਰੀ ਤਰ੍ਹਾਂ ਡੋਮੀਨੇਟ ਕਰਦੇ ਰਹੇ ਹਨ। ਇਸ ਸਮੁੱਚੇ ਸਮੇਂ ਵਿੱਚ ਖਾਸ ਕਰਕੇ 10 ਸਾਲਾਂ ਦੇ ਸਮੇਂ ਵਿੱਚ ਇਸ ਤੋਂ ਬਹੁਤ ਗੰਭੀਰ ਗਲਤੀਆਂ ਹੋਈਆਂ ਹਨ। ਇਹ ਗੰਭੀਰ ਗਲਤੀਆਂ ਧਰਮ ਨਾਲ ਵੀ ਸੰਬੰਧਿਤ ਹਨ, ਸਮਾਜ ਨਾਲ ਵੀ ਸੰਬੰਧਿਤ ਹਨ ਅਤੇ ਰਾਜਨੀਤੀ ਨਾਲ ਤਾਂ ਸਬੰਧਤ ਹੈ ਹੀ ਹਨ। ਇਹਨਾਂ ਗਲਤੀਆਂ ਕਾਰਨ ਹੀ ਪੰਜਾਬ ਵਿੱਚ ਫਸਾਦ ਹੋਏ ਹਨ ਅਤੇ ਲੋਕਾਂ ਦੇ ਕਤਲ ਵੀ ਹੋਏ ਹਨ। ਹੜਤਾਲਾਂ ਅਤੇ ਰਸਤਾ ਰੋਕੂ ਮੁਜਾਰੇ ਤਾਂ ਹੱਦੋਂ ਵੱਧ ਹੀ ਹੋਏ ਹਨ। ਜਿੰਨਾ ਨਾਲ ਪੰਜਾਬ ਦਾ ਆਰਥਿਕ ਨੁਕਸਾਨ ਵੀ ਬਹੁਤ ਹੋਇਆ ਸੀ। ਇਹੀ ਕਾਰਨ ਸੀ 10 ਸਾਲ ਦੀ ਹਕੂਮਤ ਤੋਂ ਬਾਅਦ 2017 ਦੀਆਂ ਚੋਣਾਂ ਵਿੱਚ ਪੰਜਾਬੀਆਂ ਨੇ ਸੁਖਬੀਰ ਬਾਦਲ ਸਮੇਤ ਪਾਰਟੀ ਨੂੰ ਚੋਣਾਂ ਵਿਚ ਨਕਾਰ ਕੇ ਬਾਹਰ ਰਸਤਾ ਦਿਖਾ ਦਿੱਤਾ ਸੀ। ਇਹ ਵੱਡੀ ਸਜ਼ਾ ਸੀ ਜੋ ਲੋਕ ਦੇ ਸਕਦੇ ਸਨ। ਹੁਣ ਇਹ ਵੇਖਣਾ ਬਾਕੀ ਹੈ ਕਿ ਪੰਜ ਸਿੰਘ ਸਾਹਿਬਾਨ ਜੋਂ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਪੰਜ ਸਿੰਘ ਸਾਹਿਬਾਨਾਂ ਦੇ ਅਧਿਕਾਰ ਖੇਤਰ ਨੂੰ ਚੈਲੰਜ ਕਰਕੇ ਚੁਣੌਤੀ ਦਿੱਤੀ ਹੈ ਉਹ ਉਸ ਵਿਰੁੱਧ ਕਈ ਐਕਸ਼ਨ ਲੈਂਦੇ ਹਨ ?
ਸ ਸੁਖਬੀਰ ਬਾਦਲ ਨੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੋਈ ਹਾਰ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਅਤੇ ਲੋਕਾਂ ਤੇ ਸੰਗਤ ਨੇ ਫਿਰ ਦੂਜੀ ਵਾਰ 2022 ਦੀਆਂ ਚੋਣਾਂ ਵਿੱਚ ਸੁਖਬੀਰ ਬਾਦਲ ਦੀ ਫੱਟੀ ਬਿਲਕੁਲ ਹੀ ਪੋਚ ਦਿੱਤੀ। ਇਹ ਲੋਕ ਸਜਾ ਬਹੁਤ ਗੰਭੀਰ ਕਿਸਮ ਦੀ ਸੀ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਹਾਰ ਤੇ ਇਸ ਗੰਭੀਰ ਸਜ਼ਾ ਤੋ ਵੀ ਕੋਈ ਸਬਕ ਨਹੀਂ ਸਿੱਖਿਆ। ਉਹ ਲਗਾਤਾਰ ਗਲਤੀਆਂ ਹੀ ਕਰ ਰਹਾ ਹੈ। ਪਰ ਇਸ ਵਾਰ ਉਹ ਗ਼ਲਤ ਤਰੀਕੇ ਨਾਲ ਮੁਆਫੀ ਮੰਗ ਕੇ ਇੱਕ ਹੋਰ ਵੱਡੀ ਗਲਤੀ ਕਰ ਗਿਆ ਹੈ ਇਹ ਗਲਤੀ ਉਸਦੇ ਹੰਕਾਰ ਤੇ ਆਪਹੁਦਰੇਪਣ ਨੂੰ ਦਰਸਾਉਂਦੀ ਹੈ।। ਵੈਸੇ ਇਹ ਸਾਰਾ ਉਸ ਦਾ ਧਰਮ ਦੇ ਪਰਦੇ ਵਿੱਚ ਲਪੇਟਿਆ ਹੋਇਆ ਇਕ ਰਾਜਨੀਤਿਕ ਪੈਂਤਰਾ ਹੀ ਹੈ। ਸ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਤਾਂ ਇਹ ਸਾਰਾ ਛਲ ਕਪਟ ਖਤਮ ਕਰਕੇ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਤੇ ਦੋਸ਼ੀ ਦੀ ਤਰ੍ਹਾਂ ਸਿੱਖ ਜਗਤ ਦੇ ਸਾਹਮਣੇ ਖੜਾ ਹੋਏ ਅਤੇ ਆਪਣੇ ਹਰ ਇੱਕ ਦੋਸ਼ ਦਾ ਇਕਬਾਲ ਕਰਕੇ ਪੰਜ ਸਿੰਘ ਸਾਹਿਬਾਨਾਂ ਤੇ ਸਿੱਖ ਸੰਗਤ ਕੋਲੋਂ ਮੁਆਫੀ ਮੰਗੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਹਾਲਾਤਾਂ ਤੋ ਸਬਕ ਸਿੱਖਣਾ ਸਿੱਖੇ ।ਉਹ ਆਪਣੀਆਂ ਹਾਰਾਂ ਤੋਂ ਸਬਕ ਨਹੀਂ ਸਿਖ ਰਿਹਾ।