ਪ੍ਰਾਚੀਨ ਕਲਾ ਕੇਂਦਰ ਦੇ ਵਿਦਿਆਰਥੀਆਂ ਨੇ ਕਲਾ ਦੇ ਰੰਗ ਬਿਖਰੇ
ਪ੍ਰਾਚੀਨ ਕਲਾ ਕੇਂਦਰ ਦੀ ਵਿਸ਼ੇਸ਼ ਸੰਗੀਤਿਕ ਸ਼ਾਮ ਪਰੰਪਰਾ ਦਾ ਆਯੋਜਨ
ਮੋਹਾਲੀ, 1ਦਸੰਬਰ(ਸਤੀਸ਼ ਕੁਮਾਰ ਪੱਪੀ)- ਪ੍ਰਾਚੀਨ ਕਲਾ ਕੇਂਦਰ ਵੱਲੋਂ ਅੱਜ ਸੈਕਟਰ 71 ਵਿਖੇ ਡਾ. ਸ਼ੋਭਾ ਕੌਸਰ ਹਾਲ ਵਿਖੇ ਮਹੀਨਾਵਾਰ ਕੜੀ ਪਰੰਪਰਾ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਸੰਗੀਤ ਦੀ ਵਿਸ਼ੇਸ਼ ਸ਼ਾਮ ਦਾ ਆਯੋਜਨ ਕੀਤਾ ਗਿਆ ਅਤੇ ਹੱਥੀਂ ਤਿਆਰ ਕੀਤੀਆਂ ਖੂਬਸੂਰਤ ਰੰਗਾਂ ਨਾਲ ਸਜ਼ੀਆਂ ਪੇਟਿੰਗਾਂ ਦੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਕੇਂਦਰ ਦੀ ਸੰਗੀਤ ਅਧਿਆਪਕਾ ਚਰਨਜੀਤ ਕੌਰ ਤੇ ਤਬਲਾ ਅਧਿਆਪਕ ਅਮਨਦੀਪ ਗੁਪਤਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਬਖੂਬੀ ਪ੍ਰਦਰਸ਼ਨ ਕਰਕੇ ਖੂਬ ਵਾਹ ਵਾਹ ਖੱਟੀ। ਚਿੱਤਰਕਲਾ ਦੀ ਪ੍ਰਦਰਸ਼ਨੀ ਸਨੇਹ ਲਤਾ ਜੇਨਾ ਕੋਲ ਪੇਂਟਿੰਗ ਸਿੱਖ ਰਹੇ ਬੱਚਿਆਂ ਨੇ ਆਪਣੀ ਪੇਟਿੰਗ ਪ੍ਰਦਰਸ਼ਨੀ ਨਾਲ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ। ਇਸ ਪ੍ਰੋਗਰਾਮ ਵਿੱਚ ਕਰੀਬ 40 ਕਲਾਕਾਰਾਂ ਨੇ ਹਿੱਸਾ ਲਿਆ।
ਪ੍ਰੋਗਰਾਮ ਦੇ ਅੰਤ ਵਿੱਚ ਕੇਂਦਰ ਦੀ ਰਜਿਸਟਰਾਰ ਡਾ. ਸ਼ੋਭਾ ਕੌਸਰ ਤੇ ਸਕੱਤਰ ਸ੍ਰੀ ਸਜਲ ਕੌਸਰ ਨੇ ਕਲਾਕਾਰਾਂ ਤੇ ਗੁਰੂਆਂ ਦੀ ਪ੍ਰਸ਼ੰਸ਼ਾ ਕੀਤੀ। ਸ਼ਾਸਤਰੀ ਸੰਗੀਤ ਸਿੱਖ ਰਹੇ ਇਹ ਵਿਦਿਆਰਥੀ ਦੇਸ਼ ਦੀ ਖੂਬਸੂਰਤ ਤੇ ਵਿਰਾਟ ਸੰਸਕ੍ਰਿਤੀ ਨੂੰ ਪ੍ਰਫੂਲਿਤ ਤੇ ਪ੍ਰਸਾਰਿਤ ਕਰਨ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ, ਜੋ ਕਿ ਕੇਂਦਰ ਦਾ ਇਕ ਸ਼ਲਾਘਾਯੋਗ ਕਦਮ ਹੈ। ਭਾਰਤੀ ਸੰਗੀਤ ਦੀ ਖੂਬਸੂਰਤੀ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਪ੍ਰਾਚੀਨ ਕਲਾ ਕੇਂਦਰ ਦੀ ਭੂਮਿਕਾ ਸ਼ਲਾਘਾਯੋਗ ਹੈ।