ਪ੍ਰਸਿੱਧ ਲੇਖਕ,ਸੀਨੀਅਰ ਪੱਤਰਕਾਰ ਤੇ ਕਾਲਮਨਵੀਸ ਹਰਬੀਰ ਸਿੰਘ ਭੰਵਰ ਦੇਹਾਂਤ
ਅੰਤਿਮ ਸੰਸਕਾਰ ਅੱਜ ਦੁਪਹਿਰ ਲੁਧਿਆਣਾ ‘ਚ
ਚੰਡੀਗੜ੍ਹ, 12ਦਸੰਬਰ(ਵਿਸ਼ਵ ਵਾਰਤਾ)-ਪ੍ਰਸਿੱਧ ਲੇਖਕ,ਸੀਨੀਅਰ ਪੱਤਰਕਾਰ ਤੇ ਕਾਲਮਨਵੀਸ ਹਰਬੀਰ ਸਿੰਘ ਭੰਵਰ ਨਹੀਂ ਰਹੇ। ਉਹ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਅੱਜ ਸਵੇਰੇ ਆਖ਼ਰੀ ਸਾਹ ਲਏ। ਉਨ੍ਹਾਂ ਦੇ ਪੁੱਤਰ ਡਾ.ਹਿਰਦੇਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੰਸਕਾਰ ਦੁਪਹਿਰੇ 2 ਵਜੇ ਬੀਆਰਐੱਸ ਨਗਰ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ।
ਉਨ੍ਹਾਂ ਦੀਆਂ ਪ੍ਰਸਿੱਧ ਲਿਖਤਾਂ ਵਿੱਚ ‘ਡਾਇਰੀ ਦੇ ਪੰਨੇ’, ‘ਧਰਮ ਯੁੱਧ ਮੋਰਚਾ’, ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜੀਵਨੀ, ਨੋਰਾ ਰਿਚਰਡਜ਼ ਤੇ ਸੋਭਾ ਸਿੰਘ ਬਾਰੇ ਲੇਖ ਆਦਿ ਸ਼ਾਮਲ ਹਨ।