ਪ੍ਰਸਿੱਧ ਪੱਤਰਕਾਰ ਪਵਨ ਸਿੰਗਲਾ ਨਹੀਂ ਰਹੇ
ਮਾਨਸਾ11 ਅਪਰੈਲ : ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਸ਼ਹਿਰ ਤੋਂ ਜੱਗਬਾਣੀ ਅਖਬਾਰ ਦੇ ਬਹੁਤ ਪੁਰਾਣੇ ਪੱਤਰਕਾਰ ਸ਼੍ਰੀ ਪਵਨ ਸਿੰਗਲਾ ਜੀ ਨਹੀਂ ਰਹੇ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਦੱਸਿਆ ਗਿਆ ਹੈ।
ਉਹ ਮਾਨਸਾ ਜ਼ਿਲ੍ਹੇ ਦੇ ਪੁਰਾਣੇ ਤੇ ਸਿਆਣੇ ਪੱਤਰਕਾਰਾ ਚੋਂ ਸਨ, ਲਗਭਗ 40 ਸਾਲ ਪਹਿਲਾਂ ਉਨ੍ਹਾਂ ਦੀ ਸਰਦੂਲਗੜ੍ਹ ਵਿਖੇ ਭਾਂਡਿਆਂ ਦੀ ਹੱਟੀ ਉਪਰ ਪੱਤਰਕਾਰ ਭਾਈਚਾਰੇ ਦੀਆਂ ਇਕਤਰਤਾਵਾਂ ਹੁੰਦੀਆਂ ਸਨ। ਸਰਦੂਲਗੜ੍ਹ ਖੇਤਰ ਵਿਚ ਉਹ ਪੰਜਾਬੀ ਪੱਤਰਕਾਰੀ ਨੂੰ ਜਾਗ ਲਾਉਣ ਵਾਲਿਆਂ ਦੇ ਮੋਢੀ ਰਹੇ ਹਨ। ਉਨ੍ਹਾਂ ਪੰਜਾਬੀ ਟ੍ਰਿਬਿਊਨ ਲਈ ਵੀ ਸੇਵਾ ਨਿਭਾਈ ਹੈ। ਉਹ ਪੰਜਾਬ ਕੇਸਰੀ ਗਰੁੱਪ ਦੇ ਮਾਨਸਾ ਤੋਂ ਸੀਨੀਅਰ ਪੱਤਰਕਾਰ ਸ੍ਰੀ ਸੰਦੀਪ ਮਿੱਤਲ ਦੇ ਮਾਮਾ ਜੀ ਵੀ ਸਨ ।
ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਇਸ ਸੱਜਣ ਅਤੇ ਰੱਜੀ ਰੂਹ ਦੇ ਹੁਣ ਤਸਵੀਰਾਂ ਵਿੱਚ ਹੀ ਦਰਸ਼ਨ ਹੋਇਆ ਕਰਨਗੇ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।























