ਬਾਦਲ ਮੁਕਤਸਰ 19 ਸਤੰਬਰ (ਕੁਲਬੀਰ ਬੀਰਾ) ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਪਿੰਡ ਬਾਦਲ ਵਿਖੇ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਅੱਗੇ ਲਾਏ ਪੱਕੇ ਮੋਰਚੇ ‘ਚ 18 ਸਤੰਬਰ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਅੱਕਾਂਵਾਲੀ ਦੇ ਕਿਸਾਨ ਪ੍ਰੀਤਮ ਸਿੰਘ ਵੱਲੋਂ ਸਲਫਾਸ਼ ਖਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਅੱਜ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨਾਲ ਬਠਿੰਡਾ ‘ਚ ਮੀਟਿੰਗ ਕੀਤੀ ਗਈ। ਭਾਕਿਯੂ ਉਗਰਾਹਾਂ ਦੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਅਤੇ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਖੁਦਕੁਸ਼ੀ ਪੀੜ੍ਹਤ ਪਰਿਵਾਰ ਨੂੰ ਦਿੱਤੀ ਜਾਂਦੀ ਤਿੰਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ।
ਮੈਨੂੰ ਨਹੀਂ ਪਤਾ ਹਰਸਿਮਰਤ ਕੌਰ ਬਾਦਲ ਮੇਰੇ ਤੋਂ ਕੀ ਚਾਹੁੰਦੀ ਹੈ: ਗੁਰਮੀਤ ਸਿੰਘ ਖੁਡੀਆ
ਬਠਿੰਡਾ 5 ਮਈ( ਵਿਸ਼ਵ ਵਾਰਤਾ)-ਬਠਿੰਡਾ ਦੇ 100 ਫੁੱਟੀ ਰੋਡ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਗੁਰਮੀਤ ਸਿੰਘ ਖੁਡੀਆ...