ਪਟਿਆਲਾ, 23 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਆਪਣੀ ਰਿਹਾਇਸ ਮੋਤੀ ਬਾਗ ਮਹਿਲ ਵਿਖੇ ਕੱਲ੍ਹ 24 ਅਪ੍ਰੈਲ ਨੂੰ ਸਵੇਰੇ 9 ਤੋਂ 10 ਵਜੇ ਤੱਕ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ।
ਇਸ ਮੌਕੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿਚ ਪ੍ਰਨੀਤ ਕੌਰ ਨੇ ਆਮ ਲੋਕਾਂ ਨੂੰ ਖੁਲਾ ਸੱਦਾ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਮਿਲਣ ਅਤੇ ਉਹਨਾ ਦੇ ਮਹੱਤਵ ਪੂਰਨ ਸੁਝਾਅ ਅਤੇ ਸ਼ਿਕਾਇਤਾਂ ਸੁਣਨ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਹੈ। ਜਿਸ ਵਿਚ ਕੋਈ ਵੀ ਵਿਅਕਤੀ ਉਹਨਾ ਨੂੰ ਸਿਧੇ ਤੋਰ ਤੇ ਮਿਲਕੇ ਗੱਲ ਬਾਤ ਕਰ ਸਕਦਾ ਹੈ ਅਤੇ ਚੋਣਾ ਸਬੰਧੀ ਆਪਣੇ ਸੁਝਾਅ ਵੀ ਦੇ ਸਕਦਾ ਹੈ।