ਪ੍ਰਧਾਨ ਮੰਤਰੀ ਮੋਦੀ ਅੱਜ ਗੋਰਖਪੁਰ ਵਿਖੇ ਕਰਨਗੇ ਏਮਜ਼ ਅਤੇ ਫਰਟੀਲਾਈਜ਼ਰ ਪਲਾਂਟ ਦਾ ਉਦਘਾਟਨ

ਚੰਡੀਗੜ੍ਹ, 7 ਦਸੰਬਰ(ਵਿਸ਼ਵ ਵਾਰਤਾ)- ਗੋਰਖਪੁਰ ਜ਼ਿਲ੍ਹੇ ਦੇ ਵਿਕਾਸ ਦੀ ਯਾਤਰਾ ਵਿੱਚ ਮੰਗਲਵਾਰ ਨੂੰ ਇੱਕ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਡ੍ਰੀਮ ਪ੍ਰੋਜੈਕਟ ਫਰਟੀਲਾਈਜ਼ਰ ਫੈਕਟਰੀ, ਏਮਜ਼ ਅਤੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਦੇ ਖੇਤਰੀ ਮੈਡੀਕਲ ਖੋਜ ਕੇਂਦਰ (RMRC) ਦਾ 10 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਉਦਘਾਟਨ ਕਰਨਗੇ।






















