ਪ੍ਰਧਾਨ ਮੰਤਰੀ ਮੋਦੀ ਅੱਜ ਕਰਨਾਟਕ ਨਿਵੇਸ਼ਕ ਸੰਮੇਲਨ ਦਾ ਕਰਨਗੇ ਉਦਘਾਟਨ
ਚੰਡੀਗੜ੍ਹ, 2 ਨਵੰਬਰ(ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕ ਵਿੱਚ ਗਲੋਬਲ ਨਿਵੇਸ਼ਕ ਸੰਮੇਲਨ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਦਿੰਦਿਆਂ ਕਰਨਾਟਕ ਦੇ ਵੱਡੇ ਉਦਯੋਗ ਮੰਤਰੀ ਮੁਰੁਗੇਸ਼ ਨਿਰਾਨੀ ਨੇ ਦੱਸਿਆ ਕਿ ‘ਇਨਵੈਸਟ ਕਰਨਾਟਕ’ ਸਿਰਲੇਖ ਹੇਠ ਕਰਵਾਈ ਜਾ ਰਹੀ ਇਸ ਤਿੰਨ ਰੋਜ਼ਾ ਨਿਵੇਸ਼ਕ ਕਾਨਫਰੰਸ ਵਿੱਚ ਘੱਟੋ-ਘੱਟ ਪੰਜ ਲੱਖ ਕਰੋੜ ਰੁਪਏ ਦੇ ਨਿਵੇਸ਼ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ।
ਨਿਰਾਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਨ੍ਹਾਂ ਨਵੇਂ ਨਿਵੇਸ਼ ਪ੍ਰਸਤਾਵਾਂ ਦੇ ਲਾਗੂ ਹੋਣ ‘ਤੇ ਕਰਨਾਟਕ ‘ਚ ਕਰੀਬ ਪੰਜ ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਪ੍ਰਧਾਨ ਮੰਤਰੀ ਬੰਗਲੌਰ ਪੈਲੇਸ ਵਿੱਚ ਹੋਣ ਵਾਲੀ ਇਸ ਨਿਵੇਸ਼ਕ ਕਾਨਫਰੰਸ ਦਾ ਵਰਚੁਅਲ ਰੂਪ ਵਿੱਚ ਉਦਘਾਟਨ ਕਰਨਗੇ।























