• Latest
  • Trending
ਪ੍ਰਧਾਨ ਮੰਤਰੀ ਨੇ ਡਿਜੀਟਲ ਪੇਮੈਂਟ ਸੌਲਿਊਸ਼ਨ ਈ–ਰੁਪੀ (e-RUPI) ਲਾਂਚ ਕੀਤਾ

ਪ੍ਰਧਾਨ ਮੰਤਰੀ ਨੇ ਡਿਜੀਟਲ ਪੇਮੈਂਟ ਸੌਲਿਊਸ਼ਨ ਈ–ਰੁਪੀ (e-RUPI) ਲਾਂਚ ਕੀਤਾ

5 years ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

22 minutes ago
Punjab: ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ‘ਤੇ ਹਾਈਕੋਰਟ ਵਿੱਚ ਸੁਣਵਾਈ ਅੱਜ

Punjab: ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ‘ਤੇ ਹਾਈਕੋਰਟ ਵਿੱਚ ਸੁਣਵਾਈ ਅੱਜ

26 minutes ago
Punjab: ਮੁਅੱਤਲ DIG ਹਰਚਰਨ ਭੁੱਲਰ ਦੀ ਅਰਜ਼ੀ ‘ਤੇ ਹਾਈਕੋਰਟ ‘ਚ ਸੁਣਵਾਈ ਅੱਜ

Punjab: ਮੁਅੱਤਲ DIG ਹਰਚਰਨ ਭੁੱਲਰ ਦੀ ਅਰਜ਼ੀ ‘ਤੇ ਹਾਈਕੋਰਟ ‘ਚ ਸੁਣਵਾਈ ਅੱਜ

33 minutes ago
Punjab: ਬਹਿਬਲ ਕਲਾਂ ਗੋਲੀਕਾਂਡ ਮਾਮਲਾ: BJP ਆਗੂ ਵਿਜੇ ਸਾਂਪਲਾ ਅੱਜ ਮੁੜ SIT ਅੱਗੇ ਹੋਣਗੇ ਪੇਸ਼

Punjab: ਬਹਿਬਲ ਕਲਾਂ ਗੋਲੀਕਾਂਡ ਮਾਮਲਾ: BJP ਆਗੂ ਵਿਜੇ ਸਾਂਪਲਾ ਅੱਜ ਮੁੜ SIT ਅੱਗੇ ਹੋਣਗੇ ਪੇਸ਼

39 minutes ago
India Vs England: ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ T20 ਮੈਚ ਅੱਜ

India Vs England: ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ T20 ਮੈਚ ਅੱਜ

48 minutes ago
Hukamnama Sri Darbar Sahib Today – 07 July 2026 | Ang 709 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 07 July 2026 | Ang 709 I ਅੱਜ ਦਾ ਹੁਕਮਨਾਮਾ

3 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

10 hours ago
Punjab: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਵੱਡਾ ਫੇਰਬਦਲ! 34 ਕਰਮਚਾਰੀਆਂ ਦੀਆਂ ਬਦਲੀਆਂ, ਦੇਖੋ LIST

Punjab: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਵੱਡਾ ਫੇਰਬਦਲ! 34 ਕਰਮਚਾਰੀਆਂ ਦੀਆਂ ਬਦਲੀਆਂ, ਦੇਖੋ LIST

11 hours ago
ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਕਾਰਨ ਦੱਸੋ ਨੋਟਿਸ ਜਾਰੀ

ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਕਾਰਨ ਦੱਸੋ ਨੋਟਿਸ ਜਾਰੀ

11 hours ago
ਜਸਟਿਸ ਐੱਚ.ਐੱਸ. ਗਰੇਵਾਲ ਅਤੇ ਜਸਟਿਸ ਦੀਪਿੰਦਰ ਸਿੰਘ ਨਲਵਾ ਨੇ ਪੰਜਾਬ – ਹਰਿਆਣਾ ਹਾਈਕੋਰਟ ਦੇ ਸਥਾਈ ਜੱਜਾਂ ਵਜੋਂ ਚੁੱਕੀ ਸਹੁੰ

ਜਸਟਿਸ ਐੱਚ.ਐੱਸ. ਗਰੇਵਾਲ ਅਤੇ ਜਸਟਿਸ ਦੀਪਿੰਦਰ ਸਿੰਘ ਨਲਵਾ ਨੇ ਪੰਜਾਬ – ਹਰਿਆਣਾ ਹਾਈਕੋਰਟ ਦੇ ਸਥਾਈ ਜੱਜਾਂ ਵਜੋਂ ਚੁੱਕੀ ਸਹੁੰ

11 hours ago
ਜ਼ਿੰਬਾਬਵੇ ਖ਼ਿਲਾਫ਼ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ; ਵੈਭਵ ਸੂਰਿਆਵੰਸ਼ੀ ਸ਼ਾਮਲ

ਜ਼ਿੰਬਾਬਵੇ ਖ਼ਿਲਾਫ਼ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ; ਵੈਭਵ ਸੂਰਿਆਵੰਸ਼ੀ ਸ਼ਾਮਲ

12 hours ago
8 ਜੁਲਾਈ ਨੂੰ ‘ਆਨਲਾਈਨ ਐਨ.ਆਰ.ਆਈ. ਮਿਲਣੀ’ ਕਰਵਾਏਗੀ ਪੰਜਾਬ ਸਰਕਾਰ ; ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ

8 ਜੁਲਾਈ ਨੂੰ ‘ਆਨਲਾਈਨ ਐਨ.ਆਰ.ਆਈ. ਮਿਲਣੀ’ ਕਰਵਾਏਗੀ ਪੰਜਾਬ ਸਰਕਾਰ ; ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ

13 hours ago
Hindi News
English News
Tuesday, July 7, 2026
No Result
View All Result
32 °c
Chandigarh
33 ° Wed
32 ° Thu
31 ° Fri
34 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪ੍ਰਧਾਨ ਮੰਤਰੀ ਨੇ ਡਿਜੀਟਲ ਪੇਮੈਂਟ ਸੌਲਿਊਸ਼ਨ ਈ–ਰੁਪੀ (e-RUPI) ਲਾਂਚ ਕੀਤਾ

August 2, 2021
in ਖਬਰਾਂ, ਚੰਡੀਗੜ੍ਹ, ਦਿੱਲੀ
ਪ੍ਰਧਾਨ ਮੰਤਰੀ ਨੇ ਡਿਜੀਟਲ ਪੇਮੈਂਟ ਸੌਲਿਊਸ਼ਨ ਈ–ਰੁਪੀ (e-RUPI) ਲਾਂਚ ਕੀਤਾ

ਪ੍ਰਧਾਨ ਮੰਤਰੀ ਨੇ ਡਿਜੀਟਲ ਪੇਮੈਂਟ ਸੌਲਿਊਸ਼ਨ ਈ–ਰੁਪੀ (e-RUPI) ਲਾਂਚ ਕੀਤਾ

ਈ–ਰੁਪੀ ਵਾਊਚਰ ਟੀਚਾਗਤ, ਪਾਰਦਰਸ਼ੀ ਤੇ ਲੀਕੇਜ–ਫ਼੍ਰੀ ਡਿਲਿਵਰੀ ’ਚ ਹਰੇਕ ਦੀ ਮਦਦ ਕਰੇਗਾ: ਪ੍ਰਧਾਨ ਮੰਤਰੀ

ਈ–ਰੁਪੀ ਵਾਊਚਰ ਡੀਬੀਟੀ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ’ਚ ਵੱਡੀ ਭੂਮਿਕਾ ਨਿਭਾਵੇਗਾ ਅਤੇ ਡਿਜੀਟਲ ਸ਼ਾਸਨ ਨੂੰ ਇੱਕ ਨਵਾਂ ਆਯਾਮ ਦੇਵੇਗਾ: ਪ੍ਰਧਾਨ ਮੰਤਰੀ

ਅਸੀਂ ਟੈਕਨੋਲੋਜੀ ਨੂੰ ਗ਼ਰੀਬਾਂ ਦੀ ਮਦਦ ਲਈ ਇੱਕ ਟੂਲ, ਉਨ੍ਹਾਂ ਦੀ ਪ੍ਰਗਤੀ ਲਈ ਇੱਕ ਟੂਲ ਵਜੋਂ ਦੇਖਦੇ ਹਾਂ: ਪ੍ਰਧਾਨ ਮੰਤਰੀ

ਭਾਰਤ ਵਿੱਚ ਨਵੀਆਂ ਖੋਜਾਂ, ਟੈਕਨੋਲੋਜੀ ਦੀ ਵਰਤੋਂ ਤੇ ਸਰਵਿਸ ਡਿਲਿਵਰੀ ’ਚ ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਨਾਲ ਵਿਸ਼ਵ–ਪੱਧਰੀ ਅਗਵਾਈ ਕਰਨ ਦੀ ਸਮਰੱਥਾ: ਪ੍ਰਧਾਨ ਮੰਤਰੀ

ਦੇਸ਼ ’ਚ ਪਿਛਲੇ 6–7 ਸਾਲਾਂ ਦੌਰਾਨ ਡਿਜੀਟਲ ਬੁਨਿਆਦੀ ਢਾਂਚੇ ਤੇ ਡਿਜੀਟਲ ਲੈਣ–ਦੇਣ ਲਈ ਕੀਤੇ ਕੰਮ ਨੂੰ ਪੂਰੀ ਦੁਨੀਆ ਦੇਖ ਰਹੀ ਹੈ: ਪ੍ਰਧਾਨ ਮੰਤਰੀ

ਚੰਡੀਗੜ੍ਹ,2 ਅਗਸਤ (ਵਿਸ਼ਵ ਵਾਰਤਾ);-ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਇੱਕ ਆਮ ਵਿਅਕਤੀ ਤੇ ਕਿਸੇ ਉਦੇਸ਼ ਵਿਸ਼ੇਸ਼ ਲਈ ਡਿਜੀਟਲ ਪੇਮੈਂਟ ਸੌਲਿਊਸ਼ਨ ਈ–ਰੁਪੀ (e-RUPI) ਲਾਂਚ ਕੀਤਾ। ਈ–ਰੁਪੀ ਡਿਜੀਟਲ ਭੁਗਤਾਨ ਲਈ ਕੈਸ਼ਲੈੱਸ ਅਤੇ ਕੰਟੈਕਟਲੈੱਸ ਇੰਸਟਰੂਮੈਂਟ ਹੈ।

ਇਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਈ–ਰੁਪੀ ਵਾਊਚਰ ਦੇਸ਼ ਵਿੱਚ ਡਿਜੀਟਲ ਲੈਣ–ਦੇਣਾਂ ’ਚ ਡੀਬੀਟੀ (DBT) ਹੋਰ ਵਧੇਰੇ ਪ੍ਰਭਾਵੀ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ ਅਤੇ ਡਿਜੀਟਲ ਸ਼ਾਸਨ ਵਿੱਚ ਇੱਕ ਨਵਾਂ ਪਾਸਾਰ ਦੇਵੇਗਾ। ਇਸ ਨਾਲ ਟੀਚਾਗਤ, ਪਾਰਦਰਸ਼ੀ ਤੇ ਲੀਕੇਜ–ਫ਼੍ਰੀ ਡਿਲਿਵਰੀ ਵਿੱਚ ਹਰੇਕ ਦੀ ਮਦਦ ਹੋਵੇਗੀ। ਉਨ੍ਹਾਂ ਕਿਹਾ ਕਿ ਈ–ਰੁਪੀ ਇਸ ਤੱਥ ਦਾ ਪ੍ਰਤੀਕ ਹੈ ਕਿ ਭਾਰਤ ਕਿਵੇਂ ਆਮ ਲੋਕਾਂ ਦੇ ਜੀਵਨਾਂ ਨੂੰ ਟੈਕਨੋਲੋਜੀ ਨਾਲ ਜੋੜ ਕੇ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਖ਼ੁਸ਼ੀ ਵੀ ਪ੍ਰਗਟਾਈ ਕਿ ਸੁਧਾਰ ਦੀ ਇਹ ਭਵਿੱਖਮੁਖੀ ਪਹਿਲਕਦਮੀ ਅਜਿਹੇ ਵੇਲੇ ਆਈ ਹੈ, ਜਦੋਂ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ‘ਅੰਮ੍ਰਿਤ ਮਹੋਤਸਵ’ ਦੇ ਜਸ਼ਨ ਮਨਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇ ਸਰਕਾਰ ਤੋਂ ਇਲਾਵਾ ਕੋਈ ਸੰਗਠਨ ਕਿਸੇ ਦੇ ਇਲਾਜ, ਸਿੱਖਿਆ ਜਾਂ ਕਿਸੇ ਹੋਰ ਕੰਮ ਲਈ ਮਦਦ ਕਰਨੀ ਚਾਹੁੰਦਾ ਹੈ, ਤਾਂ ਉਹ ਨਕਦ ਰਕਮ ਦੀ ਥਾਂ ਇੱਕ ਈ–ਰੁਪੀ ਵਾਊਚਰ ਦੇਣ ਦੇ ਯੋਗ ਹੋਵੇਗਾ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਉਸ ਵੱਲੋਂ ਦਿੱਤੀ ਗਈ ਰਕਮ ਉਸੇ ਕੰਮ ਲਈ ਵਰਤੀ ਗਈ ਹੈ, ਜਿਸ ਲਈ ਉਸ ਨੇ ਉਹ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਈ–ਰੁਪੀ ਕਿਸੇ ਵਿਅਕਤੀ ਦੇ ਨਾਲ–ਨਾਲ ਵਿਸ਼ੇਸ਼ ਉਦੇਸ਼ ਲਈ ਹੈ। ਈ–ਰੁਪੀ ਇਹ ਯਕੀਨੀ ਬਣਾਏਗਾ ਕਿ ਧਨ ਉਸੇ ਮੰਤਵ ਲਈ ਵਰਤਿਆ ਜਾ ਰਿਹਾ ਹੈ, ਜਿਸ ਲਈ ਕੋਈ ਮਦਦ ਜਾਂ ਕੋਈ ਲਾਭ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਯਾਦ ਕਰਦੇ ਹੋਏ ਕਿਹਾ ਕਿ ਇੱਕ ਸਮਾਂ ਅਜਿਹਾ ਸੀ, ਜਦੋਂ ਟੈਕਨੋਲੋਜੀ ਨੂੰ ਸਿਰਫ਼ ਅਮੀਰ ਲੋਕਾਂ ਲਈ ਹੀ ਸਮਝਿਆ ਜਾਂਦਾ ਸੀ ਤੇ ਭਾਰਤ ਜਿਹੇ ਗ਼ਰੀਬ ਦੇਸ਼ ਵਿੱਚ ਟੈਕਨੋਲੋਜੀ ਲਈ ਕੋਹੀ ਗੁੰਜਾਇਸ਼ ਨਹੀਂ ਸੀ। ਉਨ੍ਹਾਂ ਯਾਦ ਕੀਤਾ ਕਿ ਜਦੋਂ ਇਸ ਸਰਕਾਰ ਨੇ ਟੈਕਨੋਲੋਜੀ ਨੂੰ ਇੱਕ ਮਿਸ਼ਨ ਵਜੋਂ ਲਿਆ, ਤਦ ਸਿਆਸੀ ਆਗੂਆਂ ਤੇ ਖ਼ਾਸ ਕਿਸਮ ਦੇ ਮਾਹਿਰਾਂ ਨੇ ਇਸ ’ਤੇ ਸੁਆਲ ਕੀਤੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇਸ਼ ਨੇ ਉਨ੍ਹਾਂ ਲੋਕਾਂ ਦੀ ਸੋਚ ਨੂੰ ਹੀ ਨਕਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਗ਼ਲਤ ਸਿੱਧ ਕਰ ਦਿੱਤਾ ਹੈ। ਅੱਜ ਦੇਸ਼ ਦੀ ਸੋਚਣੀ ਵੱਖਰੀ ਤੇ ਨਿਵੇਕਲੀ ਹੇ। ਅੱਜ ਅਸੀਂ ਟੈਕਨੋਲੋਜੀ ਨੂੰ ਗ਼ਰੀਬਾਂ ਦੀ ਮਦਦ ਲਈ ਇੱਕ ਟੂਲ ਅਤੇ ਉਨ੍ਹਾਂ ਦੀ ਪ੍ਰਗਤੀ ਲਈ ਇੱਕ ਟੂਲ ਵਜੋਂ ਦੇਖ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਕਿਵੇਂ ਧਨ ਦੇ ਲੈਣ–ਦੇਣ ਵਿੱਚ ਪਾਦਰਸ਼ਤਾ ਪਾਰਦਰਸ਼ਤਾ ਤੇ ਈਮਾਨਦਾਰੀ ਲਿਆ ਰਹੀ ਹੈ ਤੇ ਨਵੇਂ ਮੌਕੇ ਸਿਰਜ ਰਹੀ ਹੈ ਅਤੇ ਉਨ੍ਹਾਂ ਨੂੰ ਗ਼ਰੀਬਾਂ ਲਈ ਉਪਲਬਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਲੱਖਣ ਉਤਪਾਦ ਤੱਕ ਪਹੁੰਚਣ ਲਈ ਮੋਬਾਈਲ ਤੇ ਆਧਾਰ ਜੋੜਨ ਵਾਲੀ ਜੇਏਐੱਮ (JAM) ਪ੍ਰਣਾਲੀ ਸਿਰਜ ਕੇ ਕਈ ਸਾਲਾਂ ਤੋਂ ਨੀਂਹ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ JAM ਦੇ ਫ਼ਾਇਦੇ ਸਾਹਮਣੇ ਆਉਣ ’ਚ ਕੁਝ ਸਮਾਂ ਲਗਿਆ ਅਤੇ ਅਸੀਂ ਵੇਖਿਆ ਕਿ ਲੌਕਡਾਊਨ ਦੇ ਸਮੇਂ ਦੌਰਾਨ ਅਸੀਂ ਕਿਵੇਂ ਲੋੜਵੰਦਾਂ ਦੀ ਮਦਦ ਕਰ ਸਕੇ, ਜਦ ਕਿ ਹੋਰ ਦੇਸ਼ ਆਪਣੇ ਲੋਕਾਂ ਦੀ ਮਦਦ ਕਰਨ ਲਈ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ’ਚ ‘ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ (DBT) ਰਾਹੀਂ ਸਾਢੇ 17 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੀ ਲੋਕਾਂ ਦੇ ਖਾਤਿਆਂ ਵਿੱਚ ਟ੍ਰਾਂਸਫ਼ਰ ਕੀਤੀ ਗਈ ਹੈ। ਤਿੰਨ ਸੌ ਤੋਂ ਵੱਧ ਯੋਜਨਾ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ ਦੀ ਵਰਤੋਂ ਕਰ ਰਹੀਆਂ ਹਨ। ਰਸੋਈ ਗੈਸ (LPG), ਰਾਸ਼ਨ, ਮੈਡੀਕਲ ਇਲਾਜ, ਵਜ਼ੀਫ਼ਾ, ਪੈਨਸ਼ਨ ਜਾਂ ਤਨਖ਼ਾਹਾਂ/ਉਜਰਤਾਂ ਦੀ ਅਦਾਇਗੀ ਜਿਹੇ ਖੇਤਰਾਂ ਵਿੱਚ 90 ਕਰੋੜ ਭਾਰਤੀਆਂ ਨੂੰ ਕਿਵੇਂ ਨਾ ਕਿਵੇਂ ਇਸ ਦਾ ਲਾਭ ਮਿਲ ਰਿਹਾ ਹੈ। ‘ਪੀਐੱਮ ਕਿਸਾਨ ਸਨਮਾਨ ਨਿਧੀ’ ਦੇ ਤਹਿਤ ਕਿਸਾਨਾਂ ਨੂੰ 1 ਲੱਖ 35 ਹਜ਼ਾਰ ਕਰੋੜ ਰੁਪਏ ਸਿੱਧੇ ਟ੍ਰਾਂਸਫ਼ਰ ਕੀਤੇ ਗਏ ਹਨ, ਕਣਕ ਦੀ ਸਰਕਾਰੀ ਖ਼ਰੀਦ ਲਈ 85 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਵੀ ਇਸੇ ਤਰੀਕੇ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ,‘ਇਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੋਇਆ ਕਿ 1 ਲੱਖ 78 ਹਜ਼ਾਰ ਕਰੋੜ ਰੁਪਏ ਗ਼ਲਤ ਹੱਥਾਂ ’ਚ ਜਾਣ ਤੋਂ ਬਚ ਗਏ ਸਨ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ’ਚ ਡਿਜੀਟਲ ਲੈਣ–ਦੇਣ ਦੇ ਵਿਕਾਸ ਨੇ ਗ਼ਰੀਬਾਂ ਤੇ ਵੰਚਿਤਾਂ, ਛੋਟੇ ਕਾਰੋਬਾਰਾਂ, ਕਿਸਾਨਾਂ ਤੇ ਕਬਾਇਲੀ ਲੋਕਾਂ ਨੂੰ ਮਜ਼ਬੂਤ ਬਣਾਇਆ ਹੈ। ਇਹ ਗੱਲ ਇਸ ਤੱਥ ਤੋਂ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਜੁਲਾਈ ਮਹੀਨੇ ਦੌਰਾਨ 6 ਲੱਖ ਕਰੋੜ ਰੁਪਏ ਦੇ ਰਿਕਾਰਡ 300 ਕਰੋੜ ਯੂਪੀਆਈ (UPI) ਲੈਣ–ਦੇਣ ਹੋਏ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਸਾਹਮਣੇ ਭਾਰਤ ਇਹ ਸਿੱਧ ਕਰ ਰਿਹਾ ਹੈ ਕਿ ਅਸੀਂ ਟੈਕਨੋਲੋਜੀ ਨੂੰ ਅਪਣਾਉਣ ਤੇ ਇਸ ਦੇ ਅਨੁਕੂਲ ਬਣਨ ਵਿੱਚ ਕਿਸੇ ਤੋਂ ਪਿੱਛੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜਦੋਂ ਨਵੀਆਂ ਖੋਜਾਂ, ਸਰਵਿਸ ਡਿਲਿਵਰੀ ਵਿੱਚ ਟੈਕਨੋਲੋਜੀ ਵਰਤਣ ਦੀ ਗੱਲ ਹੁੰਦੀ ਹੈ, ਤਾਂ ਭਾਰਤ ਵਿੱਚ ਇਸ ਲਈ ਵੀ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਨਾਲ ਵਿਸ਼ਵ–ਪੱਧਰੀ ਅਗਵਾਈ ਦੇਣ ਦੀ ਯੋਗਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਪੀਐੱਮ ਸਵਨਿਧੀ ਯੋਜਨਾ’ ਨੇ ਦੇਸ਼ ਦੇ ਛੋਟੇ ਕਸਬਿਆਂ ਤੇ ਵੱਡੇ ਸ਼ਹਿਰਾਂ ’ਚ ਰੇਹੜੀ–ਪਟੜੀ ਲਗਾਉਣ ਵਾਲੇ 23 ਲੱਖ ਲੋਕਾਂ ਦੀ ਮਦਦ ਕੀਤੀ ਹੈ। ਮਹਾਮਾਰੀ ਦੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ 2,300 ਕਰੋੜ ਰੁਪਏ ਦਿੱਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਡਿਜੀਟਲ ਬੁਨਿਆਦੀ ਢਾਂਚੇ ਤੇ ਡਿਜੀਟਲ ਲੈਣ–ਦੇਣਾਂ ਲਈ ਪਿਛਲੇ 6–7 ਸਾਲਾਂ ਦੌਰਾਨ ਕੀਤੇ ਕੰਮ ਦੇ ਅਸਰ ਨੂੰ ਪੂਰੀ ਦੁਨੀਆ ਦੇਖ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਖ਼ਾਸ ਕਰਕੇ ਭਾਰਤ ਵਿੱਚ, ਫ਼ਿਨਟੈੱਕ ਦਾ ਇੱਕ ਅਜਿਹਾ ਵੱਡਾ ਅਧਾਰ ਸਿਰਜਿਆ ਗਿਆ ਹੈ, ਜੋ ਕਿ ਵਿਕਸਿਤ ਦੇਸ਼ਾਂ ਵਿੱਚ ਵੀ ਮੌਜੂਦ ਨਹੀਂ ਹੈ।

Tags: BREAKING NEWSPM modiPOLITICSWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
July 7, 2026
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ): ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

Punjab: ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ‘ਤੇ ਹਾਈਕੋਰਟ ਵਿੱਚ ਸੁਣਵਾਈ ਅੱਜ

Punjab: ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ‘ਤੇ ਹਾਈਕੋਰਟ ਵਿੱਚ ਸੁਣਵਾਈ ਅੱਜ

by Ranjit Singh
July 7, 2026
0

Punjab: ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ 'ਤੇ ਹਾਈਕੋਰਟ ਵਿੱਚ ਸੁਣਵਾਈ ਅੱਜ ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ): ਮਨੀ ਲਾਂਡਰਿੰਗ ਮਾਮਲੇ...

Punjab: ਮੁਅੱਤਲ DIG ਹਰਚਰਨ ਭੁੱਲਰ ਦੀ ਅਰਜ਼ੀ ‘ਤੇ ਹਾਈਕੋਰਟ ‘ਚ ਸੁਣਵਾਈ ਅੱਜ

Punjab: ਮੁਅੱਤਲ DIG ਹਰਚਰਨ ਭੁੱਲਰ ਦੀ ਅਰਜ਼ੀ ‘ਤੇ ਹਾਈਕੋਰਟ ‘ਚ ਸੁਣਵਾਈ ਅੱਜ

by Ranjit Singh
July 7, 2026
0

Punjab: ਮੁਅੱਤਲ DIG ਹਰਚਰਨ ਭੁੱਲਰ ਦੀ ਅਰਜ਼ੀ 'ਤੇ ਹਾਈਕੋਰਟ 'ਚ ਸੁਣਵਾਈ ਅੱਜ ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ): ਭ੍ਰਿਸ਼ਟਾਚਾਰ ਦੇ ਮਾਮਲੇ...

Punjab: ਬਹਿਬਲ ਕਲਾਂ ਗੋਲੀਕਾਂਡ ਮਾਮਲਾ: BJP ਆਗੂ ਵਿਜੇ ਸਾਂਪਲਾ ਅੱਜ ਮੁੜ SIT ਅੱਗੇ ਹੋਣਗੇ ਪੇਸ਼

Punjab: ਬਹਿਬਲ ਕਲਾਂ ਗੋਲੀਕਾਂਡ ਮਾਮਲਾ: BJP ਆਗੂ ਵਿਜੇ ਸਾਂਪਲਾ ਅੱਜ ਮੁੜ SIT ਅੱਗੇ ਹੋਣਗੇ ਪੇਸ਼

by Ranjit Singh
July 7, 2026
0

Punjab: ਬਹਿਬਲ ਕਲਾਂ ਗੋਲੀਕਾਂਡ ਮਾਮਲਾ: BJP ਆਗੂ ਵਿਜੇ ਸਾਂਪਲਾ ਅੱਜ ਮੁੜ SIT ਅੱਗੇ ਹੋਣਗੇ ਪੇਸ਼ ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ):...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
July 7, 2026
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ): ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

Most Popular

Cricket: ਤਿਕੋਣੀ ਲੜੀ: ਪੜ੍ਹੋ ਭਾਰਤ ਏ ਨੇ ਅਫਗਾਨਿਸਤਾਨ ਏ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ

Cricket: ਤਿਕੋਣੀ ਲੜੀ: ਪੜ੍ਹੋ ਭਾਰਤ ਏ ਨੇ ਅਫਗਾਨਿਸਤਾਨ ਏ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ

by Ranjit Singh
4 weeks ago
0

Cricket: ਤਿਕੋਣੀ ਲੜੀ: ਪੜ੍ਹੋ ਭਾਰਤ ਏ ਨੇ ਅਫਗਾਨਿਸਤਾਨ ਏ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ਨਵੀਂ ਦਿੱਲੀ, 11 ਜੂਨ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 