ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ 110ਵਾਂ ਐਪੀਸੋਡ ਅੱਜ
ਚੰਡੀਗੜ੍ਹ,25ਫਰਵਰੀ(ਵਿਸ਼ਵ ਵਾਰਤਾ)-ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦਾ 110ਵਾਂ ਐਪੀਸੋਡ ਸਵੇਰੇ 11 ਵਜੇ ਤੋਂ ਪ੍ਰਸਾਰਿਤ ਕੀਤਾ ਜਾਵੇਗਾ। ਇਹ ਸਾਲ 2024 ਦਾ ਦੂਜਾ ਮਨ ਕੀ ਬਾਤ ਪ੍ਰੋਗਰਾਮ ਹੈ। ਮੋਦੀ ਨੇ ਇਸ ਦੇ ਪਿਛਲੇ ਐਡੀਸ਼ਨ ‘ਚ ਰਾਮ ਲੱਲਾ ਦੇ ਜੀਵਨ ਸੰਸਕਾਰ ‘ਤੇ ਚਰਚਾ ਕੀਤੀ ਸੀ। ਇਸ ਤੋਂ ਇਲਾਵਾ ਮੋਦੀ ਨੇ ਪਹਿਲੀ ਵਾਰ ਵੋਟਰਾਂ ਨੂੰ ਵੋਟਰ ਸੂਚੀ ‘ਚ ਆਪਣਾ ਨਾਂ ਦਰਜ ਕਰਵਾਉਣ ਦੀ ਅਪੀਲ ਵੀ ਕੀਤੀ ਸੀ।