ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦੌਰੇ ‘ਤੇ
ਚੰਡੀਗੜ੍ਹ, 12 ਫਰਵਰੀ (ਵਿਸ਼ਵ ਵਾਰਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਦੇ ਦੌਸਾ ਵਿੱਚ 18,100 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪੀਐਮ ਮੋਦੀ 13 ਫਰਵਰੀ ਨੂੰ ਕਰਨਾਟਕ ਦੌਰੇ ‘ਤੇ ਰਹਿਣਗੇ ਅਤੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਦਿੱਲੀ ਤੋਂ ਦੌਸਾ ਤੱਕ 246 ਕਿਲੋਮੀਟਰ ਲੰਬੇ ਐਕਸਪ੍ਰੈਸਵੇਅ ਦੇ ਪਹਿਲੇ ਭਾਗ ਦੇ ਚਾਲੂ ਹੋਣ ਨਾਲ ਦਿੱਲੀ ਤੋਂ ਜੈਪੁਰ ਦਾ ਸਫ਼ਰ ਪੰਜ ਘੰਟੇ ਤੋਂ ਘਟ ਕੇ ਸਾਢੇ ਤਿੰਨ ਘੰਟੇ ਰਹਿ ਜਾਵੇਗਾ।
ਦਿੱਲੀ-ਮੁੰਬਈ ਨੂੰ ਜੋੜਨ ਵਾਲੇ ਇਸ ਐਕਸਪ੍ਰੈਸਵੇਅ ਦੀ ਕੁੱਲ ਲੰਬਾਈ 1,386 ਕਿਲੋਮੀਟਰ ਹੈ। ਇੱਕ ਵਾਰ ਪੂਰਾ ਹੋ ਜਾਣ ‘ਤੇ, ਇਹ ਦੁਨੀਆ ਦਾ ਸਭ ਤੋਂ ਲੰਬਾ ਅੱਠ-ਲੇਨ ਵਾਲਾ ਐਕਸਪ੍ਰੈਸਵੇਅ ਬਣ ਜਾਵੇਗਾ, ਜਿਸ ਨੂੰ ਲੋੜ ਪੈਣ ‘ਤੇ 12 ਲੇਨ ਤੱਕ ਚੌੜਾ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ ਦਿੱਲੀ-ਦੌਸਾ-ਲਾਲਸੋਤ ਸੈਕਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੌਰਾਨ ਉਹ ਦੌਸਾ ਵਿੱਚ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।





















