• Latest
  • Trending
ਪ੍ਰਧਾਨ ਮੰਤਰੀ ਦੱਸਣ ਕਿ ਉਹਨਾਂ ਦੀ ਪਾਰਟੀ ਵੋਟਰਾਂ ਨੂੰ ਭਾਜਪਾ ਲਈ ਵੋਟਾਂ ਪਾਉਣ ਲਈ ਡਰਾਉਣ ਦੀ ਥਾਂ ਦੇਸ਼ ਨੂੰ ਅੱਗੇ

ਪ੍ਰਧਾਨ ਮੰਤਰੀ ਦੱਸਣ ਕਿ ਉਹਨਾਂ ਦੀ ਪਾਰਟੀ ਵੋਟਰਾਂ ਨੂੰ ਭਾਜਪਾ ਲਈ ਵੋਟਾਂ ਪਾਉਣ ਲਈ ਡਰਾਉਣ ਦੀ ਥਾਂ ਦੇਸ਼ ਨੂੰ ਅੱਗੇ

2 years ago
Asian Games ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ ; ਜਾਪਾਨ ‘ਤੇ 49-24 ਨਾਲ ਜਿੱਤ ਕੀਤੀ ਦਰਜ

Asian Games ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ ; ਜਾਪਾਨ ‘ਤੇ 49-24 ਨਾਲ ਜਿੱਤ ਕੀਤੀ ਦਰਜ

1 hour ago
Asian Games :  ਮਹਿਲਾ ਕ੍ਰਿਕਟ ਫਾਈਨਲ ਵਿੱਚ ਕੱਲ੍ਹ ਨੂੰ ਭਾਰਤ ਅਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ

Asian Games :  ਮਹਿਲਾ ਕ੍ਰਿਕਟ ਫਾਈਨਲ ਵਿੱਚ ਕੱਲ੍ਹ ਨੂੰ ਭਾਰਤ ਅਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ

1 hour ago
Asian Games : ਭਾਰਤ ਨੇ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਬੈਡਮਿੰਟਨ ਪੁਰਸ਼ ਟੀਮ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼

Asian Games : ਭਾਰਤ ਨੇ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਬੈਡਮਿੰਟਨ ਪੁਰਸ਼ ਟੀਮ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼

2 hours ago
DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

2 hours ago
ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

2 hours ago
ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ‘Mysaa’ ਦਾ ਟੀਜ਼ਰ ਰਿਲੀਜ਼ ; ਰਸ਼ਮਿਕਾ ਇੱਕ ਦਲੇਰ ਕਬਾਇਲੀ ਔਰਤ ਦੀ ਭੂਮਿਕਾ ਵਿੱਚ ਆਈ ਨਜ਼ਰ

ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ‘Mysaa’ ਦਾ ਟੀਜ਼ਰ ਰਿਲੀਜ਼ ; ਰਸ਼ਮਿਕਾ ਇੱਕ ਦਲੇਰ ਕਬਾਇਲੀ ਔਰਤ ਦੀ ਭੂਮਿਕਾ ਵਿੱਚ ਆਈ ਨਜ਼ਰ

2 hours ago
ਭਾਰਤ ਅਤੇ ਮਿਸਰ ਨੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਕੀਤੀ ਚਰਚਾ

ਭਾਰਤ ਅਤੇ ਮਿਸਰ ਨੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਕੀਤੀ ਚਰਚਾ

3 hours ago
ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ ‘ਐਡਵਾਂਸਡ ਰਡਾਰ ਸੈਂਟਰ’ ਦਾ ਰੱਖਿਆ ਨੀਂਹ ਪੱਥਰ

ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ ‘ਐਡਵਾਂਸਡ ਰਡਾਰ ਸੈਂਟਰ’ ਦਾ ਰੱਖਿਆ ਨੀਂਹ ਪੱਥਰ

3 hours ago
ਬੰਗਲਾਦੇਸ਼ ਵਿੱਚ ਸਤੰਬਰ ਦੌਰਾਨ ਡੇਂਗੂ ਨਾਲ 87 ਮੌਤਾਂ ਦਰਜ

ਬੰਗਲਾਦੇਸ਼ ਵਿੱਚ ਸਤੰਬਰ ਦੌਰਾਨ ਡੇਂਗੂ ਨਾਲ 87 ਮੌਤਾਂ ਦਰਜ

3 hours ago
ਯਮਨ ਵਿੱਚ ਟੈਲੀਕਾਮ ਟਾਵਰਾਂ ‘ਤੇ ਹਵਾਈ ਹਮਲੇ, ਚਾਰ ਲੋਕਾਂ ਦੀ ਮੌਤ

ਯਮਨ ਵਿੱਚ ਟੈਲੀਕਾਮ ਟਾਵਰਾਂ ‘ਤੇ ਹਵਾਈ ਹਮਲੇ, ਚਾਰ ਲੋਕਾਂ ਦੀ ਮੌਤ

3 hours ago
Afghanistan : ਨਸ਼ਾ ਤਸਕਰੀ ਦਾ ਮਾਮਲਾ ; ਸ਼ੱਕੀ 60 ਵਿਅਕਤੀ ਗ੍ਰਿਫ਼ਤਾਰ, 29 ਕਿਲੋ ਨਸ਼ੀਲੇ ਪਦਾਰਥ ਜ਼ਬਤ

Afghanistan : ਨਸ਼ਾ ਤਸਕਰੀ ਦਾ ਮਾਮਲਾ ; ਸ਼ੱਕੀ 60 ਵਿਅਕਤੀ ਗ੍ਰਿਫ਼ਤਾਰ, 29 ਕਿਲੋ ਨਸ਼ੀਲੇ ਪਦਾਰਥ ਜ਼ਬਤ

3 hours ago
ਜੋਧਪੁਰ ਵਿੱਚ AGTF ਦੀ ਵੱਡੀ ਕਾਰਵਾਈ : ਲਾਰੈਂਸ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ

ਜੋਧਪੁਰ ਵਿੱਚ AGTF ਦੀ ਵੱਡੀ ਕਾਰਵਾਈ : ਲਾਰੈਂਸ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ

3 hours ago
Hindi News
English News
Monday, September 21, 2026
No Result
View All Result
32 °c
Chandigarh
29 ° Tue
29 ° Wed
29 ° Thu
28 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪ੍ਰਧਾਨ ਮੰਤਰੀ ਦੱਸਣ ਕਿ ਉਹਨਾਂ ਦੀ ਪਾਰਟੀ ਵੋਟਰਾਂ ਨੂੰ ਭਾਜਪਾ ਲਈ ਵੋਟਾਂ ਪਾਉਣ ਲਈ ਡਰਾਉਣ ਦੀ ਥਾਂ ਦੇਸ਼ ਨੂੰ ਅੱਗੇ

May 23, 2024
in ਖਬਰਾਂ
ਪ੍ਰਧਾਨ ਮੰਤਰੀ ਦੱਸਣ ਕਿ ਉਹਨਾਂ ਦੀ ਪਾਰਟੀ ਵੋਟਰਾਂ ਨੂੰ ਭਾਜਪਾ ਲਈ ਵੋਟਾਂ ਪਾਉਣ ਲਈ ਡਰਾਉਣ ਦੀ ਥਾਂ ਦੇਸ਼ ਨੂੰ ਅੱਗੇ

ਪ੍ਰਧਾਨ ਮੰਤਰੀ ਦੱਸਣ ਕਿ ਉਹਨਾਂ ਦੀ ਪਾਰਟੀ ਵੋਟਰਾਂ ਨੂੰ ਭਾਜਪਾ ਲਈ ਵੋਟਾਂ ਪਾਉਣ ਲਈ ਡਰਾਉਣ ਦੀ ਥਾਂ ਦੇਸ਼ ਨੂੰ ਅੱਗੇ ਕਿਵੇਂ ਲਿਜਾਏਗੀ: ਸੁਖਬੀਰ ਸਿੰਘ ਬਾਦਲ

ਕਿਹਾ ਕਿ ਵਾਜਪਾਈ ਦੀ ਅਗਵਾਈ ਹੇਠ ਭਾਜਪਾ ਹਰ ਕਿਸੇ ਨੂੰ ਨਾਲ ਲੈ ਕੇ ਚੱਲਦੀ ਸੀ ਪਰ ਹੁਣ ਪਾਰਟੀ ਆਬਾਦੀ ਦੇ ਸਿਰਫ ਇਕ ਵਰਗ ਦੀ ਗੱਲ ਕਰ ਰਹੀ ਹੈ

ਹੁਸ਼ਿਆਰਪੁਰ, 23 ਮਈ (ਵਿਸ਼ਵ ਵਾਰਤਾ):-  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਪਾਰਟੀ ਲੋਕਾਂ ਨੂੰ ਭਾਜਪਾ ਲਈ ਵੋਟਾਂ ਪਾਉਣ ਲਈ ਡਰਾਉਣ ਦੀ ਥਾਂ ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਵੇਗੀ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਢਲ ਦੇ ਹੱਕ ਵਿਚ ਮੁਕੇਰੀਆਂ, ਦਸੂਹਾ, ਟਾਂਡਾ ਤੇ ਸ਼ਾਮ ਚੁਰਾਸੀ ਵਿਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਪਹਿਲੇ ਪ੍ਰਧਾਨ ਮੰਤਰੀ ਨੇ ਇਹ ਦਾਅਵਾ ਕੀਤਾ ਕਿ ਹਿੰਦੂਆਂ ਦੇ ਮੰਗਲਸੂਤਰ ਖੋਹ ਕੇ ਮੁਸਲਮਾਨਾਂ ਨੂੰ ਦੇ ਦਿੱਤੇ ਜਾਣਗੇ ਜਦੋਂ ਕਿ ਪਿੱਛਲੇ ਸੱਤਰ ਸਾਲਾਂ ਵਿਚ ਅਜਿਹਾ ਕਦੇ ਨਹੀਂ ਹੋਇਆ ਤੇ ਕਦੇ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹੁਣ ਭਾਸ਼ਣਾਂ ਤੇ ਗੱਲਬਾਤ ਦਾ ਮਿਆਰ ਇੰਨਾ ਜ਼ਿਆਦਾ ਹੇਠਾਂ ਆ ਚੁੱਕਾ ਹੈ ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਨਲਕਿਆਂ ਤੇ ਖੌਹਾਂ ਵਿਚੋਂ ਪਾਣੀ ਖਤਮ ਹੋ ਜਾਵੇਗਾ ਜੇਕਰ ਭਾਜਪਾ ਨੂੰ ਮੁੜ ਨਾ ਚੁਣਿਆ ਗਿਆ। ਉਹਨਾਂ ਕਿਹਾ ਕਿ ਇਸ ਪੱਧਰ ਦੀ ਬਿਆਨਬਾਜ਼ੀ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਪਿਛਲੇ ਇਕ ਦਹਾਕੇ ਵਿਚ ਬਹੁਤ ਬਦਲ ਗਈ ਹੈ। ਉਹਨਾਂ ਕਿਹਾ ਕਿ ਸ੍ਰੀ ਅਟਲ ਬਿਹਾਰੀ ਵਾਜਪਾਈ ਹੇਠ ਭਾਜਪਾ ਹਰ ਕਿਸੇ ਨੂੰ ਨਾਲ ਲੈ ਕੇ ਚੱਲਦੀ ਸੀ। ਉਹ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਸਨ ਪਰਹੁਣ ਆਬਾਦੀ ਦੇ ਇਕ ਹਿੱਸੇ ਦੀ ਖੁਸ਼ਾਮਦ ਕੀਤੀ ਜਾ ਰਹੀ ਹੈ ਜੋ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਆਬਾਦੀ ਦਾ ਇਕ ਫੀਸਦੀ ਲੋਕਾਂ ਨੂੰ ਵੀ ਉਹੀ ਅਧਿਕਾਰ ਹਾਸਲ ਹਨ ਜੋ ਆਬਾਦੀ ਦੇ 99 ਫੀਸਦੀ ਲੋਕਾਂ ਨੂੰ ਹਾਸਲ ਹਨ। ਉਹਨਾਂ ਕਿਹਾ ਕਿ ਦੇਸ਼ ਸਭ ਲਈ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬੀਆਂ ਨੇ ਪਹਿਲਾਂ ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ ਪਾਇਆ ਤੇ ਫਿਰ ਪਾਕਿਸਤਾਨ ਨਾਲ ਲੱਗੀਆਂ ਜੰਗਾਂ ਵਿਚ ਮੋਹਰੀ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਸੰਸਦ ਦੇ ਆਪਣੇ ਅੰਕੜਿਆਂ ਮੁਤਾਬਕ ਦੇਸ਼ ਲਈ ਜਾਨਾਂ ਵਾਰਨ ਵਾਲੇ ਫੌਜੀਆਂ ਵਿਚ 55 ਫੀਸਦੀ ਪੰਜਾਬੀ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਦਲਿਤ ਭਾਈਚਾਰੇ ਨੂੰ ਇਹ ਜਚਾਇਆ ਜਾ ਰਿਹਾਹੈ ਕਿ ਜੇਕਰ ਭਾਜਪਾ ਸੱਤਾ ਵਿਚ ਵਾਪਸ ਪਰਤੀ ਤਾਂ ਸੰਵਿਧਾਨ ਬਦਲ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਹਿਲਾਂ ਸਿੱਖ ਵੀ ਇਸ ਤਰੀਕੇ ਪੀੜਤ ਹੋਏ ਹਨ ਤੇ ਆਰ ਐਸ ਐਸ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਪਟਨਾ ਸਾਹਿਬ ਦਾ ਕੰਟਰੋਲ ਦਿੱਤਾ ਗਿਆ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ।
ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 1 ਜੂਨ 1984 ਦਾ ਦਿਨ ਚੇਤੇ ਰੱਖਣ ਜਿਸ ਦਿਨ ਇਸ ਸਾਲ ਵੋਟਾਂ ਪੈਣੀਆਂ ਹਨ। ਉਹਨਾਂ ਕਿਹਾ ਕਿ ਇਹ ਉਹੀ ਦਿਨ ਹੈ ਜਿਸ ਦਿਨ 1984 ਵਿਚ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ। ਇਸ ਮਗਰੋਂ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਸਿੱਖ ਕੌਮ ਇਹ ਕਦੇ ਭੁੱਲ ਨਹੀਂ ਸਕਦੀ।
ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਤੁਹਾਡੇ ਹੱਕਾਂ ਲਈ ਡੱਟ ਸਕਦਾ ਹੈ। ਉਹਨਾਂ ਕਿਹਾ ਕਿ ਹੋਰ ਕੌਮੀ ਪਾਰਟੀਆਂ ਭਾਵੇਂ ਉਹ ਕਾਂਗਰਸ, ਆਪ ਤੇ ਭਾਜਪਾ ਹੋਣ ਨੇ ਪਹਿਲਾਂ ਹੀ ਤੁਹਾਡੇ ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ’ਤੇ ਤੁਹਾਡੇ ਹੱਕ ਦੀ ਕੁਰਬਾਨੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਕੌਮੀ ਪਾਰਟੀਆਂ ਦੇ ਮਾੜੇ ਮਨਸੂਬਿਆਂ ਵਿਚ ਰੁਕਾਵਟ ਬਣਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਨੇ ਹੀ ਸੂਬੇ ਵਿਚ ਥਰਮਲ ਪਲਾਂਟ, ਹਵਾਈ ਅੱਡੇ ਚਹੁੰ ਮਾਰਗੀ ਸੜਕਾਂ ਤੇ ਓਵਰ ਬ੍ਰਿਜ ਸਮੇਤ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਅਤੇ ਸ਼ਗਨ ਸਕੀਮ, ਆਟਾ ਦਾਲ ਸਕੀਮ, ਲੜਕੀਆਂ ਲਈ ਮੁਫਤ ਸਾਈਕਲ ਯੋਜਨਾ ਤੇ ਐੇਸ ਸੀ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਜੋ ਹੁਣ ਆਪ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਉਹਨਾਂ ਨੇ ਦੱਸਿਆ ਕਿ ਕਿਵੇਂ ਜਸਟਿਸ ਜ਼ੋਰਾ ਸਿੰਘ ਨੇ ਬੇਅਦਬੀ ਘਟਨਾਵਾਂ ’ਤੇ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਉਹਨਾਂ ਨੂੰ ਆਪ ਨੇ ਗੁੰਮਰਾਹ ਕੀਤਾ। ਉਹਨਾਂ ਕਿਹਾ ਕਿ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਇਹ ਦੱਸਿਆ ਸੀ ਕਿ ਕਿਵੇਂ ਨਸ਼ਾ ਤਸਕਰੀ ਦਾ ਪੈਸਾ ਆਪ ਐਮ ਪੀ ਤੱਕ ਪਹੁੰਚਦਾ ਹੈ।
ਇਸ ਮੌਕੇ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ, ਲਖਵਿੰਦਰ ਸਿੰਘ ਲੱਖੀ ਟਾਂਡਾ, ਅਰਵਿੰਦਰਪਾਲ ਸਿੰਘ ਰਸੂਲਪੁਰ ਤੇ ਸੰਦੀਪ ਸਿੰਘ ਸਿੱਕਰੀ ਨੇ ਵੀ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ।

Tags: BREAKING NEWSLATEST PUNJABI NEWSLOK SABHA ELECTIONS 2024WEB PORTALWISHAVWARTA.INਸੁਖਬੀਰ ਸਿੰਘ ਬਾਦਲਸ਼੍ਰੋਮਣੀ ਅਕਾਲੀ ਦਲ
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Asian Games ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ ; ਜਾਪਾਨ ‘ਤੇ 49-24 ਨਾਲ ਜਿੱਤ ਕੀਤੀ ਦਰਜ

Asian Games ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ ; ਜਾਪਾਨ ‘ਤੇ 49-24 ਨਾਲ ਜਿੱਤ ਕੀਤੀ ਦਰਜ

by Navjot
September 21, 2026
0

Asian Games ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ ; ਜਾਪਾਨ 'ਤੇ 49-24 ਨਾਲ ਜਿੱਤ ਕੀਤੀ ਦਰਜ  ...

Asian Games :  ਮਹਿਲਾ ਕ੍ਰਿਕਟ ਫਾਈਨਲ ਵਿੱਚ ਕੱਲ੍ਹ ਨੂੰ ਭਾਰਤ ਅਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ

Asian Games :  ਮਹਿਲਾ ਕ੍ਰਿਕਟ ਫਾਈਨਲ ਵਿੱਚ ਕੱਲ੍ਹ ਨੂੰ ਭਾਰਤ ਅਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ

by Navjot
September 21, 2026
0

Asian Games :  ਮਹਿਲਾ ਕ੍ਰਿਕਟ ਫਾਈਨਲ ਵਿੱਚ ਕੱਲ੍ਹ ਨੂੰ ਭਾਰਤ ਅਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ   ਨਿਸ਼ਿਨ, 21 ਸਤੰਬਰ (ਵਿਸ਼ਵ ਵਾਰਤਾ):...

Asian Games : ਭਾਰਤ ਨੇ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਬੈਡਮਿੰਟਨ ਪੁਰਸ਼ ਟੀਮ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼

Asian Games : ਭਾਰਤ ਨੇ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਬੈਡਮਿੰਟਨ ਪੁਰਸ਼ ਟੀਮ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼

by Navjot
September 21, 2026
0

Asian Games : ਭਾਰਤ ਨੇ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਬੈਡਮਿੰਟਨ ਪੁਰਸ਼ ਟੀਮ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼...

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

by Navjot
September 21, 2026
0

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼ ਚੰਡੀਗੜ੍ਹ, 21 ਸਤੰਬਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Asian Games ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ ; ਜਾਪਾਨ ‘ਤੇ 49-24 ਨਾਲ ਜਿੱਤ ਕੀਤੀ ਦਰਜ

Asian Games ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ ; ਜਾਪਾਨ ‘ਤੇ 49-24 ਨਾਲ ਜਿੱਤ ਕੀਤੀ ਦਰਜ

by Navjot
September 21, 2026
0

Asian Games ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ ; ਜਾਪਾਨ 'ਤੇ 49-24 ਨਾਲ ਜਿੱਤ ਕੀਤੀ ਦਰਜ  ...

Most Popular

ਯੂਕੇ ‘ਚ ਤਕਨੀਕੀ ਖਰਾਬੀ ਕਾਰਨ 1,000 ਤੋਂ ਵੱਧ ਉਡਾਣਾਂ ਰੱਦ

ਯੂਕੇ ‘ਚ ਤਕਨੀਕੀ ਖਰਾਬੀ ਕਾਰਨ 1,000 ਤੋਂ ਵੱਧ ਉਡਾਣਾਂ ਰੱਦ

by Navjot
2 weeks ago
0

ਯੂਕੇ ‘ਚ ਤਕਨੀਕੀ ਖਰਾਬੀ ਕਾਰਨ 1,000 ਤੋਂ ਵੱਧ ਉਡਾਣਾਂ ਰੱਦ ਲੰਡਨ, 9 ਸਤੰਬਰ (ਵਿਸ਼ਵ ਵਾਰਤਾ) ਦੇਸ਼ ਦੀਆਂ ਹਵਾਈ ਆਵਾਜਾਈ ਨਿਯੰਤਰਣ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 