ਨਵੀਂ ਦਿੱਲੀ, 30 ਮਈ – ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੂਸਰੀ ਵਾਰ ਸਹੁੰ ਚੁੱਕੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਅੱਜ ਇਕ ਸਮਾਰੋਹ ਵਿਖੇ ਉਹਨਾਂ ਨੂੰ ਸਹੁੰ ਚੁਕਾਈ ਗਈ।
ਪ੍ਰਧਾਨ ਮੰਤਰੀ ਸਮੇਤ 25 ਕੈਬਨਿਟ ਮੰਤਰੀਆਂ ਨੇ ਵੀ ਚੁੱਕੀ ਸਹੁੰ
ਇਸ ਦੌਰਾਨ ਪ੍ਰਧਾਨ ਮੰਤਰੀ ਸਮੇਤ 25 ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ। ਇਸ ਤੋਂ ਇਲਾਵਾ 33 ਇੰਡੀਪੈਂਡਿਟ ਅਤੇ ਰਾਜ ਮੰਤਰੀਆਂ ਵਲੋਂ ਸਹੁੰ ਚੁੱਕਾਈ ਗਈ।
ਪੰਜਾਬ ਤੋਂ ਬਣੇ 2 ਮੰਤਰੀਆਂ ਨੇ ਅੰਗਰੇਜੀ ਵਿਚ ਸਹੁੰ ਚੁੱਕੀ
ਪੰਜਾਬ ਤੋਂ 2 ਮੰਤਰੀਆਂ ਹਰਸਿਮਰਤ ਕੌਰ ਬਾਦਲ ਅਤੇ ਸੋਮ ਪ੍ਰਕਾਸ਼ ਨੇ ਅੰਗਰੇਜੀ ਵਿਚ ਸਹੁੰ ਚੁੱਕੀ।
19 ਬਣੇ ਪਹਿਲੀ ਵਾਰੀ ਮੰਤਰੀ
ਮੋਦੀ ਦੇ ਨਵੇਂ ਮੰਤਰੀ ਮੰਡਲ ਵਿਚ 19 ਨਵੇਂ ਚਿਹਰੇ ਮੰਤਰੀ ਬਣੇ ਹਨ, ਜਿਹਨਾਂ ਨੂੰ ਅੱਜ ਸਹੁੰ ਚੁਕਾਈ ਗਈ।
ਅੰਮ੍ਰਿਤਸਰ ਤੋਂ ਚੋਣ ਹਾਰਨ ਵਾਲੇ ਹਰਦੀਪ ਪੁਰੀ ਬਣੇ ਮੰਤਰੀ
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਹਾਰੇ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ ਹੈ।