ਪ੍ਰਧਾਨ ਬਣਦੇ ਦੀ ਮਲਿਕਾਰਜੁਨ ਖੜਗੇ ਨੇ ਲਿਆ ਇਹ ਅਹਿਮ ਫੈਸਲਾ; ਕਾਂਗਰਸ ‘ਚ 50 ਫੀਸਦੀ ਅਹੁਦੇ ਨੌਜਵਾਨਾਂ ਨੂੰ
ਚੰਡੀਗੜ੍ਹ, 27ਅਕਤੂਬਰ(ਵਿਸ਼ਵ ਵਾਰਤਾ)- ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਉਨ੍ਹਾਂ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਪਾਰਟੀ ਵਿੱਚ 50 ਫੀਸਦੀ ਅਹੁਦੇ ਦੇਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਥਾਂ 47 ਮੈਂਬਰੀ ਸਟੀਅਰਿੰਗ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਵਿੱਚ ਸੋਨੀਆ ਗਾਂਧੀ, ਡਾ: ਮਨਮੋਹਨ ਸਿੰਘ, ਰਾਹੁਲ ਗਾਂਧੀ ਦਾ ਨਾਂ ਵੀ ਆਉਂਦਾ ਹੈ।
ਪਰ 47 ਮੈਂਬਰੀ ਟੀਮ ਵਿੱਚ, ਇੱਕ ਮੈਂਬਰ ਨੂੰ ਛੱਡ ਕੇ ਬਾਕੀ ਸਾਰੇ 50 ਜਾਂ ਇਸ ਤੋਂ ਵੱਧ ਹਨ। ਇਹ ਵਿਅਕਤੀ ਤਾਮਿਲਨਾਡੂ ਦੇ ਵਿਰੁਧੁਨਗਰ ਤੋਂ ਲੋਕ ਸਭਾ ਮੈਂਬਰ ਬੀ. ਮਾਨਿਕਮ ਟੈਗੋਰ, ਜਿਨ੍ਹਾਂ ਦੀ ਉਮਰ 47 ਸਾਲ ਹੈ। ਖੜਗੇ ਦੀ ਸਟੀਅਰਿੰਗ ਕਮੇਟੀ ਦੇ ਆਗੂ ਸ਼ਸ਼ੀ ਥਰੂਰ, ਜਿਨ੍ਹਾਂ ਨੇ ਪ੍ਰਧਾਨ ਦੇ ਅਹੁਦੇ ਲਈ ਉਨ੍ਹਾਂ ਵਿਰੁੱਧ ਚੋਣ ਲੜੀ ਸੀ, ਦਾ ਨਾਂ ਨਹੀਂ ਹੈ।


























