‘ਪ੍ਰਤਿੱਗਿਆ’ ਸੀਰੀਅਲ ਨਾਲ ਮਸ਼ਹੂਰ ਅਭਿਨੇਤਾ ਅਨੁਪਮ ਸ਼ਿਆਮ ਦਾ ਹੋਇਆ ਦਿਹਾਂਤ
ਚੰਡੀਗੜ੍ਹ, 9ਅਗਸਤ(ਵਿਸ਼ਵ ਵਾਰਤਾ)- ਫਿਲਮਾਂ ਅਤੇ ਟੈਲੀਵਿਜ਼ਨ ਉਦਯੋਗ ਦੇ ਮਸ਼ਹੂਰ ਅਭਿਨੇਤਾ ਅਨੁਪਮ ਸ਼ਿਆਮ ਦਾ 63 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ। ਉਸ ਦਾ ਗੋਰੇਗਾਓਂ, ਮੁੰਬਈ ਦੇ ਲਾਈਫ ਲਾਈਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਸੀਰੀਅਲ ‘ਮਨ ਕੀ ਆਵਾਜ਼ ਪ੍ਰਤਿਗਿਆ’ ਵਿੱਚ ਠਾਕੁਰ ਸੱਜਣ ਸਿੰਘ ਦਾ ਕਿਰਦਾਰ ਨਿਭਾ ਕੇ ਉਹ ਬਹੁਤ ਮਸ਼ਹੂਰ ਹੋਏ।
ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਫਿਲਮ ਅਤੇ ਟੀਵੀ ਉਦਯੋਗ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਬਜ਼ੁਰਗ ਅਦਾਕਾਰ ਅਨੁਪਮ ਸ਼ਿਆਮ ਦਾ ਕਈ ਅੰਗਾਂ ਦੇ ਫੇਲ੍ਹ ਹੋਣ ਕਾਰਨ ਦਿਹਾਂਤ ਹੋ ਗਿਆ ਹੈ