
ਜੈਤੋ26 ਅਗਸਤ (ਰਘੂਨੰਦਨ ਪਰਾਸ਼ਰ )- ਭਾਈ ਭਗਤੂ ਮਹਿਲਾ ਕਾਲਜ ਭਗਤੂਆਣਾ ਜੈਤੋ ਦੀ ਪ੍ਰਿੰਸੀਪਲ ਡਾ. ਵਿਨਾ ਗਰਗ ਨੇ ਮਾਰਚ 2020 ਤੋਂ ਕਾਰੋਨਾ ਮਹਾਂਮਾਰੀ ਦੇ ਚਲਦੇ ਜਦੋਂ ਸਰਕਾਰੀ ਤੰਤਰ ਵੀ ਦਫਤਰਾਂ ਤੋਂ ਬਾਹਰ ਨਿਕਲ ਕੇ ਆਮ ਲੋਕਾਂ ਤੱਕ ਸਹੁਲਤਾਂ ਪਹੁੰਚਾਉਣ ਤੋਂ ਕੰਨੀ ਕਤਰਾਉਂਦਾਂ ਨਜ਼ਰ ਆਇਆ ਉਦੋਂ ਤੋਂ ਹੀ ਬਹਾਦਰ ਕਰੌਨਾ ਯੋਧਾ ਡਾ: ਵੀਨਾ ਗਰਗ ਸਮਾਜ ਸੇਵਿਕਾ ਨੇ ਬਿਨਾਂ ਡਰ ਇਕੱਲੇ ਹੀ ਗਰੀਬ ਬਸਤੀਆਂ ਵਿਚ ਜਾ ਕੇ ਵੱਖ ਵੱਖ ਤਾਰੀਕਿਆਂ ਨਾਲ ਬਿਨਾਂ ਕਿਸੇ ਸਰਕਾਰੀ ਜਾਂ ਗੈਰਸਰਕਾਰੀ ਸੰਸਥਾ ਦੀ ਮਦਦ ਤੋਂ ਉਥੋਂ ਦੇ ਵਸਨੀਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਉਨਾਂ ਦੀ ਸਹਾਇਤਾ ਕਰਨ ਦੀ ਜੱਦੋਜਹਿਦ ਵਿਚ ਲੱਗੀ ਹੋਈ ਹੈ | ਮਾਰਚ 20 ਤੋਂ ਹੁਣ ਤੱਕ ਉਹ ਜਿਲਾ ਬਠਿੰਡਾ ਤੇ ਫਰੀਦਕੋਟ ਦੀਆਂ ਇਨਾਂ ਸਲੱਮ ਬਸਤੀਆਂ ਦੇ ਲੋਕਾਂ ਵਿਚ ਜਾ ਕੇ ਦਸ ਹਜਾਰ ਮਾਸਕ ਤੇ ਸਾਬਣਾਂ ਵੰਡ ਚੁੱਕੀ ਹੈ|ਇਸਤੋਂ ਇਲਾਵਾ ਇਥੋਂ ਦੀਆਂ ਗਰੀਬ ਔਰਤਾਂ ਵਿਚ 32000 ਸੈਨੇਟਰੀ ਨੈਪਕਿਨ ਵੰਡਣ ਦੇ ਨਾਲ ਨਾਲ ਉਨਾਂ ਨੂੰ ਇਨਾਂ ਇਸਤੇਮਾਲ ਕਰਨ ਅਤੇ ਅਪਣੇ ਪਰੀਵਾਰ ਨੂੰ ਛੋਟਾ ਰੱਖਣ ਲਈ ਪੇ੍ਰਿਤ ਕਰਦੀ ਹੈ ਉਹ ਕਹਿੰਦੀ ਛੋਟਾ ਪਰੀਵਾਰ ਸਮੇ ਅਤੇ ਦੇਸ਼ ਦੀ ਲੋੜ ਹੈ ਪਰੀਵਾਰ ਛੋਟਾ ਹੋਉ ਤਾਂ ਹੀ ਸਾਡਾ ਦੇਸ਼ ਵੱਡਾ ਹੋਊ |ਡਾ: ਵੀਨਾ ਗਰਗ ਨੇ ਦੱਸਿਆ ਕਿ ਉਹ ਜਦੋਂ ਇਨਾਂ ਵਿਚ ਰਹਿਣ ਵਾਲੀਆਂ ਔਰਤਾਂ ਨੂੰ ਮਿਲਦੀ ਹੈ ਤਾਂ ਇਹ ਜਾਣਕੇ ਹੈਰਾਨ ਹੁੰਦੀ ਹੈ ਕਿ ਇਨਾਂ ਔਰਤਾਂ ਨੂੰ ਸੈਨੇਟਰੀ ਨੈਪਕਿਨ ਬਾਰੇ ਉੱਕਾ ਹੀ ਪਤਾ ਨਹੀ ਹੁੰਦਾ ਅਤੇ ਨਾ ਹੀ ਇਹ ਪਤਾ ਹੁੰਦਾ ਕਿ ਇਹ ਕਿਸ ਕੰਮ ਲਈ ਹੁੰਦਾ ਤੇ ਇਸਦੀ ਵਰਤੋਂ ਕਿਵੇਂ ਕਰਨੀਹੁੰਦੀ ਹੈ ਇਹ ਜਾਣ ਕੇ ਵੀ ਦੁੱਖ ਹੁੰਦਾ ਹੈ ਕਿ ਇਨਾਂ ਔਰਤਾਂ ਕੋਲ ਨਿੱਜੀ ਅੰਡਰ ਵੀਅਰ ਵੀ ਨਹੀ ਹੁੰਦੇ ਇਕ ਘਰ ਦੀਆਂ ਤਿੰਨ ਤਿੰਨ ਚਾਰ ਚਾਰ ਔਰਤਾਂ ਮਾਹਵਾਰੀ ਸਮੇ ਇੱਕੋ ਹੀ ਅੰਡਰ ਵੀਅਰ ਧੋ ਕੇ ਬਦਲ ਬਦਲ ਕੇ ਵਰਤ ਦੀਆਂ ਹਨ ਜਿਸ ਨਾਲ ਗੁਪਤ ਰੋਗ ਤੇ ਕੈਂਸਰ ਵਰਗੀਆਂ ਬਿਮਾਰੀਆਂ ਲੱਗਣ ਦਾ ਡਰ ਬਣਿਆਂ ਰਹਿੰਦਾ ਹੈ | ਇਹਨਾਂ ਗੱਲਾਂ ਕਰਕੇ ਹੀ ਸਾਡੇ ਦੇਸ਼ ਵਿਚ ਜਿਆਦਾਤਰ ਔਰਤਾਂ ਬੱਚੇਦਾਨੀ ਦੇ ਕੈਂਸਰ ਅਤੇ ਹੋਰ ਗੁਪਤ ਰੋਗਾਂ ਤੱਕ ਦੀ ਬਿਮਾਰੀ ਤੋਂ ਪੀੜਤ ਹੋ ਰਹੀਆਂ | ਡਾ: ਵੀਨਾ ਗਰਗ ਨੇ ਗਰੀਬ ਔਰਤਾਂ ਦੀ ਇਸ ਮੁਸ਼ਕਿਲ ਨੂੰ ਵੇਖਦੇ ਹੋਏ ਇੱਕ ਅਨੋਖੀ ਪਹਿਲ ਕੀਤੀ ਹੈ ਉਹ ਇਨਾਂ ਬਸਤੀਆਂ ਦੀਆਂ ਔਰਤਾਂ ਕੋਲ ਜਾ ਕੇ ਉਨਾਂ ਨੂੰ ਮੁਫਤ ਸੈਨੇਟੇਰੀ ਪੈਡ ਦੇ ਨਾਲ ਨਾਲ ਅੰਡਰਵੀਅਰ ਵੀ ਦੇ ਰਹੀ ਹੈ ਉਸਦਾ ਕਹਿਣਾ ਹੈ ਕਿ ਜੇ ਜਨਨੀ ਤੰਦਰੁਸਤ ਹੋਊ ਤਾਂ ਬੱਚਾ ਤੰਦਰੁਸਤ ਹੋਊ ਤੇ ਇਸੇ ਤਰਾਂ ਅੱਗੇ ਸਮਾਜ ਤੇ ਸਾਡਾ ਦੇਸ਼ ਤੰਦਰੁਸਤ ਹੋਊ | ਉਨਾਂ ਅਪੀਲ ਕੀਤੀ ਕਿ ਪ੍ਰਮਾਤਮਾ ਨੇ ਜਿਨਾਂ ਲੋਕਾਂ ਨੂੰ ਸਰਦੇ ਪੁਰਦੇ ਬਣਾਇਆ ਹੈ ਉਨਾਂ ਲੋਕਾਂ ਨੂੰ ਇਨਾਂ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ |
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...






















