ਨਵੀਂ ਦਿੱਲੀ 9 ਜੂਨ (ਵਿਸ਼ਵ ਵਾਰਤਾ)- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਅੱਜ ਵੱਡੀ ਕਟੌਤੀ ਕੀਤੀ ਗਈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ 11ਵੇਂ ਦਿਨ ਕਟੌਤੀ ਕੀਤੀ ਗਈ ਹੈ।
ਚੰਡੀਗੜ ਵਿਚ ਪੈਟਰੋਲ ਜਿੱਥੇ 39 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਨਾਲ 74.07 ਉਤੇ ਪਹੁੰਚ ਗਿਆ ਉਥੇ ਡੀਜ਼ਲ 29 ਪੈਸੇ ਦੀ ਕਟੌਤੀ ਨਾਲ 66.31 ਪ੍ਰਤੀ ਲੀਟਰ ਤੇ ਪਹੁੰਚ ਗਿਆ।
ਇਸੇ ਤਰ੍ਹਾਂ ਜਲੰਧਰ ਵਿਚ ਪੈਟਰੋਲ 41 ਪੈਸੇ ਦੀ ਕਟੌਤੀ ਨਾਲ 82.25 ਅਤੇ ਡੀਜ਼ਲ 29 ਪੈਸੇ ਕਟੌਤੀ ਨਾਲ 68.19 ਰੁ. ਪ੍ਰਤੀ ਲੀਟਰ ਤੇ ਪਹੁੰਚ ਗਿਆ।
ਲੁਧਿਆਣਾ ਵਿਚ ਪੈਟਰੋਲ 41 ਪੈਸੇ ਦੀ ਕਟੌਤੀ ਨਾਲ 82.56 ਅਤੇ ਡੀਜ਼ਲ 29 ਪੈਸੇ ਕਟੌਤੀ ਨਾਲ 68.45 ਰੁ. ਪ੍ਰਤੀ ਲੀਟਰ ਤੇ ਪਹੁੰਚ ਗਿਆ।
ਪਟਿਆਲਾ ਵਿਚ ਪੈਟਰੋਲ 41 ਪੈਸੇ ਦੀ ਕਟੌਤੀ ਨਾਲ 82.66 ਰੁ. ਅਤੇ ਡੀਜ਼ਲ 30 ਪੈਸੇ ਕਟੌਤੀ ਨਾਲ 68.53 ਰੁ. ਪ੍ਰਤੀ ਲੀਟਰ ਤੇ ਪਹੁੰਚ ਗਿਆ।